Meanings of Punjabi words starting from ਰ

ਰਕ੍ਤ (ਲਹੂ) ਦਾ ਅਸਥਾਨ. ਦਿਲ ਦੇਖੋ, ਦਿਲ.


ਰਕ੍ਤ ਬੀਜ ਅਸੁਰ ਲਈ ਇਹ ਸ਼ਬਦ ਆਇਆ ਹੈ. ਦੇਖੋ, ਸ੍ਰੋਣਤਬੀਜ. "ਰਕਤਾਸੁਰ ਆਚਨ ਜੁੱਧ ਪ੍ਰਮਾਚਨ." (ਅਕਾਲ)


ਦੇਖੋ, ਰਕਤਾਕ੍ਸ਼੍‍.


ਵਿ- ਰਕ੍ਤਵਾਲੀ. ਲਹੂ ਪੀਣ ਵਾਲੀ। ੨. ਰਕ੍ਤਤਾਵਾਲੀ. ਲਾਲ ਰੰਗ ਦੀ.


रक्ताङ्ग. ਮੂੰਗਾ. ਵਿਦ੍ਰੁਮ.


ਸੰ. ਰਕ੍ਤੇਕ੍ਸ਼੍‍ਣ. ਰਕ੍ਤ (ਲਾਲ) ਈਕ੍ਸ਼੍‍ਣ (ਨੇਤ੍ਰਾਂ) ਵਾਲਾ. ਦੇਖੋ, ਰਕਤਾਕ੍ਸ਼੍‍. "ਰਕਤਿੱਛਣ ਸੇ ਝਟਦੈ ਝਟਕਾਰੇ." (ਵਿਚਿਤ੍ਰ)


ਦੇਖੋ, ਰਕਤ. "ਨਾ ਇਸੁ ਪਿੰਡੁ, ਨ ਰਕਤੂ ਰਾਤੀ." (ਗੌਂਡ ਕਬੀਰ)


ਦੇਖੋ, ਰਕ੍ਤੋਤਪਲ ਅਤੇ ਰਤੋਪਲ.; ਸੰ. रक्तोत्पल. ਰਕ੍ਤ (ਲਾਲ) ਉਤਪਲ (ਕਮਲ). ਲਾਲ ਰੰਗ ਦਾ ਕਮਲ. Bombax Heptaphyllum