Meanings of Punjabi words starting from ਜ

ਜੇਹਲਮ ਦੇ ਜਿਲੇ ਇੱਕ ਪਹਾੜਧਾਰਾ, ਜਿਸ ਦੀ ਸਭ ਤੋਂ ਉੱਚੀ ਚੋਟੀ ੩੨੪੨ ਫੁਟ ਹੈ. ਇਸ ਪੁਰ ਬਾਲਗੁੰਦਾਈ ਆਦਿ ਯੋਗੀਆਂ ਦੇ ਪ੍ਰਸਿੱਧ ਅਸਥਾਨ ਹਨ. ਇੱਥੇ ਯੋਗੀਆਂ ਨੂੰ ਆਤਮਉਪਦੇਸ਼ ਦੇਣ ਲਈ ਗੁਰੂ ਨਾਨਕ ਦੇਵ ਪਧਾਰੇ ਹਨ. ਆਪ ਦਾ ਪਵਿਤ੍ਰ ਅਸਥਾਨ ਵਿਦ੍ਯਮਾਨ ਹੈ. ਦੇਖੋ, ਬਾਲਗੁੰਦਾਈ.


ਵ੍ਯ- ਨੂੰ. ਕੋ. ਪ੍ਰਤਿ. ਤਾਂਈਂ. ਜਿਵੇਂ- "ਲਿਖਤਮ ਉੱਤਮ ਸਿੰਘ, ਜੋਗ ਭਾਈ ਗੁਰੁਮੁਖ ਸਿੰਘ।" ੨. ਲਿਯੇ. ਵਾਸਤੇ. ਲਈ. "ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ." (ਸਵਾ ਮਃ ੧) ੩. ਸੰ. ਯੋਗ੍ਯ ਵਿ- ਉਚਿਤ. ਲਾਇਕ. "ਨਾਨਕ ਸਦਾ ਧਿਆਈਐ ਧਿਆਵਨ ਜੋਗੁ." (ਸੁਖਮਨੀ) ੪. ਸੰ. ਯੋਗ. ਸੰਗ੍ਯਾ- ਪਤੰਜਲਿ ਰਿਸਿ ਦਾ ਚਿੱਤ ਨੂੰ ਏਕਾਗ੍ਰ ਕਰਨ ਲਈ ਦੱਸਿਆ ਹੋਇਆ ਸਾਧਨ.¹ ਦੇਖੋ, ਯੋਗ. "ਜੋਗ ਧਿਆਨ ਗੁਰੁਗਿਆਨ." (ਸਵੈਯੇ ਮਃ ੧. ਕੇ) ੫. ਗ੍ਰਹਾਂ ਦਾ ਮੇਲ. ਯੋਗ. ਸੰਬੰਧ. "ਉੱਤਮ ਜੋਗ ਪਰ੍ਯੋ ਇਨ ਐਸੋ." (ਗੁਪ੍ਰਸੂ) ੬. ਜੋਗੀ (ਯੋਗੀ) ਲਈ ਭੀ ਜੋਗ ਸ਼ਬਦ ਆਇਆ ਹੈ- "ਸਤਿਗੁਰ ਜੋਗ ਕਾ ਤਹਾ (ਨਿਵਾਸਾ, ਜਹ ਅਵਿਗਤ ਨਾਥੁ ਅਗਮ ਧਨੀ." (ਰਾਮ ਮਃ ੫) ੭. ਗੁਰੁਮਤ ਵਿੱਚ ਨਾਮਅਭ੍ਯਾਸ ਕਰਕੇ ਕਰਤਾਰ ਵਿੱਚ ਲਿਵਲੀਨ ਹੋਣਾ ਜੋਗ ਹੈ. ਦੇਖੋ, ਅਸਟਾਂਗ, ਸਹਜਜੋਗ, ਹਠਯੋਗ ਅਤੇ ਖਟਕਰਮ.; ਦੇਖੋ, ਜੋਗ ੪. "ਜੋਗ ਨ ਭਗਵੀ ਕਪੜੀ, ਜੋਗੁ ਨ ਮੈਲੇ ਵੇਸਿ। ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ." (ਸਵਾ ਮਃ ੩) ੨. ਵਿ- ਯੋਗ੍ਯ. ਲਾਇਕ਼. "ਮੈਨੋ ਜੋਗੁ ਕੀਤੋਈ." (ਮੁੰਦਾਵਣੀ ਮਃ ੫) "ਆਪਹਿ ਕਰਨੈਜੋਗੁ." (ਬਾਵਨ)


ਸੰਗ੍ਯਾ- ਯੋਗੇਸ਼੍ਵਰ. ਕ੍ਰਿਸਨ। ੨. ਸ਼ਿਵ। ੩. ਦੇਖੋ ਜੋਗਿੰਦ੍ਰ ਅਤੇ ਜੋਗੀਸ਼੍ਵਰ.


ਤ੍ਰਿਤੀਯਾ. ਯੋਗੇਨ. ਯੋਗ ਕਰਕੇ. "ਜੋਗੇਨ ਕਿੰ, ਜੇਗਨ ਕਿੰ?" (ਗੂਜ ਜੈਦੇਵ)


ਸੰਗ੍ਯਾ- ਚਾਰ ਕੋਹ ਪ੍ਰਮਾਣ. ਦੇਖੋ, ਯੋਜਨ ਸ਼ਬਦ ਵਿੱਚ ਇਸ ਦਾ ਪੂਰਾ ਨਿਰਣਾ. "ਬਾਰਹ ਜੋਜਨ ਛਤ੍ਰੁ ਚਲੈਥਾ." (ਧਨਾ ਨਾਮਦੇਵ) ਦੇਖੋ, ਛਤ੍ਰੁ.


ਇੱਕ ਰਾਜਪੂਤ ਗੋਤ੍ਰ। ੨. ਦੇਖੋ, ਜੌਜਾ.


ਵਿ- ਜੋ (ਇਸਤ੍ਰੀ) ਜਿਤ (ਜਿੱਤਿਆ ਹੋਇਆ). ਇਸਤ੍ਰੀ ਤੋਂ ਜੋ ਜਿੱਤਿਆ ਗਿਆ ਹੈ. "ਜੋਜਿਤ ਜਗ ਆਪਨ ਨ ਕਹੈਯੈ." (ਚਰਿਤ੍ਰ ੩੩) ੨. ਸੰ. ਯੋਜਿਤ. ਜੋੜਿਆ ਹੋਇਆ. ਜੋਤਿਆ ਹੋਇਆ. ਸੰਬੰਧਿਤ.