Meanings of Punjabi words starting from ਮ

ਅ਼. [مِقدار] ਸੰਗ੍ਯਾ- ਕ਼ਦਰ (ਅੰਦਾਜ਼ਾ ਕਰਨ) ਦਾ ਭਾਵ. ਅੰਦਾਜ਼ਾ. ਪ੍ਰਮਾਣ। ੨. ਮੁੱਦਤ. ਚਿਰ। ੩. ਸਾਮਰਥ੍ਯ. ਸ਼ਕਤਿ। ੪. ਵਿ- ਤੁਲ੍ਯ. ਸਮਾਨ. "ਦੇਹੀ ਕਾਚੀ ਕਾਗਦ ਮਿਕਦਾਰਾ." (ਗਉ ਮਃ ੩) "ਮਨੁ ਸੈਮਤੁ ਮੈਗਲ ਮਿਕਦਾਰਾ." (ਗਉ ਮਃ ੩) ਮਯਮੱਤ (ਮਦਮਸ੍ਤ) ਹਾਥੀ ਸਮਾਨ ਮਨ.


ਕ੍ਰਿ- ਮਿਲਣਾ. ਇੱਕ ਹੋਵਨ. ਅਭੇਦ ਹੋਣਾ.


ਅ਼. [مِقراض] ਮਿਕ਼ਰਾਜ. ਸੰਗ੍ਯਾ- ਕ਼ਰਜ (ਕੱਟਣ) ਦਾ ਸੰਦ. ਕਤਰਨੀ. ਕੈਂਚੀ.


ਇੱਕੋ। ੨. ਕੇਵਲ। ੩. ਦੇਖੋ, ਮਿਕਨ ਅਤੇ ਮਿਕਿਓਨੁ.