Meanings of Punjabi words starting from ਧ

ਦੇਖੋ, ਧਰਣ ੩. "ਹਰਨ ਧਰਨ ਪੁਨਹ ਪੁਨ ਕਰਨ." (ਰਾਮ ਪੜਤਾਲ ਮਃ ੫) ਵਿਨਾਸ਼ ਅਤੇ ਪਾਲਨ.


ਦੇਖੋ, ਧਰਣਾ। ੨. ਪ੍ਰਿਥਿਵੀ. "ਹਰਿ ਸਿਮਰਨਿ ਧਾਰੀ ਸਭ ਧਰਨਾ." (ਸੁਖਮਨੀ)


ਦੇਖੋ, ਧਰਣਾ। ੨. ਪ੍ਰਿਥਿਵੀ. "ਹਰਿ ਸਿਮਰਨਿ ਧਾਰੀ ਸਭ ਧਰਨਾ." (ਸੁਖਮਨੀ)


ਪ੍ਰਿਥਿਵੀ. ਦੇਖੋ, ਧਰਣਿ. "ਧਰਨਿ ਮਾਹਿ ਆਕਾਸ ਪਇਆਲ." (ਸੁਖਮਨੀ)


ਸੰਗ੍ਯਾ- ਪ੍ਰਿਥਿਵੀ ਤੋਂ ਪੈਦਾ ਹੋਈ, ਸੀਤਾ. ਧਰਣਿਸੁਤਾ। ੨. ਘਾਹ ਅਤੇ ਬਿਰਛ. (ਸਨਾਮਾ)


ਪ੍ਰਿਥਿਵੀ ਤੋਂ ਉਪਜਿਆ ਘਾਹ, ਉਸ ਦੇ ਚਰਨ ਵਾਲਾ ਮ੍ਰਿਗ, ਉਸ ਦੀ ਵੈਰਨ ਬੰਦੂਕ. "ਧਰਨਿ ਸ਼ਬਦ ਕੋ ਆਦਿ ਉਚਾਰੋ। ਜਾ ਚਰ ਪਦ ਪਾਛੇ ਤਿਂਹ ਡਾਰੋ। ਸਤ੍ਰੁ ਸ਼ਬਦ ਕੇ ਬਹੁਰ ਬਖਾਨੋ। ਸਭ ਸ੍ਰੀ ਨਾਮ ਤੁਪਕ ਕੇ ਜਾਨੋ." (ਸਨਾਮਾ)


ਸੰਗ੍ਯਾ- ਧਰਣੀ. ਪ੍ਰਿਥਿਵੀ. "ਧਨੁ ਧਰਨੀ ਅਰੁ ਸੰਪਤਿ ਸਗਰੀ." (ਸਾਰ ਮਃ ੯)


ਸੰਗ੍ਯਾ- ਧਰਣਿਸੁਤਾ. ਸੀਤਾ.


ਸੰਗ੍ਯਾ- ਪ੍ਰਿਥਿਵੀ ਦੇ ਦੇਵਤਾ, ਸਾਧੁਜਨ। ੨. ਹਿੰਦੂਮਤ ਅਨੁਸਾਰ ਬ੍ਰਾਹਮਣ। ੩. ਪ੍ਰਿਥਿਵੀ ਦਾ ਈਸ਼੍ਵਰ, ਰਾਜਾ। ੪. ਜਿਮੀਂਦਾਰ.