Meanings of Punjabi words starting from ਗ

ਸੰਗ੍ਯਾ- ਦੁਲਹਾ ਅਤੇ ਦੁਲਹਨ (ਲਾੜੇ ਲਾੜੀ) ਦਾ ਵਿਆਹ ਸਮੇਂ ਵਸਤ੍ਰ ਦਾ ਜੋੜਨਾ. ਦੋਹਾਂ ਦੇ ਵਸਤ੍ਰਾਂ ਦੇ ਪੱਲੇ ਮਿਲਾਕੇ ਗੱਠ ਦੇਣੀ. ਭਾਵ ਇਹ ਹੁੰਦਾ ਹੈ ਕਿ ਪਰਸਪਰ (ਆਪੋਵਿੱਚੀ) ਪੱਕਾ ਸੰਬੰਧ ਹੋ ਗਿਆ ਹੈ ਅਰ ਇੱਕ ਰੂਪ ਹੋਕੇ ਰਹੋ.


ਸੰ. ਗ੍ਰੰਥਨ. ਕ੍ਰਿ- ਗੰਢਣਾ. ਗੁੰਦਣਾ. ਜੋੜਨਾ। ੨. ਸੰਗ੍ਯਾ- ਬਣਾਵਟ. ਜੜਤ.