Meanings of Punjabi words starting from ਚ

ਚੰਚਲ ਨੂੰ ਸੰਬੋਧਨ. ਹੇ ਚਪਲ! "ਏ ਮਨ! ਚੰਚਲਾ!" (ਅਨੰਦੁ) ੨. ਸੰ. ਸੰਗ੍ਯਾ- ਲਕ੍ਸ਼੍‍ਮੀ. ਮਾਇਆ। ੩. ਬਿਜਲੀ. ਤੜਿਤ। ੪. ਚੰਚਲ- ਇਸਤ੍ਰੀ। ੫. ਇੱਕ ਛੰਦ. ਇਸ ਦਾ ਨਾਮ "ਚਿਤ੍ਰ" "ਬਿਰਾਜ" ਅਤੇ "ਬ੍ਰਹਮਰੂਪਕ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਗੁਰੁ ਲਘੁ ਕ੍ਰਮ ਨਾਲ ੧੬. ਅੱਖਰ ਅਥਵਾ- ਰ, ਜ, ਰ, ਜ, ਰ, ਲ. , , , , , .#ਉਦਾਹਰਣ-#ਮਾਰਬੇ ਕੁ ਤਾਂਹਿ ਤਾਕ ਧਾਂਇ ਬੀਰ ਸਾਵਧਾਨ,#ਹੋਨਲਾਗ ਯੁੱਧ ਕੇ ਜਹਾਂ ਤਹਾਂ ਸਭੈ ਬਿਧਾਨ,#ਭੀਮ ਭਾਂਤ ਧਾਇਕੈ ਨਿਸ਼ੰਕ ਘਾਇ ਕਰ੍‍ਤ ਆਇ,#ਜੂਝ ਜੂਝਕੈ ਪਰੈਂ ਸੁ ਦੇਵਲੋਕ ਬਸ੍ਤ ਜਾਇ.#(ਕਲਕੀ)#ਦੇਖੋ, ਬਿਰਾਜ ਦਾ ਦੂਜਾ ਰੂਪ.


ਚੰਚਲਤਾਵਾਲੀ. ਚੰਚਲਾ. "ਚੰਚਲਿ ਅਨਿਕ ਭਾਵ ਦਿਖਾਵਏ." (ਬਿਲਾ ਛੰਤ ਮਃ ੫)


ਦੇਖੋ, ਚੰਚਲਿ। ੨. ਸੰਗ੍ਯਾ- ਦੇਖੋ, ਚਚਰੀਆ.


ਬਿਜਲੀ. ਦੇਖੋ, ਚੰਚਲਾ ੩. "ਕਿ ਚੰਚਾਲਿਕਾ ਛੈ." (ਦੱਤਾਵ) "ਘਣ ਮੰਝੇ ਜੈਸੇ ਚੰਚਾਲੀ." (ਦੱਤਾਵ)


ਸੰ. चञ्चु ਸੰਗ੍ਯਾ- ਚੁੰਜ. ਚੋਂਚ। ੨. ਏਰੰਡ। ੩. ਵਿ- ਪ੍ਰਸਿੱਧ. ਮਸ਼ਹੂਰ.


ਸੰ. चण्ड ਧਾ- ਗੁੱਸਾ ਕਰਨਾ। ੨. ਸੰਗ੍ਯਾ- ਇਮਲੀ ਦਾ ਬਿਰਛ। ੩. ਤਾਪ. ਗਰਮੀ। ੪. ਇੱਕ ਯਮਗਣ। ੫. ਵਿਸਨੁ ਦਾ ਇੱਕ ਪਾਰ੍ਸਦ। ੬. ਰਾਮਚੰਦ੍ਰ ਜੀ ਦੀ ਸੈਨਾ ਦਾ ਇੱਕ ਬਾਂਦਰ। ੭. ਸ਼ੁੰਭ ਅਸੁਰ ਦੇ ਸੈਨਾਪਤਿ ਮੁੰਡ ਦਾ ਛੋਟਾ ਭਾਈ, ਜਿਸ ਦੇ ਮਾਰਨ ਤੋਂ ਦੁਰਗਾ ਦਾ ਨਾਮ ਚੰਡਿਕਾ ਅਤੇ ਚੰਡੀ ਹੋਇਆ. "ਮੁੰਡ ਕੋ ਮੁੰਡ ਉਤਾਰਦਯੋ ਅਬ ਚੰਡ ਕੋ ਹਾਥਲਗਾਵਤ ਚੰਡੀ." (ਚੰਡੀ ੧) ੮. ਯੋਗਨਿਦ੍ਰਾ. "ਛੁਟੀ ਚੰਡ ਜਾਗੇ ਬ੍ਰਹਮ." (ਚੰਡੀ ੧) ੯. ਚੰਡਿਕਾ ਦਾ ਸੰਖੇਪ. "ਨਿਰਖ ਰੂਪ ਬਰ ਚੰਡ ਕੋ ਗਿਰ੍ਯੋ ਮੂਰਛਾ ਖਾਇ." (ਚੰਡੀ ੧) ੧੦. ਵਿ- ਤਿੱਖਾ. ਤੇਜ਼। ੧੧. ਗਰਮ. "ਅਬ ਸੂਰਜ ਕੀ ਚੰਡ ਕਿਰਨ ਭੀ." (ਗੁਪ੍ਰਸੂ) ੧੨. ਕ੍ਰੋਧ ਸਹਿਤ. ਗੁਸੈਲਾ। ੧੩. ਘੋਰ. ਭਯਾਨਕ. ਡਰਾਵਣਾ. "ਚੰਡ ਕੋਪ ਕੈ ਚੰਡਿਕਾ ਏ ਆਯੁਧ ਕਰਲੀਨ." (ਚੰਡੀ ੧) ੧੪. ਸਿੰਧੀ. ਸੰਗ੍ਯਾ- ਚੰਦ. ਚੰਦ੍ਰਮਾ.


ਵਿ- ਚੰਡ (ਘੋਰ) ਵ੍ਰਿੱਤੀ ਵਾਲਾ. ਤਾਮਸੀ. "ਚੰਡਾਲ ਚੰਡਈਆ." (ਬਿਲਾ ਅਃ ਮਃ ੪)