Meanings of Punjabi words starting from ਜ

ਦੇਖੋ, ਜੋਗੀ। ੨. ਵਿ- ਯੋਗ੍ਯ. ਉਚਿਤ. ਲਾਇਕ਼. ਮੁਨਾਸਿਬ। ੩. ਯੋਗ ਦ੍ਵਾਰਾ. ਜੋਗ ਨਾਲ.


ਯੋਗ੍ਯ ਨੂੰ. "ਗਾਈਐ ਰਾਤਿ ਦਿਨੰਤ ਗਾਵਣ ਜੋਗਿਆ." (ਵਾਰ ਰਾਮ ੨. ਮਃ ੫) ੨. ਸੰਬੋਧਨ. ਹੇ ਯੋਗ੍ਯ!


ਦੇਖੋ, ਯੋਗਿਨੀ.


ਯੋਗੀਆਂ ਦਾ ਇੰਦ੍ਰ, ਯੋਗੀਂਦ੍ਰ. ਯੋਗਿਰਾਜ। ੨. ਗੋਰਖਨਾਥ। ੩. ਸ਼ਿਵ। ੪. ਬਾਬਾ ਸ਼੍ਰੀਚੰਦ.


ਵਿ- ਯੋਗੀਂਦ੍ਰ ਦਾ. ਗੋਰਖ ਦਾ. "ਦਰਸਨੁ ਭੇਖ ਕਰਹੁ ਜੋਗਿੰਦ੍ਰਾ." (ਸਿਧਗੋਸਟਿ)


ਸੰ. ਯੋਗਿਨ੍‌. ਵਿ- ਯੋਗਾਭ੍ਯਾਸੀ। ੨. ਸੰਗ੍ਯਾ- ਆਤਮਾ ਵਿਚ ਜੁੜਿਆ ਹੋਇਆ ਪੁਰੁਸ.#"ਐਸਾ ਜੋਗੀ ਵਡ ਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ." (ਗਉ ਮਃ ੫) "ਪਰਨਿੰਦਾ ਉਸਤਤਿ ਨਹਿ ਜਾਂਕੈ ਕੰਚਨ ਲੋਹ ਸਮਾਨੋ। ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ." (ਧਨਾ ਮਃ ੯) ਦੇਖੋ, ਯੋਗੀ। ੩. ਗੋਰਖਨਾਥ ਦੇ ਮਤ ਅਨੁਸਾਰ ਯੋਗਭੇਸ ਧਾਰਨ ਵਾਲਾ, ਅਤੇ ਹਠਯੋਗ ਦਾ ਅਭ੍ਯਾਸੀ. "ਜੋਗੀ ਜੰਗਮ ਭਗਵੇ ਭੇਖ." (ਬਸੰ ਮਃ ੧) ੪. ਵਿਸਕੁੰਭ ਆਦਿ ੨੭ ਯੋਗਾਂ ਦੇ ਜਾਣਨ ਵਾਲਾ, ਜ੍ਯੋਤਿਸੀ. "ਥਿਤਿਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ." (ਜਪੁ) ੫. ਵਿ- ਯੋਗ੍ਯਤਾ ਵਾਲੀ. ਲਾਇਕ਼. "ਅਸਾਂ ਵੇਖੇਜੋਗੀ ਵਸਤੁ ਨ ਕਾਈ." (ਭਾਗੁ) ੬. ਜਿਤਨੀ. ਜਿੰਨੀ.


ਵਿ- ਜੋਗ ਧਾਰਨ ਵਾਲਾ। ੨. ਯੋਗੀ ਨਾਲ ਸੰਬੰਧਿਤ. ਯੋਗੀ ਦਾ. ਜਿਵੇਂ- ਜੋਗੀਆ ਭੇਖ। ੩. ਯੋਗਾਭ੍ਯਾਸੀ. "ਜੋਗੀ ਅੰਦਰਿ ਜੋਗੀਆ." (ਸ੍ਰੀ ਮਃ ੧) ੪. ਸੰਗ੍ਯਾ- ਯੋਗੀ। ੫. ਭਗਵਾਂ ਰੰਗ.


ਵਿ- ਯੋਗੀਸ਼੍ਵਰ. ਯੋਗੀਆਂ ਵਿੱਚ ਪ੍ਰਧਾਨ। ੨. ਸੰਗ੍ਯਾ- ਸ਼ਿਵ, ਜੋ ਸਾਰੇ ਜੋਗੀਆਂ ਦਾ ਸ੍ਵਾਮੀ ਹੈ. "ਜੋਗੀਸਰ ਪਾਵਹਿ ਨਹੀ ਤੁਅ ਗੁਣ ਕਥਨ ਅਪਾਰ." (ਗਉ ਰਵਿਦਾਸ) ੩. ਗੋਰਖਨਾਥ.