Meanings of Punjabi words starting from ਕ

ਸੰਗ੍ਯਾ- ਕਾਲਸ. ਕਾਲਿਮਾ. ਸਿਆਹੀ। ੨. ਸੰ. ਵਿ- ਸਮੇਂ ਦਾ. ਸਮੇਂ ਨਾਲ ਸੰਬੰਧ ਰੱਖਣ ਵਾਲਾ. ਦੇਖੋ, ਕਾਲੀਨ ੨.


ਸੰ. ਸੰਗ੍ਯਾ- ਸਿਆਹੀ. ਕਾਲਸ। ੨. ਕਾਲੇ ਰੰਗ ਦੀ ਦੇਵੀ. ਕਾਲੀ। ੩. ਜਲਭਰੀ ਮੇਘਮਾਲਾ। ੪. ਕਾਲਕੜਛੀ ਚਿੜੀ. ਸ਼੍ਯਾਮਾ। ੫. ਕਾਲ ਭਗਵਾਨ ਦੀ ਉਹ ਸ਼ਕਤਿ ਜਿਸ ਨਾਲ ਸਾਰੇ ਸੰਸਾਰ ਨੂੰ ਲੈ ਕਰਦਾ ਹੈ. ਸੰਹਾਰ ਸ਼ਕਤਿ.


ਸੰਗ੍ਯਾ- ਕਾਲਸ. ਕਾਲਖ. ਕਾਲਿਕਾ. ਸਿਆਹੀ। ੨. ਦਾਗ਼. ਕਲੰਕ.


ਅੰ. College. ਸੰਗ੍ਯਾ- ਮਹਾਵਿਦ੍ਯਾਲਯ. ਉੱਚੀ ਵਿਦ੍ਯਾ ਪ੍ਰਾਪਤ ਕਰਨ ਦੀ ਪਾਠਸ਼ਾਲਾ.


ਦੇਖੋ, ਕਲਤ੍ਰ.


ਸੰਸਕ੍ਰਿਤ ਦਾ ਮਹਾਨ ਕਵਿ, ਜੋ ਬੰਗਾਲ ਅਹਾਤੇ ਦੇ ਮੁਰਸ਼ਿਦਾਬਾਦ ਜਿਲੇ ਵਿੱਚ ਸਿੰਗੀਗੋਡਾ ਪੰਚਥੂਪੀ ਦੇ ਮਕਾਮ ਪੈਦਾ ਹੋਇਆ. ਇਸ ਦੇ ਸਮੇਂ ਦਾ ਨਿਰਣਾ ਔਖਾ ਪ੍ਰਤੀਤ ਹੁੰਦਾ ਹੈ. ਅਨੇਕ ਵਿਦ੍ਵਾਨਾਂ ਨੇ ਕਾਲਿਦਾਸ ਨੂੰ ਈਸਵੀ ਪੰਜਵੀਂ ਸਦੀ ਵਿੱਚ ਅਤੇ ਕਈਆਂ ਨੇ ਇਸ ਤੋਂ ਭੀ ਪਹਿਲਾਂ ਹੋਣਾ ਦੱਸਿਆ ਹੈ. ਕਾਲਿਦਾਸ ਦੀ ਕਵਿਤਾ ਵਡੀ ਮਨੋਹਰ ਹੈ. ਇਸ ਨੂੰ ਭਾਰਤ ਦਾ ਕਵਿਰਾਜ ਕਹਿਣਾ ਅਤ੍ਯੁਕ੍ਤਿ ਨਹੀਂ ਹੈ. ਇਸ ਕਵਿਰਾਜ ਦੇ ਬਣਾਏ ਗ੍ਰੰਥ- ਸ਼ਕੁੰਤਲਾਨਾਟਕ, ਕੁਮਾਰ ਸੰਭਵ, ਨਲੋਦਯ, ਮਾਲਵਿਕਾਗਨੀਮਿਤ੍ਰ, ਰਘੁਵੰਸ਼, ਮੇਘਦੂਤ, ਵਿਕ੍ਰਮੋਰ੍‍ਵਸ਼ੀਯ ਆਦਿਕ ਜਿਨ੍ਹਾਂ ਨੇ ਪੜ੍ਹੇ ਹਨ ਉਹੀ ਇਸ ਦੀ ਚਮਤਕਾਰੀ ਬੁੱਧਿ ਦਾ ਅਨੁਭਵ ਕਰ ਸਕਦੇ ਹਨ. ਦਸਮਗ੍ਰੰਥ ਵਿੱਚ ਕਾਲਿਦਾਸ ਨੂੰ ਬ੍ਰਹਮਾ ਦਾ ਅਵਤਾਰ ਲਿਖਿਆ ਹੈ- "ਇਹ ਬ੍ਰਹਮ ਵੇਦਨਿਧਾਨ। ਦਸਅਸ੍ਟ ਸਾਸਤ੍ਰ ਪ੍ਰਮਾਨ। ਕਰ ਕਾਲਿਦਾਸਵਤਾਰ। ਰਘੁਕਾਵ੍ਯ ਕੀਨ ਸੁਧਾਰ।" (ਬ੍ਰਹਮਾਵ) ੨. ਇਸ ਨਾਉਂ ਦੇ ਹੋਰ ਭੀ ਕਈ ਸੰਸਕ੍ਰਿਤ ਦੇ ਕਵੀ ਹੋਏ ਹਨ.


कालिमन ਸੰਗ੍ਯਾ- ਕਾਲਾਪਨ. ਸ੍ਯਾਹੀ. ਸ਼੍ਯਾਮਤਾ. ਕਾਲਖ। ੨. ਕਲਫ. ਖ਼ਿਜਾਬ.#ਗਈ ਵੈ ਤਰੁਨ ਅਬ ਤਰੁਨੀ ਨ ਨੇਹ ਕਰੈ#ਤਰਨੀ ਬੈਤਰਨੀ ਔਤਰਨੀ ਅਗਮ ਗੌਨ,#ਰਹੀ ਹੈ ਨ ਬਾਕੀ ਅਬ ਨਜਰ ਜੁਬਾਕੀ ਬਾਂਕੀ#ਰਸਿਕਸਭਾ ਮੇ ਬੈਠ ਰਸਨਾ ਤੋ ਚਾਹੇਂ ਮੌਨ,#ਬੀਤੇ ਦਿਨ ਜੀ ਕੇ ਅਬ ਅਵਧਿ ਨਜੀਕੇ ਰਹੀ#ਊਜਰੇ ਭਏ ਹੈਂ ਕੇਸ ਊਜਰੇ ਬਿਸਾ ਕੇ ਭੌਨ,#ਕਾਲ ਕੀ ਬਲੀ ਪੈ ਮੁਖਕੰਜ ਕੀ ਕਲੀ ਪੈ#ਸਸਿਅੰਸ਼ੁ ਅਵਲੀ ਪੈ ਅਬ ਲੀਪੈ ਕਾਲਿਮਾ ਕੋ ਕੌਨ? ੩. ਦਾਗ਼. ਕਲੰਕ.


ਦੇਖੋ, ਕਲਿੰਜਰ ਅਤੇ ਕਾਲੰਜਰ.


ਵਿ- ਕਲਿੰਦ ਪਹਾੜ ਨਾਲ ਹੈ ਜਿਸ ਦਾ ਸੰਬੰਧ.