Meanings of Punjabi words starting from ਬ

ਸੰ. ਵਿਸਧਰ. ਵਿ- ਜ਼ਹਿਰ ਰੱਖਣ ਵਾਲਾ। ੨. ਸੰਗ੍ਯਾ- ਸਰਪ. "ਜੈਸਾ ਸੰਗੁ ਬਿਸੀਅਰ ਸਿਉ ਹੈ ਰੇ, ਤੈਸੋ ਹੀ ਇਹੁ ਪਰਗ੍ਰਿਂਹੁ." (ਆਸਾ ਮਃ ੫) ੩. ਜਨਮਸਾਖੀ ਵਿੱਚ ਬੁਸ਼ਹਰ ਦੇ ਇਲਾਕੇ ਲਈ ਭੀ ਇਹ ਸ਼ਬਦ ਵਰਤਿਆ ਹੈ.


ਬਹੁਤ. ਦੇਖੋ, ਬਿਸੀਆਰ. "ਇਕਿ ਤੁਰੀ ਚੜਹਿ ਬਿਸੀਆਰ." (ਵਾਰ ਆਸਾ) ੨. ਵਡਾ. ਮਹਾਨ. "ਬਿਸੀਆਰ ਤੂ ਧਨੀ." (ਤਿਲੰ ਨਾਮਦੇਵ)


ਜਨਮਸਾਖੀ. ਵਿੱਚ ਬਸ਼ਹਰ ਦਾ ਨਾਮ ਬਿਸੀਹਰ ਆਇਆ ਹੈ. ਦੇਖੋ, ਬਸ਼ਹਰ.


ਸੰ. ਵਿਸ. ਸੰਗ੍ਯਾ- ਜ਼ਹਿਰ। ੨. ਸੰ. ਵਿਸ਼੍ਵ ਸੰਸਾਰ. ਜਗਤ. "ਅਮ੍ਰਿਤਬੂੰਦ ਹਰਿਨਾਮ ਬਿਸੁ ਕੀ ਬਿਖੈ ਨਿਵਾਰਣ." (ਸਵੈਯ. ਮਃ ੪. ਕੇ) ੩. ਦੇਖੋ, ਬਿਸ੍ਵ.


ਸੰ. ਵਿਸ਼੍ਵਾਸ ਸੰਗ੍ਯਾ- ਯਕੀਨ. ਭਰੋਸਾ. ਏਤਬਾਰ. "ਮਨਿ ਉਪਜਿਆ ਬਿਸੁ- ਆਸੋ" (ਸ੍ਰੀ ਛੰਤ ਮਃ ੫)


ਵਿਸ਼੍ਵ- ਈਸ਼. ਮਹਾਦੇਵ. ਸ਼ਿਵ. "ਬੀਸ ਬਾਨ ਬਿਸੁਇਸ ਕਹਿਂ ਬ੍ਰਿਜਪਤਿ ਮਾਰਿਓ." (ਚਰਿਤ੍ਰ ੧੪੨) ਕ੍ਰਿਸਨ ਜੀ ਨੇ ਬੀਸ ਤੀਰ ਸ਼ਿਵ ਦੇ ਮਾਰੇ.


ਦੇਖੋ, ਬੀਸ ਬਿਸੁਏ.


ਦੇਖੋ, ਬਿਸ੍ਵ. ਸੰਸਾਰ.


ਸੰ. विश्वकर्तृ. ਵਿਸ਼੍ਵਕਰਕਤਾ. ਸੰਗ੍ਯਾ- ਕਰਤਾਰ. ਪਾਰਬ੍ਰਹਮ। ੨. ਬ੍ਰਹਮਾ. ਚਤੁਰਾਨਨ. "ਭਯੋ ਨਾਭਿਸਰੋਜ ਤੇ ਬਿਸੁਕਰਤਾ." (ਚੰਡੀ ੧)