Meanings of Punjabi words starting from ਸ

ਦੇਖੋ, ਸੁਆਰਥੀ। ੨. ਸੰ. ਸਾਰਥੀ. ਰਥਵਾਨ. ਰਥ ਹੱਕਣ ਵਾਲਾ. "ਬਿਸ੍ਵ ਕਾ ਦੀਪਕੁ ਸ੍ਵਾਮੀ ਤਾਚੇ ਰੇ ਸ੍ਵਾਰਥੀ." (ਧਨਾ ਤ੍ਰਿਲੋਚਨ)


ਕ੍ਰਿ- ਦੁਰੁਸ੍ਤ ਕਰਨਾ. ਸੁਧਾਰਨਾ। ੨. ਸ਼੍ਰਿੰਗਾਰਨਾ. ਸੁੰਦਰ ਵਰ੍‍ਣ ਕਰਨਾ.


ਦੇਖੋ, ਅਸਵਾਰਾ.


ਉਸ ਨੇ ਸਵਾਰਿਆ (ਦੁਰੁਸ੍ਤ ਕੀਤਾ). "ਗੁਰ ਕੀ ਪੈਰੀ ਪਾਇ ਕਾਜ ਸਵਾਰਿਅਨੁ." (ਵਾਰ ਗੂਜ ੨. ਮਃ ੫)


ਸੰਗ੍ਯਾ- ਯਾਨ. ਘੋੜਾ ਰਥ ਆਦਿ, ਜਿਨਾਂ ਉੱਪਰ ਸਵਾਰ ਹੋਈਏ। ੨. ਕ੍ਰਿ. ਵਿ- ਸਵੇਰੇ. ਤੜਕੇ. ਅਮ੍ਰਿਤ ਵੇਲੇ. "ਅੰਤਰਿ ਗਾਵਉ ਬਾਹਰਿ ਗਾਵਉ ਗਾਵਉ ਜਾਗਿ ਸਵਾਰੀ." (ਆਸਾ ਮਃ ੫) ੩. ਦੇਖੋ, ਸਵਾਰਣਾ. "ਜਨ ਕੀ ਪੈਜ ਸਵਾਰੀ ਆਪਿ." (ਗੂਜ ਮਃ ੫)


ਦੇਖੋ, ਸਵਾਰਣਾ. "ਕਾਰਜ ਸਵਾਰੇ ਸਗਲੇ ਤਨ ਕੇ." (ਰਾਮ ਮਃ ੫) ੨. ਕ੍ਰਿ. ਵਿ- ਸਵੇਰੇ. ਤੜਕੇ ਵੇਲੇ. ਸਿੰਧੀ- ਸਵਾਰੋ. "ਨ੍ਹਾਵਨ ਜਾਵਤ ਹੋਤ ਸਵਾਰੇ." (ਕ੍ਰਿਸਨਾਵ)


ਦੇਖੋ, ਸਵਾਰਨਾ। ੨. ਦੇਖੋ, ਬਿਆਲ ੩। ੩. ਕ੍ਰਿ. ਵਿ- ਸਵੇਰੇ. ਭੋਰ ਸਮੇਂ "ਕਵਿ ਸ੍ਯਾਮ ਕਹੈ ਦੋਊ ਸਾਂਝ ਸਵਾਰੈ." (ਕ੍ਰਿਸਨਾਵ)


ਅ਼. [سوال] ਸੰਗ੍ਯਾ- ਪ੍ਰਸ਼ਨ। ੨. ਯਾਚਨਾ. ਮੰਗਣਾ.