Meanings of Punjabi words starting from ਚ

ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ.


ਧੀਰ ਗੋਤ ਦਾ ਇੱਕ ਪ੍ਰੇਮੀ, ਜੋ ਗੁਰੁ ਅਰਜਨ ਦੇਵ ਦਾ ਸਿੱਖ ਸੀ। ੨. ਜੱਟ ਅਤੇ ਬਲੋਚਾਂ ਦਾ ਇੱਕ ਗੋਤ੍ਰ.


ਦਸਮਗ੍ਰੰਥ ਵਿੱਚ ਦੋ ਚੰਡੀਰਿਤ੍ਰਾਂ ਪਿੱਛੇ ਪੌੜੀਛੰਦ ਵਿੱਚ ਲਿਖੀ ਪੰਜਾਬੀ ਕਵਿਤਾ, ਜਿਸ ਵਿੱਚ ਦੁਰਗਾ ਦੀ ਯੁੱਧਕਥਾ ਹੈ. ਇਸ ਦਾ ਨਾਮ "ਭਗੌਤੀ ਕੀ ਵਾਰ" ਭੀ ਹੈ.


ਮਾਰਕੰਡੇਯ ਪੁਰਾਣ ਵਿੱਚੋਂ ਦੇਵੀ ਦੀ ਕਥਾ ਅਤੇ ਮਹਾਤਮ ਦਾ ਸੱਤ ਸੌ ਸ਼ਲੋਕ, ਜਿਸ ਦਾ ਨਾਮ 'ਦੁਰਗਾਪਾਠ' ਅਤੇ 'ਦੁਰਗਾਸਪਤਸ਼ਤੀ' ਹੈ. ਦੇਖੋ, ਸਤਸਈ.


ਚੰਡੀ (ਦੁਰਗਾ) ਦਾ ਵਾਹਨ, ਸ਼ੇਰ. ਸਿੰਹ. ਸਿੰਘ.


ਅਫੀਮ ਤੋਂ ਬਣਿਆ ਹੋਇਆ ਇੱਕ ਨਸ਼ਾ, ਜਿਸ ਦਾ ਧੂਆਂ ਤਮਾਖੂ ਦੀ ਤਰਾਂ ਪੀਤਾ ਜਾਂਦਾ ਹੈ. ਇਸ ਨੂੰ ਮਦਕ ਭੀ ਆਖਦੇ ਹਨ. ਇਹ ਦਿਲ ਦਿਮਾਗ ਅਤੇ ਪੱਠਿਆਂ ਨੂੰ ਨਿਕੰਮਾ ਕਰ ਦਿੰਦਾ ਹੈ.


ਸੰ. ਚਾਣੂਰ. ਕੰਸ ਦਾ ਪ੍ਰਸਿੱਧ ਪਹਿਲਵਾਨ, ਜਿਸ ਨੂੰ ਕ੍ਰਿਸਨ ਜੀ ਨੇ ਅਖਾੜੇ ਵਿੱਚ ਮਾਰਿਆ. "ਚੰਡੂਰ ਕੰਸ ਕੇਸੁ ਮਰਾਹਾ." (ਸੋਰ ਮਃ ੪) ਦੇਖੋ, ਮੁਸਟ.


ਸੰਗ੍ਯਾ- ਖਾਕੀ ਰੰਗ ਦਾ ਇੱਕ ਛੋਟਾ ਪੰਛੀ, ਜੋ ਜਮੀਨ ਤੇ ਬੈਠਕੇ ਅਮ੍ਰਿਤ ਵੇਲੇ ਬਹੁਤ ਮਿੱਠੀ ਅਤੇ ਕਈ ਪੰਛੀਆਂ ਦੀ ਬੋਲੀ ਬੋਲਦਾ ਹੈ. ਇਹ ਅਗਨ ਤੋਂ ਜੁਦਾ ਹੈ. ਇਸ ਦੇ ਸਿਰ ਤੇ ਕਲਗੀ ਜੇਹੀ ਵਾਲਾਂ ਦੀ ਟੋਪੀ ਹੁੰਦੀ ਹੈ. ਇਹ ਪੰਜਾਬ ਦਾ ਵਸਨੀਕ ਪੰਛੀ ਹੈ. ਆਲਣਾ ਘਾਹ ਵਿੱਚ ਜਮੀਨ ਉੱਤੇ ਬਣਾਉਂਦਾ ਹੈ. ਇਸ ਦੀ ਖੁਰਾਕ ਅੰਨ ਅਤੇ ਟਿੱਡੀ ਕੀੜੇ ਹਨ. Lark. ਕਈ ਇਸ ਨੂੰ 'ਹਜਾਰਦਾਸਤਾਂ' ਭੀ ਆਖ ਦਿੰਦੇ ਹਨ. ਦੇਖੋ, ਹਜਾਰਦਾਸਤਾਂ। ੨. ਸੰ. हिन्दोल ਹਿੰਦੋਲ. ਝੂਲਾ. ਝੂਟਣ ਦਾ ਮੰਚ (ਪੰਘੂੜਾ). ੩. ਝੰਪਾਨ. "ਐਯਹੁ ਆਪ ਚੰਡੋਲ ਚੜ੍ਹੈਕੈ." (ਚਰਿਤ੍ਰ ੧੧੨) ੪. ਚਤੁਰ ਹਿੰਦੋਲ. ਚਾਰ ਝੂਲਿਆਂ ਦਾ ਇੱਕ ਯੰਤ੍ਰ, ਜਿਸ ਪੁਰ ਬੈਠਕੇ ਲੋਕ ਝੂਟੇ (ਹੂਟੇ) ਲੈਂਦੇ ਹਨ.