Meanings of Punjabi words starting from ਬ

ਦੇਖੋ, ਵਿਸੂਲਾ.


ਦੇਖੋ, ਬਿਸਯ.


ਦੇਖੋ, ਬਿਸੇਖ ਅਤੇ ਵਿਸੇਸ


ਦੇਖੋ, ਖਟਸ਼ਾਸਤ੍ਰ ਅਤੇ ਵੈਸ਼ੇਸਿਕ। ੨. ਬਿਸੇਖ (ਵਿਸ਼ੇਸ) ਛੰਦ ਦਾ ਨਾਮਾਂਤਰ. ਦੇਖੋ, ਬਿਸੇਖ ੩.


ਵਿਸ਼ੇਸਗ੍ਯਾਨ. ਖਾਸ ਗਿਆਨ ਆਤਮਗਿਆਨ. "ਸਭ ਮਹਿ ਊਚ ਬਿਸੇਸਗਿਆਨੁ." (ਗਉ ਥਿਤੀ ਮਃ ੫)


ਵਿਸ਼੍ਵ- ਈਸ਼੍ਵਰ. ਜਗਤਨਾਥ.


ਸੰ. ਵਿਸ਼ੇਸ. ਸੰਗ੍ਯਾ- ਭੇਦ. ਫਰਕ। ੨. ਅਧਿਕਤਾ. ਜ੍ਯਾਦਤੀ। ੩. ਇੱਕ ਛੰਦ, ਜਿਸ ਦਾ ਨਾਮ "ਅਸ਼੍ਵਗਤਿ," "ਨੀਲ" ਅਤੇ "ਮਹਨਹਰਣ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਪੰਜ ਭਗਣ, ਅੰਤ ਗੁਰੁ. , , , , , . ਕਿਤਨਿਆਂ ਨੇ ਇਸ ਦਾ ਨਾਮ "ਬਿਸੇਸਕ" (ਵਿਸ਼ੇਸਕ) ਲਿਖਿਆ ਹੈ.#ਉਦਾਹਰਣ-#ਭਾਜ ਬਿਨਾ ਭਟ ਲਾਜ ਸਭੈ ਤਜ ਸਾਜ ਜਹਾਂ,#ਨਾਚਤ ਭੂਤ ਪਿਸ਼ਾਚ ਨਿਸ਼ਾਚਰਰਾਜ ਤਹਾਂ,#ਦੇਖਤ ਦੇਵ ਅਦੇਵ ਮਹਾਂ ਰਣ, ਕੋ ਬਰਨੈ?#ਜੂਝ ਭਯੋ ਜਿਹ ਭਾਂਤ ਸੁਪਾਰਥ ਸੋਂ ਕਰਨੈ.#(ਕਲਕੀ)#੪. ਦੇਖੋ, ਵਿਸੇਸ.


ਵਿਸ਼ੇਸ ਕਰਕੇ. ਖ਼ਾਸ ਕਰਕੇ "ਪੂਰਣ ਅਰਥ ਬਿਸੇਖਾ." (ਸਾਰ ਮਃ ੫)


ਵਿਸ੍‍ਮਰਣ ਕਰਿਓ. ਭੁਲਾ ਦਿੱਤਾ. "ਦੇਵਨਹਾਰੁ ਦਾਤਾਰੁ ਬਿਸੇਰੋ." (ਕਾਨ ਮਃ ੫)