Meanings of Punjabi words starting from ਹ

ਦੇਖੋ, ਹਠ੍ਯੋ.


ਵਿ- ਜਿੱਦੀ. ਹਠ ਵਾਲਾ. ਹਠੀ ਦੋ ਪ੍ਰਕਾਰ ਦੇ ਹਨ. ਇੱਕ ਅੰਧ ਵਿਸ਼੍ਵਾਸੀ, ਜੋ ਯਥਾਰਥ ਜਾਣਨ ਪੁਰ ਭੀ ਅਗਿਆਨ ਨਾਲ ਦ੍ਰਿੜ੍ਹ ਕੀਤੀ ਗੱਲ ਨੂੰ ਨਾ ਤਿਆਗੇ. ਇਹ ਨਿੰਦਿਤ ਹਠੀ ਹੈ.#ਜਾਰ ਕੋ ਵਿਚਾਰ ਕਹਾਂ ਗਣਿਕਾ ਕੋ ਲਾਜ ਕਹਾਂ#ਗਦਹਾ ਕੋ ਮਾਨ ਕਹਾਂ ਆਂਧਰੇ ਕੋ ਆਰਸੀ,#ਨਿਗੁਣ ਕੋ ਗੁਣ ਕਹਾਂ ਦਾਨ ਕਹਾਂ ਦਾਰਿਦੀ ਕੋ#ਸੇਵਾ ਕਹਾਂ ਸੂਮ ਕੀ ਇਰੰਡ ਛਾਹ ਡਾਰਸੀ,#ਮਦ੍ਯਪ ਕੀ ਸ਼ੁਚਿ ਕਹਾਂ ਸਾਚ ਕਹਾਂ ਲੰਪਟੀ ਕੋ#ਨੀਚ ਕੋ ਬਚਨ ਕਹਾਂ ਸ੍ਯਾਰ ਕੀ ਪੁਕਾਰ ਸੀ,#"ਟੋਡਰ" ਸੁ ਕਵਿ ਏਸੇ ਹਠੀ ਕੋ ਨ ਭਾਵੈ ਸੀਖ#ਭਾਵੇਂ ਕਹੋ ਸੂਧੀ ਬਾਤ ਭਾਵੇਂ ਕਹੋ ਪਾਰਸੀ.#ਦੂਜਾ ਉੱਤਮ ਹਠੀ ਉਹ ਹੈ ਜੋ ਸਤ੍ਯ ਵਿਚਾਰ ਨੂੰ ਕਿਸੇ ਲਾਲਚ ਅਥਵਾ ਭੈ ਕਰਕੇ ਨਹੀਂ ਤਿਆਗਦਾ ਅਤੇ ਆਤਮਿਕ ਕਮਜੋਰੀ ਨਹੀਂ ਦਿਖਾਉਂਦਾ. ਅਜਿਹੇ ਹਠੀਏ ਦਾ ਹੀ ਨਾਉਂ ਅਰਦਾਸ ਵਿੱਚ ਸਿੱਖ ਸਿਮਰਦੇ ਹਨ. ਇਸ ਪਵਿਤ੍ਰ ਹਠ ਦਾ ਉਦਾਹਰਣ ਹੈ. "ਸੀਸ ਦੀਆ ਪਰ ਸਿਰਰ ਨ ਦੀਨਾ। ਰੰਚ ਸਮਾਨ ਦੇਹ ਕਰ ਚੀਨਾ." (ਵਿਚਿਤ੍ਰ)


ਮਾਤਾ ਸੁੰਦਰੀ ਜੀ ਦੇ ਪਾਲਿਤ ਅਜੀਤ ਸਿੰਘ ਦਾ ਬੇਟਾ, ਜਿਸਦਾ ਪ੍ਰਸਿੱਧ ਅਸਥਾਨ ਬੁਰਹਾਨ ਪੁਰ (ਜਿਲਾ ਨਿਮਾਰ) ਦੇ ਸਿੰਧੀ ਮਹੱਲੇ ਵਿੱਚ ਹੈ. ਇਹ ਗੁਰੁਬਾਣੀ ਵਿੱਚੋਂ "ਨਾਨਕ" ਨਾਮ ਕੱਢਕੇ ਅਰ ਆਪਣਾ ਨਾਉਂ ਪਾਕੇ ਸਿੱਖਾਂ ਨੂੰ ਸ਼ਬਦ ਸੁਣਾਇਆ ਕਰਦਾ ਸੀ. ਇਸ ਅਪਰਾਧ ਕਰਕੇ ਮਾਤਾ ਸੁੰਦਰੀ ਜੀ ਨੇ ਤਿਆਗ ਦਿੱਤਾ. ਇਹ ਪੰਜਾਬ ਛੱਡਕੇ ਮਧ੍ਯ ਭਾਰਤ (C. P. ) ਵਿੱਚ ਜਾ ਰਿਹਾ, ਅਰ ਉਸੇ ਪਾਸੇ ਮੋਇਆ. ਇਸ ਦਾ ਦੇਹਰਾ ਬੁਰਹਾਨਪੁਰ ਵਿੱਚ ਹੈ.


ਹਠ ਕਰਨ ਵਾਲਾ ਰਾਖਸ਼. ਰਾਵਣ, ਜਿਸ ਨੇ ਸਭ ਸੰਬੰਧੀਆਂ ਅਤੇ ਸੱਜਨਾਂ ਦੇ ਕਹਿਣ ਪੁਰ ਭੀ ਸੀਤਾ ਨੂੰ ਮੋੜ ਦੇਣਾ ਨਾ ਮੰਨਿਆ. "ਤੁਮੀ ਰਾਮ ਹ੍ਵੈਕੈ ਹਠੀ ਦੈਤ ਘਾਯੋ." (ਚਰਿਤ੍ਰ ੧)


ਵਿ- ਹਠ ਵਾਲਾ.


ਦੇਖੋ, ਹਠ. "ਹਠੁ ਨਿਗ੍ਰਹੁ ਕਰਿ." (ਰਾਮ ਅਃ ਮਃ ੧) ੨. ਦੇਖੋ, ਹਠ ੩.


ਵਿ- ਹਠ ਵਾਲੇ. "ਹਠੇ ਕਸ੍ਟ ਵਾਰੀ." (ਕਲਕੀ) ਕਸ੍ਟਵਾਰ ਦੇ ਵਸਨੀਕ ਹਠੀਏ. ਦੇਖੋ, ਕਸਟਵਾਰ.


ਮਨ ਦੀ ਏਕਾਗ੍ਰਤਾ ਅਤੇ ਪ੍ਰੇਮ ਬਿਨਾ ਕੇਵਲ ਮਨਹਠ ਨਾਲ ਵਿਖਾਵੇ ਮਾਤ੍ਰ ਕਰਮ."ਹਠੇ ਕਰਮ ਕਰਿ ਉਦਰ ਭਰੈ." (ਰਾਮ ਕਬੀਰ)#੨. ਦੁਖਦਾਈ ਕਰਮ, ਜਿਨ੍ਹਾਂ ਤੋਂ ਲੋਕਾਂ ਨੂੰ ਹਾਨੀ ਪਹੁੰਚੇ, ਚੋਰੀ ਵਧ ਆਦਿਕ. ਦੇਖੋ, ਹਠ ਧਾ.