Meanings of Punjabi words starting from ਤ

ਇੱਕ ਵਰਣਿਕ ਗਣ, ਜਿਸ ਦਾ ਰੂਪ ਹੈ- .


ਦੇਖੋ, ਤੁਗਣਾ.


ਦੇਖੋ, ਤਕਮਾ ਅਤੇ ਤਮਗਾ.


ਸੰ. ਸੰਗ੍ਯਾ- ਇੱਕ ਬਿਰਛ, ਜੋ ਅਫ਼ਗ਼ਾਨਿਸਤਾਨ, ਕਸ਼ਮੀਰ, ਭੂਟਾਨ ਅਤੇ ਕੋਂਕਣ ਵਿੱਚ ਨਦੀਆਂ ਦੇ ਕਿਨਾਰੇ ਹੁੰਦਾ ਹੈ. ਇਸ ਦੀ ਲਕੜੀ ਸੁਗੰਧ ਵਾਲੀ ਹੁੰਦੀ ਹੈ ਅਤੇ ਇਸ ਵਿੱਚੋਂ ਤੇਲ ਨਿਕਲਦਾ ਹੈ. ਤਗਰ ਦਾ ਬੁਰਾਦਾ ਧੁਪ ਵਿੱਚ ਪੈਂਦਾ ਹੈ ਅਤੇ ਇਸ ਦੇ ਪੱਤੇ, ਜੜ, ਲਕੜ ਅਤੇ ਤੇਲ ਆਦਿ ਅਨੇਕ ਦਵਾਈਆਂ ਵਿੱਚ ਵਰਤੀਦੇ ਹਨ. ਤਗਰ ਦੀ ਤਾਸੀਰ ਗਰਮ ਤਰ ਹੈ. ਬਾਦੀ ਦੋ ਰੋਗਾਂ ਨੂੰ ਨਾਸ਼ ਕਰਦਾ ਹੈ. Valeriana Wallichii.


ਅ਼. [تغّلُب] ਸੰਗ੍ਯਾ- ਗ਼ਾਲਿਬ ਆਉਣ ਦਾ ਭਾਵ. ਪ੍ਰਬਲ ਹੋਣਾ। ੨. ਭਾਵ- ਗ਼ਬਨ ਕਰਨਾ. ਸੌਂਪੇ ਹੋਏ ਮਾਲ ਵਿੱਚ ਖ਼ਯਾਨਤ ਕਰਨੀ.


ਦੇਖੋ, ਤਕੜਾ.


ਸੰਗ੍ਯਾ- ਗਹਿਣਾ. ਭੂਸਣ। ੨. ਪੰਜਾਬੀ ਵਿੱਚ ਤਕ਼ਾਜਾ ਦੀ ਥਾਂ ਭੀ ਇਹ ਸ਼ਬਦ ਵਰਤੀਦਾ ਹੈ. ਦੇਖੋ, ਤਕਾਜਾ.