Meanings of Punjabi words starting from ਸ

ਵਿ- ਸ੍ਵਾਂਗੀ. ਸਮਾਨ ਅੰਗ ਬਣਾਉਣ ਵਾਲਾ. ਨਕਲੀਆ. "ਨਾਨਾ ਰੂਪ ਜਿਉ ਸ੍ਵਾਗੀ ਦਿਖਾਵੈ." (ਸੁਖਮਨੀ) "ਸ੍ਵਾਂਗੀ ਸਿਉ ਜੋ ਮਨ ਰੀਝਾਵੈ." (ਭੈਰ ਮਃ ੫)


ਸੰ. ਆਪਣਾ ਅੰਤ. ਮੌਤ। ੨. ਅਪਨਾ ਦਿਲ. ਅੰਤਹਕਰਣ.


ਸੰਗ੍ਯਾ- ਸ੍ਵਾਤਿ ਨਛਤ੍ਰ (ਸ੍ਵਾਤਿਯੋਗ) ਵਿੱਚ ਵਰਖੀ ਹੋਈ ਵਰਖਾ. ਪੁਰਾਣਾਂ ਵਿੱਚ ਲਿਖਿਆ ਹੈ ਕਿ ਇਸ ਵਰਖਾ ਨਾਲ ਚਾਤਕ (ਪਪੀਹੇ) ਦੀ ਤ੍ਰਿਖਾ ਬੁਝਦੀ ਹੈ, ਸਿੱਪੀ ਵਿੱਚ ਮੋਤੀ, ਬਾਂਸ ਵਿੱਚ ਬੰਸਲੋਚਨ ਅਤੇ ਕੇਲੇ ਵਿੱਚ ਕਪੂਰ ਬਣਦਾ ਹੈ. ਜੋਤਸੀਆਂ ਨੇ ਮੰਨਿਆ ਹੈ ਕਿ ਹਾੜ੍ਹ ਦੇ ਚਾਨਣੇ ਪੱਖ ਦੀਆਂ ਸਾਰੀਆਂ ਤਿਥੀਆਂ ਵਿੱਚੋਂ ਕੋਈ ਤਿਥਿ, ਅਤੇ ਮਾਘ ਬਦੀ ੭. ਨੂੰ ਜੇ ਚੰਦ੍ਰਮਾ ਸ੍ਵਾਤਿ ਨਛਤ੍ਰ ਤੇ ਆਵੇ, ਤਦ "ਸ੍ਵਾਤਿ ਯੋਗ" ਹੁੰਦਾ ਹੈ.


ਸੰ. सविकल्प ਵਿ- ਕਲਪਨਾ ਸਹਿਤ. ਮਨ ਦੇ ਫੁਰਨਿਆਂ ਸਮੇਤ. ਜਿਵੇਂ- ਸਵਿਕਲਪ ਸਮਾਧਿ.


ਸੰ. सवितृ ਸਵਿਤ੍ਰਿ. ਸੰਗ੍ਯਾ- ਪੈਦਾ ਕਰਨ ਵਾਲਾ ਕਰਤਾਰ। ੨. ਪਿਤਾ। ੩. ਸੂਰਜ. "ਸਵਿਤਾ ਅਸ੍ਤ ਨਿਸਾ ਹੁਇ ਆਈ." (ਨਾਪ੍ਰ)


ਸੰ. ਸੰਗ੍ਯਾ- ਪੈਦਾ ਕਰਨ ਵਾਲੀ, ਮਾਤਾ। ੨. ਦੇਵੀ. ਦੁਰਗਾ। ੩. ਗਾਯਤ੍ਰੀ। ੪. ਦਾਈ। ੫. ਗਊ। ੬. ਦੇਖੋ, ਸਾਵਿਤ੍ਰੀ.


ਸੰ. स्विद् ਧਾ ਮੁੜ੍ਹਕਾ (ਪਸੀਨਾ) ਚੁਇਣਾ. ਚਿਕਨਾ ਹੋਣਾ. ਭੁੱਲਣਾ.