Meanings of Punjabi words starting from ਜ

ਸੰਗ੍ਯਾ- ਯੋਗਿਨੀ. ਯੋਗੀ ਦੀ ਇਸਤ੍ਰੀ। ੨. ਯੋਗਾਭ੍ਯਾਸ ਕਰਨ ਵਾਲੀ ਇਸਤ੍ਰੀ। ੩. ਦੁਰਗਾ ਦੀ ਅੜਦਲ ਵਿੱਚ ਰਹਿਣ ਵਾਲੀ ਘੋਰ ਦੇਵੀ, ਜੋ ਜੰਗ ਵਿੱਚ ਯੋਧਿਆਂ ਦਾ ਲਹੂ ਪੀਂਦੀ ਹੈ.


ਜੋਗ ਦਾ ਖਜਾਨਾ। ੨. ਸਤਿਗੁਰੂ। ੩. ਕਰਤਾਰ. "ਸਹਜ ਜੋਗਨਿਧਿ ਪਾਵਉ." (ਆਸਾ ਮਃ ੧) ੪. ਰਾਵਲਪਿੰਡੀ ਭਾਈ ਬੂਟਾ ਸਿੰਘ ਹਕੀਮ ਦੀ ਧਰਮਸਾਲਾ ਇੱਕ ਪੁਰਾਣੀ ਲਿਖਤ ਦਾ ਗੁਰੂ ਗ੍ਰੰਥ ਸਾਹਿਬ ਹੈ, ਜਿਸ ਵਿੱਚ ਰੰਗਮਾਲਾ ਜੋਗਨਿਧਿ ਨਾਉਂ ਦੀ ਬਾਣੀ ੯੮ ਪਦਾਂ (ਪੌੜੀਆਂ) ਦੀ ਲਿਖੀ ਹੈ, ਜਿਸ ਦੇ ਮੁੱਢ ਅਤੇ ਅੰਤ ਦੇ ਇਹ ਪਦ ਹਨ-#ਆਗਾਸੀ ਗੁਰੁ ਭਰਿਆ ਨੀਰ,#ਤਾ ਮੇ ਕਮਲ ਬਹੁਤ ਬਿਸਥੀਰ,#ਭਉਰਾ ਲੁਬਧਾ ਤਾਕੀ ਗੰਧ, ਨਾਨਕ ਬੋਲੈ ਬਿਖਮੀ ਸੰਧ. (੧) xxx#ਸਬਦ ਗੁਰੂ ਕੈ ਬਿਨੁ ਕਛੂ ਨ ਸੂਝੈ,#ਸਬਦ ਗੁਰੂ ਕੈ ਬਿਨੁ ਬੋਲੈ ਬੂਝੈ,#ਸਬਦ ਗੁਰੂ ਕੈ ਜੇ ਮਨੁ ਲਾਵੈ,#ਨਾਨਕ ਸੋ ਨਰ ਪਰਮਗਤਿ ਪਾਵੈ. (੯੮)


ਸੰਗ੍ਯਾ- ਯੋਗਨਿਦ੍ਰਾ. ਕਰਤਾਰ ਦੀ ਉਹ ਅਵਸ੍‍ਥਾ, ਜਿਸ ਸਮੇਂ ਸਾਰੇ ਸੰਸਾਰ ਨੂੰ ਲੈ ਕਰਕੇ ਕੇਵਲ ਆਪ ਸੁੰਨ ਦਸ਼ਾ, ਵਿੱਚ ਰਹਿੰਦਾ ਹੈ। ੨. ਯੋਗਸਮਾਧਿ। ੩. ਜਾਗਣ ਅਤੇ ਸੌਣ ਦੇ ਮੱਧ ਦੀ ਦਸ਼ਾ. ਜਾਗੋਮੀਟੀ. ਤੰਦ੍ਰਾ। ੪. ਦੁਰਗਾ.


ਦੇਖੋ, ਜੋਗਨਿ ਅਤੇ ਯੋਗਿਨੀ। ੨. ਸੰ योगिन ਯੋਗੀ. ਯੋਗ ਵਿੱਚ ਜੁੜਿਆ ਹੋਇਆ. "ਇਹ ਬਿਧਿ ਹੈ ਮਨ ਜੋਗਨੀ." (ਰਾਮ ਮਃ ੫)


ਸੰਗ੍ਯਾ- ਯੋਗਮਾਯਾ. ਕਰਤਾਰ ਦੀ ਉਹ ਸ਼ਕਤਿ, ਜਿਸ ਦ੍ਵਾਰਾ ਜਗਤਰਚਨਾ ਹੁੰਦੀ ਹੈ। ੨. ਦੁਰਗਾ. ਦੇਵੀ। ੩. ਦਿੱਲੀ. ਕੁਤਬ ਮੀਨਾਰ ਪਾਸ ਇੱਕ ਖ਼ਾਸ ਦੇਵੀ, ਜਿਸ ਮੰਦਿਰ ਦਾ ਨਾਮ ਭੀ ਜੋਗਮਾਯਾ ਪ੍ਰਸਿੱਧ ਹੋਇਆ ਹੈ.


ਯੋਗਾਭ੍ਯਾਸ ਕਰਦਾ ਹੈ. "ਜੋਗੀ ਹੋਵੈ ਜੋਗਵੈ, ਭੋਗੀ ਹੋਵੈ ਖਾਇ." (ਸੂਹੀ ਮਃ ੧)


ਵਿ- ਯੋਗ੍ਯ. ਯੋਗ੍ਯਤਾ ਵਾਲਾ. ਲਾਇਕ਼. "ਪ੍ਰਭੁ ਸਭਨਾ ਗਲਾ ਜੋਗਾ ਜੀਉ." (ਮਾਝ ਮਃ ੫) ੨. ਸੰਗ੍ਯਾ- ਪਟਿਆਲੇ ਦੀ ਨਜਾਮਤ ਬਰਨਾਲਾ, ਤਸੀਲ ਥਾਣਾ ਮਾਨਸਾ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਤਪੇ ਤੋਂ ਨੌ ਮੀਲ ਨੈਰਤ ਕੋਣ ਹੈ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਮਾਲਵੇ ਨੂੰ ਕ੍ਰਿਤਾਰਥ ਕਰਦੇ ਹੋਏ ਇਸ ਥਾਂ ਵਿਰਾਜੇ ਹਨ. ਗੁਰਦ੍ਵਾਰੇ ਨਾਲ ੨੩ ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ, ਪੁਜਾਰੀ ਸਿੰਘ ਹੈ.


ਵਿ- ਯੋਗ੍ਯ. ਯੋਗ੍ਯਤਾ ਵਾਲਾ. ਲਾਇਕ਼. "ਪ੍ਰਭੁ ਸਭਨਾ ਗਲਾ ਜੋਗਾ ਜੀਉ." (ਮਾਝ ਮਃ ੫) ੨. ਸੰਗ੍ਯਾ- ਪਟਿਆਲੇ ਦੀ ਨਜਾਮਤ ਬਰਨਾਲਾ, ਤਸੀਲ ਥਾਣਾ ਮਾਨਸਾ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਤਪੇ ਤੋਂ ਨੌ ਮੀਲ ਨੈਰਤ ਕੋਣ ਹੈ. ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਮਾਲਵੇ ਨੂੰ ਕ੍ਰਿਤਾਰਥ ਕਰਦੇ ਹੋਏ ਇਸ ਥਾਂ ਵਿਰਾਜੇ ਹਨ. ਗੁਰਦ੍ਵਾਰੇ ਨਾਲ ੨੩ ਘੁਮਾਉਂ ਜ਼ਮੀਨ ਪਿੰਡ ਵੱਲੋਂ ਹੈ, ਪੁਜਾਰੀ ਸਿੰਘ ਹੈ.


ਪੇਸ਼ਾਵਰ ਦੇ ਆਸੀਆ ਮਹੱਲੇ ਵਿੱਚ ਰਹਿਣ ਵਾਲੇ ਭਾਈ ਗੁਰਮੁਖ ਦਾ ਸੁਪੁਤ੍ਰ ਜੋਗਾ, ਜਿਸ ਨੇ ਕਲਗੀਧਰ ਤੋਂ ਅਮ੍ਰਿਤ ਛਕਕੇ ਸਿੰਘ ਪਦਵੀ ਧਾਰਨ ਕੀਤੀ.#ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਭਾਈ ਜੋਗਾਸਿੰਘ ਨੂੰ ਸੁਪਾਤ੍ਰ ਜਾਣਕੇ ਹਰ ਵੇਲੇ ਆਪਣੀ ਹਜੂਰੀ ਵਿੱਚ ਰਖਦੇ ਅਤੇ ਅਪਾਰ ਕ੍ਰਿਪਾ ਕਰਦੇ ਸਨ. ਇੱਕ ਵੇਰ ਭਾਈ ਗੁਰਮੁਖ ਨੇ ਅਰਦਾਸ ਕੀਤੀ ਕਿ ਜੋਗਾ ਸਿੰਘ ਦੀ ਸ਼ਾਦੀ ਹੋਣ ਵਾਲੀ ਹੈ, ਇਸ ਨੂੰ ਆਗ੍ਯਾ ਮਿਲੇ ਕਿ ਪੇਸ਼ਾਵਰ ਜਾਕੇ ਸ਼ਾਦੀ ਕਰਵਾ ਆਵੇ. ਦਸ਼ਮੇਸ਼ ਨੇ ਸ਼ਾਦੀ ਲਈ ਜੋਗਾਸਿੰਘ ਨੂੰ ਛੁੱਟੀ ਦਿੱਤੀ, ਪਰ ਉਸ ਦੀ ਪਰੀਖ੍ਯਾ ਲਈ ਇੱਕ ਸਿੱਖ ਨੂੰ ਹੁਕਮਨਾਮਾ ਦੇ ਕੇ ਘੱਲਿਆ ਕਿ ਜਦ ਜੋਗਾ ਸਿੰਘ ਇੱਕ ਲਾਂਵ (ਫੇਰਾ) ਲੈ ਚੁੱਕੇ, ਤਦ ਹੁਕਮਨਾਮਾ ਉਸਦੇ ਹੱਥ ਦੇਣਾ. ਸਿੱਖ ਨੇ ਅਜਿਹਾ ਹੀ ਕੀਤਾ. ਹੁਕਮਨਾਮੇ ਵਿੱਚ ਹੁਕਮ ਸੀ ਕਿ ਇਸ ਨੂੰ ਵੇਖਦੇ ਹੀ ਆਨੰਦਪੁਰ ਵੱਲ ਤੁਰ ਪਓ. ਸੋ ਜੋਗਾਸਿੰਘ ਤਿੰਨ ਲਾਂਵਾਂ ਵਿੱਚੇ ਛੱਡਕੇ ਘਰੋਂ ਤੁਰ ਪਿਆ, ਬਾਕੀ ਤਿੰਨ ਲਾਂਵਾਂ ਉਸ ਦੇ ਕਮਰਬੰਦ ਨਾਲ ਦੇਕੇ ਵਿਆਹ ਪੂਰਾ ਕੀਤਾ ਗਿਆ.#ਰਸਤੇ ਵਿੱਚ ਭਾਈ ਜੋਗਾਸਿੰਘ ਦੇ ਮਨ ਸੰਕਲਪ ਫੁਰਿਆ ਕਿ ਸਤਿਗੁਰੂ ਦੀ ਆਗਯਾ ਮੰਨਣ ਵਾਲਾ ਮੇਰੇ ਜੇਹਾ ਕੋਈ ਵਿਰਲਾ ਹੀ ਸਿੱਖ ਹੋਵੇਗਾ. ਜਦ ਭਾਈ ਜੋਗਾਸਿੰਘ ਹੁਸ਼ਿਆਰਪੁਰ ਪੁੱਜਾ, ਤਾਂ ਇੱਕ ਵੇਸ਼੍ਯਾ ਦਾ ਸੁੰਦਰ ਰੂਪ ਵੇਖਕੇ ਕਾਮ ਨਾਲ ਵ੍ਯਾਕੁਲ ਹੋਗਿਆ ਅਤੇ ਸਿੱਖਧਰਮ ਵਿਰੁੱਧ ਕੁਕਰਮ ਕਰਨ ਲਈ ਪੱਕਾ ਸੰਕਲਪ ਕਰਕੇ ਵੇਸ਼੍ਯਾ ਦੇ ਮਕਾਨ ਤੇ ਪੁੱਜਾ. ਕਲਗੀਧਰ ਨੇ ਆਪਣੇ ਅਨੰਨ ਸਿੱਖ ਨੂੰ ਨਰਕਕੁੰਡ ਤੋਂ ਬਚਾਉਣ ਲਈ ਚੋਬਦਾਰ ਦਾ ਰੂਪ ਧਾਰਕੇ ਸਾਰੀ ਰਾਤ ਵੇਸ਼੍ਯਾ ਦੇ ਮਕਾਨ ਤੇ ਪਹਿਰਾ ਦਿੱਤਾ. ਜਦ ਤਿੰਨ ਚਾਰ ਵਾਰ ਭਾਈ ਜੋਗਾਸਿੰਘ ਨੇ ਚੋਬਦਾਰ ਨੂੰ ਉੱਥੇ ਹੀ ਖੜਾ ਡਿੱਠਾ, ਤਾਂ ਮਨ ਨੂੰ ਧਿੱਕਾਰਦਾ ਹੋਇਆ ਆਨੰਦਪੁਰ ਦੇ ਰਾਹ ਪਿਆ ਅਤੇ ਸਤਿਗੁਰੂ ਦੇ ਦਰਬਾਰ ਵਿੱਚ ਪਹੁਚਕੇ ਅਪਰਾਧ ਬਖ਼ਸ਼ਵਾਇਆ.#ਭਾਈ ਜੋਗਾਸਿੰਘ ਦੀ ਧਰਮਸ਼ਾਲਾ ਪੇਸ਼ਾਵਰ ਵਿੱਚ ਬਹੁਤ ਮਸ਼ਹੂਰ ਥਾਂ ਹੈ. ਉਥੋਂ ਦੇ ਬਹੁਤ ਲੋਕ ਭਾਈ ਸਾਹਿਬ ਨੂੰ ਜੋਗਨਸ਼ਾਹ ਭੀ ਆਖਦੇ ਹਨ.#ਜੋਗਾਸਿੰਘ ਲਖੀ ਗਤਿ ਸੋਏ।#ਮਮਹਿਤ ਚੋਬਦਾਰ ਗੁਰੁ ਹੋਏ।#ਸਮਝ ਵਾਰਤਾ ਚਰਨੀ ਪਰ੍ਯੋ।#ਧੰਨ ਪ੍ਰਭੂ ਦੇ ਹਾਥ ਉਬਰ੍ਯੋ।#ਆਪ ਸਮਾਨ ਨ ਅਪਰ ਕ੍ਰਿਪਾਲਾ।#ਸਦਾ ਦਾਸ ਕੇ ਬਨ ਰਖਵਾਲਾ।#ਤਜਹੁਁ ਜਿਠਾਈ ਸਿਖ ਕੇ ਕਾਰਨ।#ਜ੍ਯੋਂ ਕ੍ਯੋਂ ਕਰਹੋਂ ਦਾਸ ਉਧਾਰਨ (ਗੁਪ੍ਰਸੂ)


ਵਿ- ਯੋਗ ਧਾਰਨ ਵਾਲਾ. ਯੋਗਾਭ੍ਯਾਸੀ. "ਸੁੰਦਰ ਜੋਗਾਧਾਰੀ ਜੀਉ." (ਮਾਰੂ ਮਃ ੧)