Meanings of Punjabi words starting from ਬ

ਦੇਖੋ, ਵਿਸ਼੍ਵਕਰਮਾ.


ਵਿਸ਼੍ਵ (ਸੰਸਾਰ) ਦੀ ਵਿਸ. ਵਿਕਾਰਾਂ ਦੀ ਜ਼ਹਿਰ. ਦੇਖੋ, ਬਿਸੁ.


ਵਿਸ਼੍ਵ (ਜਗਤ) ਦਾ ਨਾਥ (ਸ਼੍ਵਾਮੀ)


ਵਿਸ਼੍ਵ (ਸੰਸਾਰ) ਦਾ ਨਾਯਕ (ਮਾਲਿਕ). "ਕੋਊ ਕਹੈ ਬਿਸਨੋ ਬਿਸੁਨਾਯਕ." (੩੩ ਸਵੈਯੇ) ਵਿਸਨੁ ਹੀ ਜਗਤ ਦਾ ਸ੍ਵਾਮੀ ਹੈ.


ਸੰ. ਵਿਸ਼੍ਹੰਭਰ. ਜਗਤ ਨੂੰ ਭਰਨ ਵਾਲਾ, ਕਰਤਾਰ ਵਿਸ਼੍ਵ ਦੀ ਪਾਲਨਾ ਕਰਨਾ ਵਾਲਾ. "ਸਿਮਰਉ ਜਾਸੁ ਬਿਸੁੰਭਰ ਏਕੈ." (ਸੁਖਮਨੀ)


ਸੰ. ਵਿਸ. ਸੰਗ੍ਯਾ- ਜਹਿਰ. ਵਿਖ. "ਬਿਸੀਅਰ ਬਿਸੂ ਭਰੇ." (ਕਾਨ ਅਃ ਮਃ ੪) "ਅੰਧੇ ਖਾਵਹਿ ਬਿਸੂ ਕੇ ਗਟਾਕ." (ਸਾਰ ਮਃ ੫)


ਦੇਖੋ, ਵਿਸੂਚੀ.


ਸੰ. ਵਿਸੂਰਣ. ਸੰਗ੍ਯਾ- ਸ਼ੋਕ. ਰੰਜ. "ਸਾਧੂਸੰਗਤਿ ਮਿਟੇ ਬਿਸੂਰ." (ਟੋਡੀ ਮਃ ੫) ੨. ਝੁਰੇਵਾਂ.


ਝੁਰਕੇ, ਝੁਰੇਵੇਂ ਨਾਲ। ੨. ਸ਼ੋਕ ਕਰਕੇ. ਰੰਜ ਨਾਲ.