Meanings of Punjabi words starting from ਗ

ਸੰਗ੍ਯਾ- ਛੋਟਾ ਗੋਲਾ. ਗੁਲਿਕਾ। ੨. ਦਵਾਈ ਦੀ ਵੱਟੀ। ੩. ਦਾਸੀ. ਮੁੱਲ ਲਈ ਟਹਿਲਣ. ਗੋੱਲੀ.


Musket shot. ਜਦ ਮੂੰਹ ਤੋਂ ਭਰਨ ਵਾਲੀ ਬੰਦੂਕ ਪਹਿਲਾਂ ਤਿਆਰ ਹੋਈ, ਤਦ ਉਸ ਦੀ ਮਾਰ ਦੋ ਸੌ ਗਜ਼ ਤੀਕ ਸੀ, ਇਸ ਲਈ ਦੋ ਸੌ ਗਜ਼ ਦੀ ਦੂਰੀ ਦਾ ਨਾਉਂ ਗੋਲੀ ਦੀ ਮਾਰ ਠਹਿਰਿਆ. ਫੇਰ ਜ੍ਯੋਂ ਜ੍ਯੋਂ ਬੰਦੂਕ ਦੀ ਮਾਰ ਵਧਦੀ ਗਈ ਤ੍ਯੋਂ ਤ੍ਯੋਂ ਇਸ ਦੀ ਵਿੱਥ ਦੀ ਦੂਰੀ ਭੀ ਵਧਦੀ ਗਈ.


ਦੇਖੋ, ਗੁਲੇਰ ਅਤੇ ਗੁਲੇਰੀਆ.


ਸੰਗ੍ਯਾ- ਬ੍ਰਹਮਵੈਵਰਤ ਪੁਰਾਣ ਦੇ ਮਤ ਅਨੁਸਾਰ ਇੱਕ ਵਡੇ ਗੋ (ਪ੍ਰਕਾਸ਼) ਵਾਲਾ ਲੋਕ, ਜੋ ਵੈਕੁੰਠ ਤੋਂ ਉੱਪਰ ਹੈ. ਇਸ ਦਾ ਵਿਸਤਾਰ ਪਚਾਸ ਕ੍ਰੋੜ ਯੋਜਨ ਹੈ. ਗੋਲੋਕ ਵਿੱਚ ਕ੍ਰਿਸਨ ਜੀ, ਰਾਧਾ ਅਤੇ ਗੋਪੀਆਂ ਨਿਵਾਸ ਕਰਦੀਆਂ ਹਨ. ਵਿਰਜਾ ਨਦੀ ਦੇ ਕਿਨਾਰੇ ਸੋਨੇ ਦੇ ਰਤਨਾਂਜੜੇ ਮਹਿਲ ਹਨ. ਜੋ ਰਾਧਾ ਕ੍ਰਿਸਨ ਦੀ ਭਗਤੀ ਕਰਦੇ ਹਨ, ਉਹੀ ਇਸ ਲੋਕ ਦੇ ਅਧਿਕਾਰੀ ਹਨ.