Meanings of Punjabi words starting from ਰ

ਸੰਗ੍ਯਾ- ਛੋਟਾ ਰੰਬਾ. ਖੁਰਪੀ. "ਇਕ ਰੰਬੀ ਮੁਝ ਦਿਹੁ ਗੁਨਐਨਾ." (ਨਾਪ੍ਰ) ੨. ਖੱਲ ਖੁਰਚਣ ਅਤੇ ਕੱਟਣ ਵਾਲਾ ਚਮਾਰ ਦਾ ਸੰਦ. ਰਾਂਬੀ.


ਸੰ. रम्भ्. ਧਾ- ਸ਼ਬਦ ਕਰਨਾ, ਚੱਖਣਾ, ਪਿਆਰ ਕਰਨਾ। ੨. ਸੰਗ੍ਯਾ- ਇੱਕ ਦੈਤ, ਜਿਸ ਨੂੰ ਦੁਰਗਾ ਨੇ ਮਾਰਿਆ. ਦੇਖੋ, ਦੇਵੀ ਭਾਗਵਤ ਸਕੰਧ ੫. ਅਃ ੨. ਇਹ ਮਹਿਖਾਸੁਰ ਦਾ ਪਿਤਾ ਸੀ.


ਕ੍ਰਿ- ਰੰਭਾ ਕਰਨਾ. ਗਊ ਦੇ ਬੋਲਣ ਦੀ ਧੁਨਿ ਦਾ ਨਾਮ ਰੰਭਾ ਹੈ. ਦੇਖੋ, ਰੰਭ ਧਾ (to bellow)


ਸੰਗ੍ਯਾ- ਗਊ ਦੇ ਬੋਲਣ ਦੀ ਆਵਾਜ਼। ੨. ਕੇਲਾ. ਕਦਲੀ. "ਦੁਖੈ ਬਦਰਿ ਢਿਗ ਰੰਭਾ ਜੈਸੇ." (ਨਾਪ੍ਰ) "ਛਬਿ ਧਾਰੇ ਰੰਭਾ ਬਾਗ ਜਿਉ." (ਗੁਵਿ ੬) ੩. ਸੁਰਗ ਦੀ ਇੱਕ ਅਪਸਰਾ, ਜਿਸ ਦਾ ਖੀਰਸਮੁੰਦਰ ਰਿੜਕਣ ਤੋਂ ਪੈਦਾ ਹੋਣਾ ਪੁਰਾਣਾਂ ਨੇ ਮੰਨਿਆ ਹੈ. ਇਸ ਦੀ ਸੁੰਦਰਤਾ ਦੀ ਵਡੀ ਮਹਿਮਾ ਅਨੇਕ ਥਾਂ ਲਿਖੀ ਹੈ. ਇੱਕ ਵਾਰ ਇਹ ਕੁਬੇਰ ਦੇ ਪੁਤ੍ਰ ਨਲਕੂਬਰ ਪਾਸ ਸ਼੍ਰਿੰਗਾਰ ਕਰਕੇ ਜਾ ਰਹੀ ਸੀ, ਰਸਤੇ ਵਿੱਚ ਰਾਵਣ ਮਿਲ ਗਿਆ, ਉਸ ਨੇ ਇਸ ਨੂੰ ਦੇਖਕੇ ਬਲ ਨਾਲ ਆਪਣੇ ਅਧੀਨ ਕਰਨਾ ਚਾਹਿਆ. ਰੰਭਾ ਨੇ ਸ਼੍ਰਾਪ ਦੇ ਦਿੱਤਾ ਕਿ ਅੱਜ ਤੋਂ ਜੇ ਕਿਸੇ ਇਸਤ੍ਰੀ ਪੁਰ ਤੂੰ ਜਬਰ ਕਰੇਂਗਾ, ਤਾਂ ਤੇਰਾ ਸਿਰ ਪਾਟ ਜਾਊਗਾ. "ਰੰਭਾ ਉਰਵਸੀ ਅਰੁ ਸਚੀ ਸੁਮੁੰਦੋਦਰੀ." (ਕ੍ਰਿਸਨਾਵ) ੪. ਪਾਰਵਤੀ। ੫. ਉੱਤਰ ਦਿਸ਼ਾ। ੬. ਵੇਸ਼੍ਯਾ. ਕੰਚਨੀ. ਗਣਿਕਾ. ਸਾਮਾਨ੍ਯਾ.


ਰੰਭ ਦੈਤ. ਦੇਖੋ, ਰੰਭ ੨.


ਗਾਂ ਦੇ ਰੰਭਣ ਦਾ ਸ਼ਬਦ.


ਵਿ- ਰੰਭਾ (ਕੇਲੇ) ਜੇਹੇ ਹਨ ਜਿਸ ਦੇ ਉਰੁ (ਪੱਟ). ਕੇਲੇ ਜੇਹੇ ਸਾਫ ਸੁਡੌਲ ਪੱਟਾਂ ਵਾਲੀ.


ਸੁੰਦਰ. ਮਨੋਹਰ. ਦੇਖੋ, ਰੰਮ੍ਯ. "ਨਮਸਤਸਤੁ ਰੰਮੇ." (ਜਾਪੁ) "ਰੰਮ ਕਪਰਦਿਨਿ." (ਅਕਾਲ)


ਸੰ. ਰਮ੍ਯਕ. ਸੰਗ੍ਯਾ- ਜੰਬੁਦ੍ਵੀਪ ਦਾ ਇੱਕ ਖੰਡ, ਜਿਸ ਦੇ ਦੱਖਣ ਵੱਲ ਸੁਮੇਰੁ ਅਤੇ ਉੱਤਰ ਵੱਲ ਸ੍ਵੇਤ ਪਰਵਤ ਹੈ. "ਪਹੁਁਚੇ ਰੰਮਕ ਖੰਡ ਗੁਸਾਈ." (ਨਾਪ੍ਰ) ੨. ਰਮ੍ਯਕ. ਬਕਾਇਣ. ਧ੍ਰੇਕ. ਦ੍ਰੇਕਾ। ੩. ਰਮ੍ਯ. ਮਨੋਹਰ. ਸੁੰਦਰ.


ਰਵਣ (ਉੱਚਾਰਣ) ਕੀਤਾ. ਜਪਿਆ. "ਬਦਤਿ ਜੈਦੇਵ, ਜੈਦੇਵ ਕਉ ਰੰਮਿਆ." (ਮਾਰੂ) ਦੇਖੋ, ਚੰਦ ਸਤ। ੨. ਰਮਣ ਕੀਤਾ, ਭੋਗਿਆ. ਆਨੰਦ ਲਿਆ.


ਖ਼ੂਬਸੂਰਤੀ. ਦੇਖ, ਰਮ੍ਯਤਾ.