Meanings of Punjabi words starting from ਕ

ਦਖੋ, ਕਹੁਁਕ। ੨. ਦੇਖੋ, ਕੁਹਕ.


ਦੇਖੋ, ਕਹੁਁ. "ਕਹੂੰ ਨ ਭੀਜੈ ਸੰਜਮ ਸੁਆਮੀ." (ਧਨਾ ਮਃ ੫)


ਪ੍ਰਤ੍ਯ- ਲੀਏ. ਲਈ. ਵਾਸਤੇ। ੨. ਕੋ. ਨੂੰ. ਪ੍ਰਤਿ. "ਗੁਰੂ ਮਨੂਆ ਕਹਁ ਕਹ੍ਯੋ ਸੁਧਾਰੀ." (ਵਿਚਿਤ੍ਰ)


ਕਥਨ ਕਰੰਤ. "ਕਹੰਤ ਬੇਦਾ ਗੁਣੰਤ ਗੁਨੀਆ." (ਸਹਸ ਮਃ ੫)


ਸੰ. कङ्कती ਕੰਕਤੀ. ਸੰਗ੍ਯਾ- ਕੰਘੀ. ਕੇਸ਼ ਸਾਫ ਕਰਨ ਦਾ ਸੰਦ.