ਸੰ. ਵਿਸਾਰ. ਵਿਸ (ਜ਼ਹਿਰ) ਵਾਲਾ. "ਕਾਨ੍ਹ ਕੇ ਨੈਨ ਕਿ ਬਾਨ ਬਿਸਾਰੇ." (ਕ੍ਰਿਸ਼ਨਾਵ) ੨. ਸੰ. ਵਿਸਾਰ. ਸੰਗ੍ਯਾ- ਮਛ. ਮੀਨ. "ਜਲ ਈਖਦ ਜੇਸਟ ਬਾਸਰ ਮਾਹਿ. ਬਿਸਾਰਨ ਕੀ ਬਿਧਿ ਜ੍ਯੋਂ ਅਕੁਲਾਏ." (ਨਾਪ੍ਰ) ੩. ਦੇਖੋ, ਬਿਸਰਣ ਅਤੇ ਬਿਸਾਰਣਾ. "ਤੂ ਨ ਬਿਸਾਰੇ ਰਾਮਈਆ!" (ਮਲਾ ਨਾਮਦੇਵ)

ਸੰ. ਵਿਸ਼ਾਰਣ. ਮਾਰਨਾ. ਵਧ ਕਰਨਾ. "ਧਰਮਧੀਰ ਗੁਰੁਮਤਿ ਗਭੀਰ. ਪਰਦੁਖ ਬਿਸਾਰਣ." (ਸਵੈਯੇ ਮਃ ੫. ਕੇ) ੨. ਦੇਖੋ, ਬਿਸਰਣ ਅਤੇ ਬਿਸਾਰਣਾ.
ਵਿਸ੍ਮਰਣ ਕਰਨਾ. ਚੇਤਿਓਂ ਭੁਲਾਉਣਾ. "ਅਵਰ ਬਿਸਾਰੀ ਬਿਸਾਰੀ." (ਆਸਾ ਮਃ ੫)
ਦੇਖੋ, ਵਿਸਾਰਦ.
ਦੇਖੋ, ਬਿਸਾਰਣਾ.
ਵਿਸਾਰ (ਵਿਸ੍ਮਰਣ ਕਰ) ਕੇ. ਭੁਲਾਕੇ. "ਨਾਮੁ ਬਿਸਾਰਿ ਚਲਹਿ ਅਨਮਾਰਗਿ." (ਸਾਰ ਮਃ ੫) ੨. ਸੰ. ਵਿਸਾਰਿ. ਅਮ੍ਰਿਤ. ਵਿਸ- ਅਰਿ.
ਸੰ. ਵਿਸ਼ਾਲ. ਵਿ- ਫੈਲਿਆ ਹੋਇਆ। ੨. ਵਡਾ ਅਤੇ ਲੰਮਾ.
ਵਿਸ਼ਾਲ ਅਤੇ ਲਾਲ. ਬਹੁਤ ਲਾਲ. "ਬਿਸਾਲਾਲ ਨੈਨੰ." (ਵਿਚਿਤ੍ਰ)
ਜਿਲਾ ਹੁਸ਼ਿਆਰਪੁਰ, ਤਸੀਲ ਊਂਨਾ, ਥਾਣਾ ਨੂਰਪੁਰ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ "ਨਵਾਂਸ਼ਹਿਰ" ਤੋਂ ੨੬ ਮੀਲ ਉੱਤਰ ਪੂਰਵ ਹੈ. ਇੱਥੋਂ ਦਾ ਰਾਉ ਧਰਮਪਾਲ ਸ਼੍ਰੀ ਗੁਰੂ ਗੋਬਿੰਦਸਿੰਘ ਜੀ ਨੂੰ ਪ੍ਰੇਮਭਾਵ ਨਾਲ ਆਪਣੇ ਘਰ ਲਿਆਇਆ ਸੀ. ਸਤਿਗੁਰੂ ਜੀ ਇੱਥੇ ਕਈ ਦਿਨ ਵਿਰਾਜੇ. ਗ੍ਰਾਮ ਤੋਂ ਪੂਰਵ ਵੱਲ ਰਾਉ ਦੇ ਮਹਿਲਾਂ ਅੰਦਰ ਗੁਰਦ੍ਵਾਰਾ ਹੈ. ਮੰਜੀਸਾਹਿਬ ਬਣਿਆ ਹੋਇਆ ਹੈ, ਨਿਹੰਗਸਿੰਘ ਪੁਜਾਰੀ ਹੈ. ਰਾਉ ਵੱਲੋਂ ਹੀ ਸੇਵਾ ਹੁੰਦੀ ਹੈ. ਹੋਰ ਜਾਗੀਰ ਆਦਿਕ ਕੁਝ ਨਹੀਂ. ਇਹ ਅਸਥਾਨ ਕੀਰਤਪੁਰ ਤੋਂ ਪੰਜ ਮੀਲ ਉੱਤਰ ਪੱਛਮ ਹੈ.