Meanings of Punjabi words starting from ਚ

ਸੰ. चञ्च् ਧਾ- ਜਾਣਾ, ਕੁੱਦਣਾ, ਹਿੱਲਣਾ.


ਸੰਗ੍ਯਾ- ਸੁਰਹ ਗਊ (ਚਮਰੀ), ਜਿਸ ਦੀ ਪੂਛ ਦਾ ਚੌਰ ਬਣਦਾ ਹੈ। ੨. ਸੰ. चञ्चरी ਭ੍ਰਮਰੀ. ਭੌਰੀ। ੩. ਇੱਕ ਛੰਦ. ਦੇਖੋ, ਚਚਰੀਆ.


ਦੇਖੋ, ਚਚਰੀਆ.


ਸੰ. चञ्चरीक ਸੰਗ੍ਯਾ- ਭ੍ਰਮਰ. ਭੌਰਾ. "ਸੇਵੇ ਹਿਤ ਲਾਈ ਚੰਚਰੀਕ ਜ੍ਯੋਂ ਲੁਭਾਈ ਉਰ ਜਾਨੈ ਗਤਿਦਾਈ ਏ ਚਰਨ ਜਲਜਾਤ ਹੈਂ." (ਨਾਪ੍ਰ) "ਚੰਚਰੀਟ ਛਬਿ ਹੇਰ ਭਏ ਅਬ ਲਗੈਂ ਦਿਵਾਨੇ." (ਚਰਿਤ੍ਰ ੧੪੨)


ਵਿ- ਚਲਾਇਮਾਨ. ਜੋ ਸ੍‌ਥਿਰ ਨਹੀਂ. ਦੇਖੋ, ਚੰਚ ਧਾ. "ਚੰਚਲ ਸੁਪਨੈ ਹੀ ਉਰਝਾਇਓ." (ਦੇਵ ਮਃ ੫) ੨. ਕੁਮਾਤੁਰ. "ਚੰਚਲ ਚੀਤ ਨ ਰਹਿਈ ਠਾਇ." (ਓਅੰਕਾਰ) ੩. ਸੰਗ੍ਯਾ- ਪਵਨ. ਹਵਾ. ਕਵੀਆਂ ਨੇ ਇਹ ਪਦਾਰਥ ਚੰਚਲ ਲਿਖੇ ਹਨ-#ਹਾਥੀ ਦੇ ਕੰਨ, ਘੋੜਾ, ਪੌਣ, ਬਾਂਦਰ, ਬਾਲਕ, ਬਿਜਲੀ, ਭੌਰਾ, ਮਨ, ਮਮੋਲਾ, ਵੇਸ਼੍ਯਾ ਦੇ ਨੇਤ੍ਰ.


ਵਿ- ਚਲਚਿੱਤ. ਚਪਲ ਹੈ ਮਨ ਜਿਸ ਦਾ ੨. ਸੰਗ੍ਯਾ- ਚੰਚਰੀਕ. ਭ੍ਰਮਰ. ਭੌਰਾ. "ਲਖ ਘਾਟੀ ਊਚੌ ਘਨੋ ਚੰਚਲਚੀਤ ਬਿਹਾਲ। ਨੀਚ ਕੀਚ ਨਿਮ੍ਰਿਤ ਘਨੀ ਕਰਨੀ ਕਮਲ ਜਮਾਲ." (ਚਉਬੋਲੇ ਮਃ ੫) ਲੱਖਾਂ ਉੱਚੀਆਂ ਘਾਟੀਆਂ ਵਿੱਚ ਭ੍ਰਮਣ ਕਰਦਾ ਹੋਇਆ ਭ੍ਰਮਰ, ਨੀਚ ਕੀਚ ਵਿੱਚ ਨਿਵਾਸ ਕਰਦੇ ਹੋਏ ਕਮਲ ਦੀ ਨੰਮ੍ਰਤਾ ਅਤੇ ਖ਼ੂਬੀ ਪੁਰ ਬਿਹਾਲ ਹੋ ਜਾਂਦਾ ਹੈ.


ਸੰਗ੍ਯਾ- ਕਾਮ. ਅਨੰਗ. "ਹਰਿਹਾਂ, ਚੰਚਲਚੋਰਹਿ ਮਾਰ." (ਫੁਨਹੇ ਮਃ ੫) ੨. ਮਨ. ਅੰਤਹਕਰਣ.


ਸੰਗ੍ਯਾ- ਚਪਲਤਾ. ਅਸ੍‌ਥਿਰਤਾ.