Meanings of Punjabi words starting from ਚ

ਕ੍ਰਿ. ਵਿ- ਚੱਖਕੇ. ਦੇਖੋ, ਚਖਣਾ.


ਵਿ- ਉੱਤਮ ਚਕ੍ਸ਼ੁ (ਨੇਤ੍ਰਾਂ) ਵਾਲਾ, ਮ੍ਰਿਗ. (ਸਨਾਮਾ) ੨. ਦੇਖੋ, ਚੱਖੀ.


ਦੇਖੋ, ਚਖ ਧਾ। ੨. ਸੰਗ੍ਯਾ- ਬਾਜ਼ ਆਦਿਕ ਸ਼ਿਕਾਰੀ ਜੀਵਾਂ ਨੂੰ ਸ਼ਿਕਾਰ ਦੀ ਚਾਟ ਲਈ ਸਵੇਰ ਵੇਲੇ ਮਾਸ ਚਖਾਉਣ ਦੀ ਕ੍ਰਿਯਾ. ਚੱਖੀ ਥੋੜੀ ਦਿੱਤੀ ਜਾਂਦੀ ਹੈ ਜਿਸਤੋਂ ਪੇਟ ਨਾ ਭਰੇ. "ਚੱਖੀ ਬਾਜ ਦੇਤ ਬਿਗਸਾਏ." (ਗੁਪ੍ਰਸੂ)


ਫ਼ਾ. [چخیِدن] ਲੜਨਾ. ਝਗੜਨਾ.


ਚਕ੍ਸ਼ੁ. ਨੇਤ੍ਰ. ਅੱਖ.