Meanings of Punjabi words starting from ਅ

ਫ਼ਾ. [افزوُں] ਸੰਗ੍ਯਾ- ਵ੍ਰਿੱਧੀ. ਤਰੱਕੀ। ੨. ਵਿ- ਅਧਿਕ. ਵਿਸ਼ੇਸ "ਅਫਜੂ ਖੁਦਾਇਆ." (ਵਾਰ ਮਾਝ ਮਃ ੧) ਦਸਮਗ੍ਰੰਥ ਵਿੱਚ ਚਲਦਾ ਪ੍ਰਸੰਗ ਦੱਸਣ ਲਈ "ਅਫਜੂ" ਸ਼ਬਦ ਅਨੇਕ ਥਾਂ ਵਰਤਿਆ ਹੈ.


ਦੇਖੋ, ਆਫ਼ਤਾਬ. "ਦੁਨਿਆ ਅਫਤਾਬਮ." (ਕ੍ਰਿਸਨਾਵ) ਮੈਂ ਸੰਸਾਰ ਦਾ ਸੂਰਜ ਹਾਂ.


ਦੇਖੋ, ਅਫੀਮ.


ਵਿ- ਜੋ ਫੜਿਆ ਨਾ ਜਾਵੇ. ਅਗ੍ਰਾਹ੍ਯ।#੨. ਬਿਨਾ ਫਲ. ਨਿਸਫਲ। ੩. ਬੁਰਾ ਫਲ. ਮੰਦਾ ਫਲ.


ਕ੍ਰਿ- ਉਤ- ਸ੍‍ਫਾਯ. ਫੁੱਲਣਾ। ੨. ਹੰਕਾਰੀ ਹੋਣਾ. ਆਕੜਨਾ.


ਫ਼ਾ. [افراخت] ਵਿ- ਉੱਚਾ ਕੀਤਾ. ਬਲੰਦ ਕੀਤਾ.


ਫ਼ਾ. [افراختن] ਕ੍ਰਿ- ਉੱਚਾ ਕਰਨਾ. ਉਭਾਰਨਾ. ਬਲੰਦ ਕਰਨਾ.