Meanings of Punjabi words starting from ਮ

ਅ਼. [مِزاج] ਸੰਗ੍ਯਾ- ਸੁਭਾਵ. ਪ੍ਰਕ੍ਰਿਤਿ। ੨. ਤਾਸੀਰ। ੩. ਅਭਿਮਾਨ। ੪. ਵਿ- ਮਿਲਿਆ ਹੋਇਆ.


ਫ਼ਾ. [مِزاجپُرسی] ਸੰਗ੍ਯਾ- ਮਿਜ਼ਾਜ (ਤ਼ਬੀਅ਼ਤ) ਦੀ ਖ਼ਬਰ ਪੁੱਛਣੀ. ਕੁਸ਼ਲ ਪ੍ਰਸ਼ਨ.


ਅ਼. [مِزاجی] ਵਿ- ਮਿਜ਼ਾਜ (ਸੁਭਾਵ) ਨਾਲ ਹੈ ਜਿਸ ਦਾ ਸੰਬੰਧ। ੨. ਅ਼. [مِجاجی] ਮਿਜਾਜ਼ੀ. ਮਾਯਾਵੀ. ਸਾਂਸਾਰਿਕ. ਪ੍ਰਕ੍ਰਿਤਿ ਦੇ ਪਦਾਰਥਾਂ ਨਾਲ ਹੈ ਜਿਸ ਦਾ ਸੰਬੰਧ. "ਚੌਥਾ ਇਸ਼ਕ ਮਿਜਾਜੀ ਹੈ." (ਮਗੋ)


ਵਿ- ਮਿਟਾਉਣ ਵਾਲਾ। ੨. ਮੇਟਿਆ ਹੋਇਆ. "ਜੋ ਧੁਰਿ ਲਿਖਿਆ, ਸੁ ਮਿਟੈ ਨ ਮਿਟਈਆ." (ਬਿਲਾ ਅਃ ਮਃ ੪)


ਕ੍ਰਿ- ਹਟਣਾ. ਦੂਰ ਹੋਣਾ. "ਮਿਟੇ ਜੰਜਾਲ ਹੋਏ ਪ੍ਰਭੁ ਦਿਆਲ." (ਰਾਮ ਮਃ ੫) "ਮਿਟਿਗਏ ਗਵਨ, ਪਾਏ ਬਿਸ੍ਰਾਮ." (ਸੁਖਮਨੀ) ੨. ਮ੍ਰਿਤ੍ਯੁ ਹੋਣਾ. ਮਰਣਾ. ਨਾਸ਼ ਹੋਣਾ। ੩. ਲੋਪ ਹੋਣਾ. ਮਰਾ- ਮਿਟਣੇ. "ਮਿਟਿਓ ਅੰਧੇਰ ਮਿਲਤ ਹਰਿ ਨਾਨਕ." (ਗਉ ਮਃ ੫)


ਮਿਟਦਾ. ਮਿਟਦੀ "ਉਆ ਕੀੜਾੜਿ ਮਿਟਤ." (ਬਾਵਨ)


ਦੇਖੋ ਮਿਟਣਾ.