Meanings of Punjabi words starting from ਬ

ਸੰ. ਵਿਸ਼ੋਕ. ਵਿ- ਸ਼ੋਕ ਰਹਿਤ. ਪ੍ਰਸੰਨ.


ਸੰਗ੍ਯਾ- ਤੀਰ. ਵਾਣ, ਜੋ ਯੋਧਾ ਨੂੰ ਵਿਸ਼ੋਕ ਕਰਦਾ (ਆਨੰਦ ਦਿੰਦਾ) ਹੈ. (ਸਨਾਮਾ)


ਵਿ- ਬਿਨਾ- ਸੰਖ੍ਯਾ. ਗਿਣਤੀ ਤੋਂ ਬਾਹਰ. ਬੇਸ਼ੁਮਾਰ. "ਖਪਿ ਖਪਿ ਮੁਏ ਬਿਸੰਖ." (ਓਅੰਕਾਰ) ੩. ਵਿਸ਼ੰਕ. ਬਿਨਾ ਸ਼ੰਕਾ. ਨਿਰਸੰਦੇਹ. "ਮੰਨੇ ਨਾਉ, ਬਿਸੰਖ ਦਰਗਹ ਪਾਵਣਾ." (ਮਃ ੧. ਵਾਰ ਮਾਝ)


ਸੰ. ਵਿੰਸ਼ਤਿ. ਵੀਹ. ਬੀਸ- ੨੦


ਦੇਖੋ, ਬਿਸੁੰਭਰ ਅਤੇ ਵਿਸ਼ੰਭਰ.


ਉੱਜੈਨ ਨਿਵਾਸੀ ਬਾਣੀਆ, ਜੋ ਦਸ਼ਮੇਸ਼ ਦਾ ਸਿੱਖ ਸੀ, ਜਿਸ ਪਰਥਾਇ ਗੁਰੂ ਸਾਹਿਬ ਨੇ "ਮੁਕਤਿਨਾਮਾ" ਉਚਾਰਿਆ ਹੈ. ਇਸ ਦਾ ਜਿਕਰ ਸੌਸਾਖੀ ਅਤੇ ਗੁਰੁਪ੍ਰਤਾਪਸੂਰਯ ਵਿੱਚ ਆਉਂਦਾ ਹੈ, ਯਥਾ-#"ਸਤਗੁਰੁ ਬੋਲ ਸੁਨਾਇਓ ਸੁਨਹੁ ਬਿਸੰਭਰ ਰੀਤਿ,#ਬਚ ਬਿਸਵਾਸੀ ਹੋਵਨਾ ਗੁਰੁਪਦ ਰਾਖਹੁ ਪ੍ਰੀਤਿ."#ਇਸ ਦਾ ਪੁਤ੍ਰ ਹਰਿਗੋਪਾਲ ਸੀ। ੨. ਅਦੀਨਾਬੇਗ#ਸੂਬਾ ਜਲੰਧਰ ਦੀ ਵਿਧਵਾ ਬੇਗਮ ਦਾ ਖਤ੍ਰੀ ਦੀਵਾਨ,#ਜਿਸ ਨੇ ਸਿੰਘਾਂ ਪੁਰ ਵੱਡੇ ਜੁਲਮ ਕੀਤੇ. ਟਾਂਡਾ ਉੜਮੁੜ#(ਉੜਮੁੜ ਟਾਂਡੇ) ਦੀ ਲੜਾਈ ਵਿੱਚ ਕਰੋੜਾ ਸਿੰਘ ਨੇ#ਇਸ ਨੂੰ ਸਮੰਤ ੧੮੧੮ ਵਿੱਚ ਕਤਲ ਕੀਤਾ.


ਵਿਸ਼੍ਵੰਭਰ. ਜਗਤ ਨੂੰ ਭਰਣ (ਪਾਲਣ) ਵਾਲਾ. "ਬਿਸੰਭਰੁ ਦੇਵਨ ਕਉ ਏਕੈ." (ਗਉ ਮਃ ੫)


ਵਿ- ਬਿਨਾ ਸੰਭਾਲ (ਹੋਸ਼) ਬੇਸੁਧ. "ਜਾਂਹਿ ਨ ਗ੍ਰਹਿ ਬਿਸੰਭਰ." (ਚਰਿਤ੍ਰ, ੩੭੬) ੨. ਬਿਨਾ ਸੰਭਾਰ (ਸਾਮਾਨ). ਸਾਮਗ੍ਰੀ ਬਿਨਾ.