Meanings of Punjabi words starting from ਬ

ਸੰਗ੍ਯਾ- ਹਿਸਾਬ ਦੀ ਕਿਤਾਬ. ਸਹੀ। ੨. ਪਠਾਣਾਂ ਦੀ ਇੱਕ ਜਾਤਿ, ਜਿਸ ਦੇ ਬਾਰਾਂ ਪਿੰਡ ਹੁਸ਼ਿਆਰਪੁਰ ਦੇ ਜਿਲੇ ਵਿੱਚ ਹਨ। ੩. ਵਿ- ਰੁੜ੍ਹੀ. ਪ੍ਰਵਾਹ ਹੋਈ. "ਦੁਰਮਤਿ ਜਾਤ ਬਹੀ." (ਸਾਰ ਮਃ ੫) ੪. ਦੇਖੋ, ਵਹੀ.


ਵਹਨ (ਲੈ ਜਾਣ) ਵਾਲੀਆਂ. ਬਾਂਸ ਦੀਆਂ ਲਚਕੀਲੀਆਂ ਬਾਹੀਆਂ, ਜਿਨ੍ਹਾਂ ਨਾਲ ਬੋਝ ਚੱਕਕੇ ਉਤਾਰਿਆ ਅਤੇ ਚੜ੍ਹਾਇਆ ਜਾਂਦਾ ਹੈ. "ਨਉ ਬਹੀਆਂ ਦਸ ਗੋਨਿ ਆਹਿ." (ਬਸੰ ਕਬੀਰ) ਨਉਂ ਸ਼ਰੀਰ ਦੇ ਦ੍ਵਾਰ ਬਹੀਆਂ, ਅਤੇ ਦਸ ਗੂਣਾਂ ਦਸ ਪ੍ਰਾਣ.


ਸੰਗ੍ਯਾ- ਜਾਂਦੇ ਹੋਏ ਲੋਕਾਂ ਦੀ ਭੀੜ. ਗਮਨ ਕਰਦੇ ਹੋਏ ਜਨ ਸਮੁਦਾਯ. "ਪਾਛੇ ਪਰੀ ਬਹੀਰ." (ਸ. ਕਬੀਰ) ੨. ਵਿਚਰਣ ਵਾਲਾ ਟੋਲਾ, ਜੋ ਇੱਕ ਥਾਂ ਨ ਵਸੇ.


ਵਿ- ਵਿਚਰਣ ਵਾਲੇ ਜਥੇ ਨਾਲ ਹੈ ਜਿਸ ਦਾ ਸੰਬੰਧ.


ਸੰ. ਵਿ- ਬਹੁਤ. ਅਨੇਕ. "ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢੰਢੋਲਿ." (ਸੁਖਮਨੀ)


ਸੰਗ੍ਯਾ- ਬਹੁਤਿਆਂ ਦੀ ਰਾਇ। ੨. ਬਹੁਤਿਆ ਦੀ ਰਾਇ ਦਾ ਏਕਾ.


ਵਿ- ਜਿਸ ਨੇ ਬਹੁਤ ਸੁਣਿਆ ਹੈ. ਅਨੇਕ ਗ੍ਰੰਥ ਸ਼ਾਸਤ੍ਰ ਅਤੇ ਵਿਦ੍ਵਾਨਾਂ ਦੇ ਵਚਨ ਜਿਸ ਨੇ ਸੁਣੇ ਹਨ.