Meanings of Punjabi words starting from ਨ

ਨਿਸ਼ਾਨ (ਝੰਡੇ) ਹੇਠ. "ਸਗਲ ਭਗਤ ਜਾਂਚੈ ਨੀਸਣਿ." (ਮਾਝ ਮਃ ੫) ੨. ਚਿੰਨ੍ਹ ਦ੍ਵਾਰਾ.


ਚਿੰਨ੍ਹ. ਲੱਛਣ. ਦੇਖੋ, ਨਿਸਾਨੀ. "ਪ੍ਰਭ ਮਿਲਣੈ ਕੀ ਏਹੁ ਨੀਸਾਣੀ." (ਮਾਝ ਮਃ ਪ) "ਇਹ ਨੀਸਾਣੀ ਸਾਧ ਕੀ ਜਿਸੁ ਭੇਟਤਿ ਤਰੀਐ." (ਗਉ ਵਾਰ ੨. ਮਃ ਪ)


ਦੇਖੋ, ਨਿਸਾਨ। ੨. ਚਿੰਨ੍ਹ. ਸਹੀ."ਜਿਥੈ ਲੇਖਾ ਮੰਗੀਐ, ਤਿਖੈ ਹੋਇ ਸਚਾ ਨੀਸਾਣੁ." (ਸ੍ਰੀ ਮਃ ੧) ੩. ਨਗਾਰਾ. ਧੌਂਸਾ."ਬਾਜੈ ਸਬਦ ਨੀਸਾਣੁ." (ਵਾਰ ਮਲਾ ਮਃ ੧) "ਮਿਲਾਉ ਗੋਪਾਲ ਨੀਸਾਨ ਬਜਾਈ." (ਭੈਰ ਨਾਮਦੇਵ) ੪. ਲੇਖ. ਲਿਖਤ. "ਤਪ ਕਾਗਦ ਤੇਰਾ ਨਾਮ ਨੀਸਾਨ." (ਮਲਾ ਮਃ ੧) "ਆਪੋ ਸਬਦ ਆਪੇ ਨਿਸਾਨ." (ਬਿਲਾ ਮਃ ੧) ਪ ਜਪੁ ਬਾਣੀ ਦਾ ਵਿਸ਼ੇਸਣ, ਕ੍ਯੋਂਕਿ ਇਹ ਧ੍ਵਜ (ਝੰਡਾ) ਰੂਪ ਪ੍ਰਧਾਨ ਹੈ. ਦੇਖੋ, ਗੁਰੂ ਗ੍ਰੰਥਸਾਹਿਬ ਦੇ ਤਤਕਰੇ ਵਿੱਚ ਪਾਠ- "ਜਪੁ ਨੀਸਾਣੁ."


ਦੇਖੋ, ਨਿਸਾਨਾ। ੨. ਚਿੰਨ੍ਹ. ਲਕ੍ਸ਼੍‍ਣ. "ਪਸੂ ਭਏ, ਨਹੀ ਮਿਟੈ ਨੀਸਾਨਾ."(ਰਾਮ ਅਃ ਮਃ ੧) ੩. ਲਕ੍ਸ਼੍ਯ. ਜਿਸ ਨੂੰ ਤਕਾਕੇ ਵਾਰ ਕੀਤਾਜਾਵੇ."ਪਰਿਓ ਨੀਸਾਨੈ ਘਾਉ." (ਮਾਰੂ ਕਬੀਰ)


ਦੇਖੋ, ਨਿਸਾਨੀ ਅਤੇ ਨੀਸਾਣੀ। ੨. ਚਿੰਨ੍ਹ. ਲਕ੍ਸ਼੍‍ਣ. "ਸੁਨਿ ਸਖੀਏ, ਪ੍ਰਭ ਮਿਲਣ ਨੀਸਾਨੀ." (ਸੂਹੀ ਮਃ ਪ) ੩. ਦ੍ਰਿਸ੍ਟਾਂਤ. ਨਜੀਰ. "ਇਹ ਨੀਸਾਨੀ ਸੁਨਹੁ ਤੁਮ ਭਾਈ, ਜਿਉ ਕਾਲਰ ਭੀਤ ਗਿਰੀਐ." (ਬਿਲਾ ਮਃ ਪ)


ਦੇਖੋ, ਨਿਸਾਨ। ੨. ਨਗਾਰਾ. ਦੁੰਦੁਭਿ. "ਤੈ ਸਬਦ ਨੀਸਾਨੁ ਬਜਾਇਓ." (ਸਵੈਯੇ ਮਃ ੪. ਕੇ)


ਨਹੀਂ ਥੀ. ਦੇਖੋ, ਨੀ ੨.


ਸੰ. ਨਹਨ. ਸੰਗ੍ਯਾ- ਰੱਸੀ. ਗੁਣ. ਚਿੱਲਾ. ਜਿਹ. "ਸਬਰ ਮੱਝ ਕਮਾਣ ਏ ਸਬਰੁ ਕਾ ਨੀਹ." (ਸ. ਫਰੀਦ)


ਦੇਖੋ, ਨੀਹੁਮ.


ਸੰਗ੍ਯਾ- ਨੀਵਾਂ ਦੇਸ਼. ਨੰਮ੍ਰਸ੍‍ਥਲ। ੨. ਦਾਮਨੇ ਕੋਹ. ਪਹਾੜ ਦੀਆਂ ਜੜਾਂ ਪਾਸ ਦਾ ਦੇਸ਼. "ਨੀਹਲ ਪਹਾੜੀ ਦੁਆਬੇ ਮਾਹਿ." (ਪ੍ਰਾਪੰਪ੍ਰ)