Meanings of Punjabi words starting from ਦ

ਸੰਗ੍ਯਾ- ਦ੍ਯੁ. ਦਿਨ. "ਅਨਿਕ ਸੂਖ ਚਕਵੀ ਨਹੀ ਚਾਹਤ, ਅਨਦ ਪੂਰਨ ਪੇਖਿ ਦੇਂਹ." (ਜੈਤ ਮਃ ੫)


ਕ੍ਰਿ. ਵਿ- ਦੇਕੇ. "ਪਗ ਸੀਸ ਨਿਵਾਯ ਉਪਾਯਨ ਦੈ." (ਗੁਪ੍ਰਸੂ) ੨. ਸੰਬੰਧ ਬੋਧਕ ਪ੍ਰਤ੍ਯਯ. ਕੇ. ਦੋ. "ਜਿਸ ਦੈ ਅੰਦਰਿ ਸਚੁ ਹੈ." (ਵਾਰ ਮਾਝ ਮਃ ੪) ੩. ਦੇਣ ਦਾ ਅਮਰ. ਦੇਹ. "ਦੈ ਰੇ ਦੈ ਰੇ ਦੀਹ ਦਮਾਮਾ." (ਪਾਰਸਾਵ) ਨਗਾਰੇ ਤੇ ਚੋਬ ਦੇ.


ਸੰ. ਦਯਾ. ਕਰੁਣਾ. ਕ੍ਰਿਪਾ. "ਜਤੁ ਸਤੁ ਚਾਵਲ ਦੈਆ ਕਣਕ ਕਰਿ." (ਪ੍ਰਭਾ ਮਃ ੫) ੨. ਦੇਖੋ, ਦੈਯਾ.


ਵਿ- ਦੇਣਵਾਲਾ. ਦਾਤਾ। ੨. ਦਯਾਵਾਨ. ਦਯਾਲੁ. "ਅਪਾਰ ਦੈਆਰ ਠਾਕੁਰ." (ਗਉ ਛੰਤ ਮਃ ੫)


ਵਿ- ਦਯਾਲੁ. ਦਯਾਵਾਨ. "ਦੀਨਾਨਾਥ ਦੈਆਲ ਦੈਵ." (ਮਾਝ ਮਃ ੫. ਦਿਨਰੈਣ) "ਜਉ ਹੋਇ ਦੈਆਲੁ ਸਤਿਗੁਰ ਅਪਨਾ." (ਗਉ ਮਃ ੫)