ਸੰਗ੍ਯਾ- ਮਿਟਣ ਦੀ ਕ੍ਰਿਯਾ. ਖ਼ਾਤਿਮਾ. ਸਮਾਪ੍ਤੀ "ਪਰਪਚ ਧਰੋਹ ਮੋਹ ਮਿਟਨਾਈ." (ਬਾਵਨ) ਪ੍ਰਪੰਚ ਦ੍ਰੋਹ ਅਤੇ ਮੋਹ ਦੀ ਸਮਾਧੀ ਹੋ ਗਈ.
ਨਾਮ ਹੀ ਮਿਟ ਗਿਆ ਹੈ. ਭਾਵ- ਹੁਣ ਕੋਈ ਨਾਮ ਨਹੀਂ ਲੈਂਦਾ. "ਪੰਚਹੁ ਕਾ ਮਿਟ ਨਾਵਉ." (ਧਨਾ ਨਾਮਦੇਵ)
nan
ਸੰਗ੍ਯਾ- ਮਿੱਟੀ ਦਾ ਪਾਤ੍ਰ. ਮਟਕਾ. ਭਜਾ "ਪਾਂਚ ਨਾਰਦ ਕੇ ਮਿਟਵ ਫੂਟੇ." (ਗੌਂਡ ਕਬੀਰ) ਪੰਜ ਵਿਸਿਆਂ ਦੇ ਭਾਂਡੇ ਫੁੱਟ ਗਏ.
nan
ਮ੍ਰਿਤ ਭਈ. ਨਾਸ਼ ਹੋਈ. "ਜਨਮ ਮਰਣ ਕੀ ਮਿਟਵੀ ਡੰਝਾ." (ਮਾਰੂ ਸੋਲਹੇ ਮਃ ੫)
ਮਿਟਦਾ. ਹਟਦਾ. "ਜਲਤ ਰਹੈ ਮਿਟਵੈ ਕਬਿ ਨਾਹਿ." (ਭੈਰ ਨਾਮਦੇਵ)
ਕ੍ਰਿ- ਹਟਾਉਣਾ. ਦੂਰ ਕਰਨਾ। ੨. ਨਾਸ਼ ਕਰਨਾ। ੩. ਲੋਪ ਕਰਨਾ. ਦੇਖੋ, ਮਿਟਣਾ.
ਵਿ- ਮਿਟਾਉਣ ਵਾਲਾ। ੨. ਮਿਟਾਵੇਗਾ.
ਮਿਟਾਕੇ. ਦੂਰ ਕਰਕੇ. "ਮਣੀ ਮਿਟਾਇ ਜੀਵਤ ਮਰੈ." (ਬਾਵਨ) ਦੇਖੋ, ਮਣੀ.
ਮਿਟਾਇਆ. ਮਿਟਾਦਿੱਤਾ. ਲੋਪ ਕੀਤਾ. "ਪਰਾਛਤ ਦਰਸਨ ਭੇਟਿ ਮਿਟਾਹਿਓ." (ਕਾਨ ਮਃ ੫)
ਮਿਟਗਏ. "ਮਿਟਾਨੇ ਸਭਿ ਕਲਿਕਲੇਸ." (ਰਾਮ ਮਃ ੫) ੨. ਮਿਟਾਏ. ਮੇਟੇ.