ਸੰ. ਸੰਗ੍ਯਾ- ਸ੍ਵ- ਆਗਤ. ਸ਼ੁਭ ਆਗਮਨ. ਚੰਗਾ ਆਉਣਾ। ੨. ਕਿਸੇ ਆਏ ਨੂੰ ਜੀ ਆਇਆਂ ਕਹਿਣ ਦੀ ਕ੍ਰਿਯਾ. ਆਉਭਗਤ.
nan
ਸੰਗ੍ਯਾ- ਸ਼ਵ (ਮੁਰਦੇ) ਦਾ ਅੰਨ ਖਾਣ ਵਾਲਾ ਆਚਾਰਯ ਬ੍ਰਾਹਮਣ. ਮਹਾ ਬ੍ਰਾਹਮਣ. "ਕਿਤੜੇ ਸਉਣ ਸਵਾਣੀ ਹੋਏ." (ਭਾਗੁ) ਕਈ ਸ਼ਕੁਨ (ਸਗਨ) ਦੱਸਣ ਵਾਲੇ ਅਤੇ ਕਈ ਅਚਾਰਜ ਹੋਏ। ੨. ਦੇਖੋ, ਸਾਵਾਣੀ.
ਦੇਖੋ, ਸਬਾਤ। ੨. ਸੰ. ਸੁਵਾਸਤੁ. ਉੱਤਰ ਪੱਛਮੀ ਸਰਹੱਦੀ ਇਲਾਕੇ (N. W. F. P. ) ਦੀ ਇੱਕ ਨਦੀ, ਜਿਸ ਨੂੰ ਸਵਾਂਤ, ਸੁਆਂਤ ਅਤੇ ਸ੍ਵਾਤ ਭੀ ਆਖਦੇ ਹਨ. ਇਸ ਦਾ ਜਿਕਰ ਰਿਗਵੇਦ ਵਿੱਚ ਆਇਆ ਹੈ. ਚੀਨੀ ਅਤੇ ਯੂਨਾਨੀ ਯਾਤ੍ਰੀਆਂ ਨੇ ਭੀ ਇਸ ਦਾ ਜਿਕਰ ਕੀਤਾ ਹੈ। ੩. ਸ੍ਵਾਤ ਨਦੀ ਦੀ ਵਾਦੀ ਵਿੱਚ ਵਸਦਾ ਦੇਸ, ਜਿਸ ਨੂੰ ਬੌੱਧ ਲਿਖਾਰੀ 'ਉਦਿਆਨ' ਦੇਸ ਦਾ ਇੱਕ ਹਿੱਸਾ ਦਸਦੇ ਹਨ.; ਦੇਖੋ, ਸਵਾਤ ੨,
nan
ਸੰ. स्वाति ਵਿ- ਆਪਣੇ ਆਪ ਵਿਚਰਨ ਵਾਲਾ। ੨. ਸੰਗ੍ਯਾ- ਅਸ਼੍ਵਿਨੀ ਤੋਂ ਪੰਦ੍ਰਵਾਂ ਨਛਤ੍ਰ। ੩. ਸੂਰਜ ਦੀ ਇੱਕ ਇਸਤ੍ਰੀ.
nan
ਸੰ. ਸ੍ਵਾਦ. ਸੰਗ੍ਯਾ- ਰਸਨਾ ਕਰਕੇ ਰਸ ਗ੍ਰਹਿਣ. ਲੱਜਤ. ਜਾਇਕਾ। ੨. ਅ਼. [سواد] ਕਾਲਿਸ. ਕਾਲਖ। ੩. ਪਿੰਡ ਦਾ ਗੋਇਰਾ। ੪. ਲਿਆਕਤ. ਯੋਗ੍ਯਤਾ। ੫. ਮਜਮੂਨ ਦਾ ਖਰੜਾ.; ਦੇਖੋ, ਸੁਆਦ. "ਜਿਨ ਬੂਝਿਆ ਤਿਸੁ ਆਇਆ ਸ੍ਵਾਦ." (ਸੁਖਮਨੀ)
ਸੰ. ਸੰਗ੍ਯਾ- ਚੱਖਣਾ. ਸੁਆਦ ਲੈਣਾ। ੨. ਸ੍ਵਾਦਦਾਰ ਬਣਾਉਣਾ. ਰਸਦਾਇਕ ਬਣਾਉਣ ਦੀ ਕ੍ਰਿਯਾ.
ਸੰ. ਵਿ- ਸ੍ਵਾਦ ਵਾਲਾ. ਰਸਦਾਇਕ. ਮਜ਼ੇਦਾਰ.