Meanings of Punjabi words starting from ਛ

ਸੰਗ੍ਯਾ- ਛਬਿ (ਸੁੰਦਰਤਾ) ਦੇਣ ਵਾਲਾ ਰੇਸ਼ਮ ਅਥਵਾ ਜ਼ਰੀ ਆਦਿ ਦਾ ਗੁੰਫਾ। ੨. ਬਾਲਕਾਂ ਦੇ ਸਿਰ ਦਾ ਇੱਕ ਭੂਖਣ. ਲੂਲ੍ਹ। ੩. ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਚਾਨਣੀ ਦੇ ਵਿਚਕਾਰ ਲਾਇਆ ਹੋਇਆ ਰੇਸ਼ਮ ਸੋਨੇ ਚਾਂਦੀ ਆਦਿ ਦਾ ਭੂਖਣ.


ਸੰ. ਛਵਿ. ਸੰਗ੍ਯਾ- ਸ਼ੋਭਾ. ਸੁੰਦਰਤਾ। ੨. ਪ੍ਰਭਾ. ਚਮਕ। ੩. ਦੇਖੋ, ਮਧੁਭਾਰ। ੪. ਡਿੰਗ. ਤੁਚਾ. ਖਲੜੀ। ੫. ਕ੍ਰਿ. ਵਿ- ਸ਼ਬ (ਰਾਤ) ਨੂੰ. ਰਾਤ ਵੇਲੇ. "ਪਹਰੂਅਰਾ ਛਬਿ ਚੋਰੁ ਨ ਲਾਗੈ." (ਆਸਾ ਮਃ ੧) ਪਹਰਾ ਰੱਖਣ ਵਾਲੇ ਨੂੰ ਰਾਤੀਂ ਚੋਰੀ ਨਹੀਂ ਲਗਦਾ.


ਸੰਗ੍ਯਾ- ਛੀ ਅਤੇ ਬੀਸ. ਸਡ੍‌ਵਿੰਸ਼ਤਿ- ੨੬.


ਦੇਖੋ, ਛਬੀਸ.


ਅ਼. [سبیِل] ਸਬੀਲ. ਸੰਗ੍ਯਾ- ਰਾਹ. ਤ਼ਰੀਕ਼ਾ. ਢੰਗ। ੨. ਮਰਾਗ. ਰਸਤਾ। ੩. ਜਰੂਰਤ। ੪. ਪਉ. ਜਲ ਪੀਣ ਦਾ ਅਸਥਾਨ। ੫. ਖ਼ਾਸ ਕਰਕੇ ਉਹ ਪਉ, ਜੋ ਮੁਹੱਰਮ ਦੇ ਪਹਿਲੇ ਦਸ ਦਿਨਾਂ ਵਿੱਚ ਪਿਆਸਿਆਂ ਲਈ ਲਾਇਆ ਜਾਵੇ। ੬. ਵੈਰੀ ਪੁਰ ਹੱਲਾ ਕਰਨ ਦਾ ਮੌਕਾ.