Meanings of Punjabi words starting from ਮ

ਦੇਖੋ, ਮਿਹਰਾਮਤ. "ਕਰਿ ਮਿਹਰੰਮਤਿ ਸਾਈ." (ਸੂਹੀ ਛੰਤ ਮਃ ੫) ੨. ਵਿ- ਮਰਹਮਤ ਵਾਲਾ. ਰਹ਼ਮ (ਕ੍ਰਿਪਾ) ਧਾਰਨ ਵਾਲਾ. "ਸਰਬ ਜੀਆ ਮਿਹਰੰਮਤਿ ਹੋਇ, ੩. ਮੁਸਲਮਾਣੁ ਕਹਾਵੈ." (ਮਃ ੧. ਵਾਰ ਮਾਝ)


ਮਹੀਆਂ (ਭੈਂਸਾਂ) ਵਾਲਾ. ਮਾਹੀ. "ਮੰਝੀ ਲੈ ਮਿਹਵਾਰ." (ਭਾਗੁ)


ਦੇਖੋ, ਦੁਰਗਾ. ੪.


ਸੰ. ਸੰਗ੍ਯਾ- ਸੂਰਜ। ੨. ਅੱਕ। ੩. ਬੱਦਲ। ੪. ਚੰਦ੍ਰਮਾ। ੫. ਪਵਨ. ਵਾਯੁ। ੬. ਵਰਾਹ ਮਿਹਿਰ ਦਾ ਸੰਖੇਪ ਨਾਮ. ਦੇਖੋ, ਵਰਾਹ ਮਿਹਿਰਾਚਾਰਯ। ੭. ਤਾਂਬਾ। ੮. ਰਾਜਾ. ਭੂਪ.


ਮੇਰਾ. ਮੇਰੀ. ਦੇਖੋ, ਮਹਿੰਡਾ ਅਤੇ ਮਿਹਡਾ.


ਮੇਰਾ. "ਗੋਸਾਈ ਮਿਹੰਡਾ ਇਠੜਾ." (ਸ੍ਰੀ ਮਃ ੫. ਪੈਪਾਇ)


ਇੱਕ. ਏਕ. ਦੇਖੋ, ਮਿਕਨ। ੨. ਦੇਖੋ, ਮਿੱਕ.


ਵਿ- ਮਿਲਿਆ ਹੋਇਆ. ਮਿਸ਼੍ਰਿਤ। ੨. ਸੰਗ੍ਯਾ- ਬਾਲਕਾਂ ਦੇ ਖੇਡ ਦੀ ਸ਼ਰਤ। ੩. ਖੇਡਣ ਵਾਲੇ ਦਲ ਦਾ ਮੁਖੀਆ." ਆਵਹੁ ਮਿੱਕ ਚਹੁੰ ਦਿਸ ਤੇ." (ਕ੍ਰਿਸਨਾਵ) ੪. ਮਸਲਣਾ. ਕੁਚਲਣਾ. ਸੰ. ਮ੍ਰਕ੍ਸ਼੍‍ਣ. "ਦਦਿਨ ਸਸਤ੍ਰ ਗਹਿ ਮਿੱਕ ਹੈ." (ਪਾਰਸਾਵ)