ਕ੍ਰਿ ਵਿ- ਲਗਾਤਾਰ. ਨਿਰੰਤਰ।#੨. ਅ਼. [اِسرار] ਸੰਗ੍ਯਾ- ਬਹੁ ਵਚਨ ਸਿੱਰ ਦਾ. ਭੇਤ. ਗੁਪਤ ਆਸ਼ਯ। ੩. ਅ਼. [اِصرار] ਇਸਰਾਰ. ਆਗ੍ਰਹ. ਹਠ। ੪. ਅ਼. [اثرار] ਅਸ਼ਰਾਰ. ਬਹੁ ਵਚਨ ਸ਼ਰੀਰ ਦਾ.
ਵਿ- ਭਿਆਨਕ. ਡਰਾਉਣਾ. ਖ਼ੌਫ਼ਨਾਕ। ੨. ਸੰਗ੍ਯਾ- ਅਜਗਰ ਸੱਪ. ਫ਼ਾ. [اژدہا] - [اژدرہا] ਅਜਦਹਾ ਅਥਵਾ ਅਜ਼ਦਰਹਾ। ੩. ਅਸੁਰਾਲਯ. ਪਾਤਾਲ. ਲੋਕ। ੪. ਭਾਵ- ਨਰਕ. "ਭੈ ਸਾਗਰ ਅਸਰਾਲ ਪਇਆ." (ਰਾਮ ਅਃ ਮਃ ੧) ਦੇਖੋ, ਜਲਾਬਿੰਬ.
ਅਜੇਹੀ ਰੀਤਿ. ਐਸੀ ਰਸਮ. ੨. ਸੰ. अशितृ- ਅਸ਼ਤ੍ਰ. ਵਿ- ਖਾਊ. ਖਾਣ ਵਾਲਾ. ਪੇਟ- ਦਾਸੀਆ। ੩. ਆਸ਼੍ਰਤ ਲਾਗੀ। ੪. ਇੱਕ ਖ਼ਾਸ ਲਾਗੀ, ਜੋ ਜਾਤਿ ਦਾ ਬ੍ਰਹਾਮਣ ਹੋਵੇ ਅਤੇ ਸ਼ਾਦੀ ਗ਼ਮੀ ਦੇ ਮੌਕੇ ਪੁਰ ਰਸੋਈ ਦਾ ਕੰਮ ਕਰੇ. ਅਸ੍ਰਤਾਈ "ਹੋਇ ਅਸਰੀਤ ਪੁਰੋਹਿਤਾ." (ਭਾਗੁ)
ਸੰ. ਸ੍ਵਰੂਪ. ਸੰਗ੍ਯਾ- ਸ਼ਕਲ. ਆਕਾਰ. "ਪਉਣ ਪਾਣੀ ਅਗਨੀ ਅਸਰੂਪ." (ਓਅੰਕਾਰ) "ਵਰਨ ਭੇਖ ਅਸਰੂਪ ਨ ਜਾਪੀ." (ਸਿਧਗੋਸਟਿ) ੨. ਆਪਣੀ ਸ਼ਕਲ। ੩. ਵਿ- ਅਰੂਪ. ਬਿਨਾ ਸ੍ਵਰੂਪ ਜਿਸ ਦੀ ਸ਼ਕਲ ਨਹੀਂ. ੪. ਅਸੁ (ਪ੍ਰਾਣ) ਰੂਪ.
ਅ਼. [اصل] ਅਸਲ. ਵਿ- ਖਰਾ. ਸੱਚਾ. ਦੇਖੋ, ਅਸਲਿ। ੨. ਸੰਗ੍ਯਾ- ਜੜ. ਮੂਲ. ਦੇਖੋ, ਅਸੁਲੂ. ੩. ਮੂਲ ਧਨ. ਪੂੰਜੀ। ੪. ਕੁਲ. ਵੰਸ਼। ੫. ਪ੍ਰਤਿਸ੍ਠਾ. ਮਾਨ. ੬. ਅ਼. [عسل] ਅ਼ਸਲ. ਸ਼ਹਿਦ. ਮਧੁ। ੭. ਵਿ- ਭਲਾ. ਨੇਕ। ੮. ਸੰ. ਸੰਗ੍ਯਾ- ਲੋਹਾ। ੯. ਸ਼ਸਤ੍ਰ.
ਅ਼. [اسلم] ਵਿ- ਬਹੁਤ ਸਾਦਾ। ੨. ਬਹੁਤ ਨੇਕ। ੩. ਬਹੁਤ ਸਲਾਮਤ.
ਦੇਖੋ, ਇਸਲਾਮ ਖ਼ਾਂ.
ਕ੍ਰਿ. ਵਿ- ਅਸਲੋਂ. ਵਾਸਤਵ ਵਿੱਚ. ਦਰ ਹ਼ਕ਼ੀਕਤ. "ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤ." (ਸਵਾ ਮਃ ੧) ਦੇਖੋ, ਅਸਲ ੧.
nan
nan
nan