Meanings of Punjabi words starting from ਨ

ਦੇਖੋ, ਨਿਕਲਨਾ। ੨. ਨਿਕਲਕੇ. "ਕਿਲਬਿਖ ਦੇਖ ਗਏ ਸਭ ਨੀਕਰਿ." (ਨਟ ਮਃ ੪) "ਦੁਰਮਤਿਮੈਲ ਗਈ ਸਭ ਨੀਕਲਿ." (ਰਾਮ ਮਃ ੪)


ਵਿ- ਚੰਗਾ. ਚੰਗੀ. ਭਲਾ. ਭਲੀ. ਦੇਖੋ, ਨੀਕ. "ਕਿਛੁ ਕੀਆ ਨ ਨੀਕਾ." (ਬਿਲਾ ਕਬੀਰ) ੨. ਨਿੱਕਾ. ਛੋਟਾ. ਨਿੱਕੀ. ਨੰਨ੍ਹੀ. "ਨੀਕੀ ਕੀਰੀ ਮਹਿ ਕਲ ਰਾਖੈ." (ਸੁਖਮਨੀ) ੩. ਉੱਤਮ. ਸ਼੍ਰੇਸ੍ਠ. "ਨੀਕੀ ਸਾਧਸੰਗਾਨੀ." (ਆਸਾ ਮਃ ਪ) "ਸ੍ਰੀ ਅਰਜਨ ਸੁਤ ਤਿਨਹੁ ਕੋ ਗੁਨ ਗਨਤੇ ਨੀਕਾ." (ਗੁਪ੍ਰਸੂ) ੪. ਅਰੋਗ. ਰੁਜ ਰਹਿਤ. "ਕਬ ਦਰਸਨ ਨਿਜ ਦੇਹਿਂਗੇ ਕਰਹੈਂ ਪਦ ਨੀਕਾ." (ਗੁਪ੍ਰਸੂ) ਮੇਰੇ ਪੈਰ ਨੂੰ ਅਰੋਗ ਕਰਨਗੇ। ਪ ਸੰਗੀਤ ਅਨੁਸਾਰ ਰਾਗ ਤਾਲ ਲਯ ਨਾਲ ਉੱਤਮ ਨ੍ਰਿਤ੍ਯ ਕਰਨ ਵਾਲੀ ਨਾਇਕਾ "ਨੀਕੀ"ਕਹੀਜਾਂਦੀ ਹੈ.


ਵਿ- ਨੀਕਾ ਦਾ ਬਹੁਵਚਨ. ਹੱਛੇ. ਉੱਤਮ. "ਨੀਕੇ ਸਾਚੇ ਕੇ ਵਾਪਾਰੀ." (ਮਾਰੂ ਸੋਲਹੇ ਮਃ ੧) ੨. ਨਿੱਕੇ. ਛੋਟੇ। ੩. ਕ੍ਰਿ. ਵਿ- ਚੰਗੀ ਤਰਾਂ."ਨੀਕੇ ਗੁਣ ਗਾਉ." (ਟੋਡੀ ਮਃ ਪ)


ਵਿ- ਗ੍ਰਿਹ ਰਹਿਤ. ਨਿਘਰਾ. ਜਿਸ ਦੇ ਰਹਿਣ ਲਈ ਠਿਕਾਣਾ ਨਹੀਂ. "ਨੀਘਰਿਆ ਘਰੁ ਪਾਇਆ ਰੇ." (ਆਸਾ ਮਃ ਪ) "ਇਹੁ ਨੀਘਰੁ ਘਰੁ ਕਹੀ ਨ ਪਾਏ." (ਪ੍ਰਭਾ ਅਃ ਮਃ ਪ) ੨. ਜਿਸਦੇ ਠਹਿਰਣ ਦਾ ਇੱਕ ਥਾਂ ਨਹੀਂ."ਮਾਇਆ ਮੋਹਣੀ ਨੀਘਰੀਆ ਜੀਉ." (ਗਉ ਛੰਤ ਮਃ ੧) ੩. ਨਿਘਰਿਆ (ਧਸਿਆ) ਹੋਇਆ. "ਨੀਘਰਿਆ ਨਿਤ ਭੋਗ ਰਸਨ ਮੇ." (ਸਲੋਹ)


ਸੰ. नीच. ਧਾ- ਗ਼ੁਲਾਮੀ ਕਰਨਾ, ਦਾਸਪੁਣਾ ਅਖਤਿਆਰ ਕਰਨਾ। ੨. ਵਿ- ਜਾਤਿ ਗੁਣ ਅਥਵਾ ਕਰਮ ਵਿੱਚ ਨੀਵਾਂ. "ਨੀਚਕੁਲਾ ਜੋਲਾਹਰਾ." (ਆਸਾ ਧੰਨਾ) ੩. ਨੀਵਾਂ. ਨੰਮ੍ਰ. "ਨੀਚ ਗ੍ਰੀਵ ਬੈਠ੍ਯੋ ਇਕ ਥਾਨ." (ਗੁਪ੍ਰਸੂ) ੪. ਦੁਸ੍ਟ. ਪਾਮਰ. "ਨੀਚ ਸੇ ਨ ਪ੍ਰੀਤਿ ਕੀਜੋ." (ਹਨੂ) ਪ ਵਾਮਨ. ਬਾਉਨਾ.