Meanings of Punjabi words starting from ਕ

ਦੇਖੋ, ਕਾਲਾਖ਼ਾਨ.


ਕਲੁਖਤਾ. ਕਾਲਖ. ਦੇਖੋ, ਕਾਲੇਖਾ. "ਤਿਲਕ ਕਢੈ ਇਸਨਾਨ ਕਰਿ ਅੰਤਰਿ ਕਾਲੇਖੰ." (ਵਾਰ ਮਾਰੂ ੨, ਮਃ ੫)


ਕੱਕਾ ਜਾਤਿ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਹੋਇਆ. ਇਹ ਵਡਾ ਸ਼ੂਰਵੀਰ ਸੀ. ਸਤਿਗੁਰੂ ਨੇ ਇਸ ਨੂੰ ਯੋਧਾ ਅਰ ਗ੍ਯਾਨੀ ਦੇ ਧਰਮ ਦ੍ਰਿੜ੍ਹਾਕੇ ਪਰਮਪਦ ਦਾ ਅਧਿਕਾਰੀ ਕੀਤਾ.


ਦੇਖੋ, ਕਲੰਕ। ੨. ਵਿ- ਕਲੰਕ ਸਹਿਤ. ਕਲੰਕੀ. "ਜਮਪੁਰਿ ਬਾਂਧਿਖਰੇ ਕਾਲੰਕ." (ਪ੍ਰਭਾ ਅਃ ਮਃ ੫)


ਸੰਗ੍ਯਾ- ਕਲੰਕ. "ਤਾ ਕਉ ਕਛੁ ਨਾਹੀ ਕਾਲੰਗਾ." (ਗਉ ਮਃ ੫) ੨. ਵਿ- ਕਲਿੰਗ ਦੇਸ਼ ਨਾਲ ਸੰਬੰਧ ਰੱਖਣ ਵਾਲਾ। ੩. ਦੇਖੋ, ਕਲੰਗਾ.


ਬੁੰਦੇਲਖੰਡ ਦੀ ਇੱਕ ਪਹਾੜੀ, ਜਿਸ ਪੁਰ ਨੀਲਕੰਠ ਮਹਾਦੇਵ ਦਾ ਪ੍ਰਸਿੱਧ ਮੰਦਿਰ ਹੈ. ਇਸ ਪਹਾੜ ਦੀ ਜੜਾਂ ਵਿੱਚ ਕਾਲਿੰਜਰ ਨਗਰ ਹੈ. ਮਹਮੂਦ ਗ਼ਜ਼ਨਵੀ ਨੇ ਸਨ ੧੦੨੨ ਵਿੱਚ ਇਸ ਪੁਰ ਧਾਵਾ ਕੀਤਾ ਸੀ. ਦੇਖੋ, ਕਲਿੰਜਰ.


ਸੰ. ਕਲ੍ਯ. ਸੰਗ੍ਯਾ- ਬੀਤ ਗਿਆ ਦਿਨ. ਅੱਜ ਦੇ ਦਿਨ ਤੋਂ ਪਹਿਲਾ ਦਿਨ। ੨. ਆਉਣ ਵਾਲੇ ਦਿਨ ਲਈ ਭੀ ਇਹ ਸ਼ਬਦ ਵਰਤੀਦਾ ਹੈ.


ਦੇਖੋ, ਕਾਵ੍ਯ। ੨. ਕਾਉਂ. ਕਾਗ. ਕਾਕ. "ਪਿਛੈ ਪਤਲਿ ਸਦਿਹੁ ਕਾਵ." (ਵਾਰ ਮਾਝ ਮਃ ੧)


ਸੰਗ੍ਯਾ- ਕਾਕੀ. ਕਾਉਂ ਦੀ ਮਦੀਨ.