ਦੇਖੋ, ਜੋਤਿਸ. "ਜੋਤਿਕ ਜਾਨਹਿ, ਬਹੁ ਬਹੁ ਬਿਆਕਰਨਾ." (ਆਸਾ ਕਬੀਰ)
ਦੇਖੋ, ਜੋਤਸੀ.
ਵਿ- ਜ੍ਯੋਤਿ ਯੁਕ੍ਤ. ਪ੍ਰਕਾਸ਼ ਸਹਿਤ.
ਜ੍ਯੋਤਿਰੂਪ ਵਾਹਗੁਰੂ ਦੇ ਮਹਾਮੰਤ੍ਰ ਵਿੱਚ. ਸਤਿਨਾਮ- ਵਾਹਗੁਰੂ ਵਿੱਚ. "ਜੋਤਿਮੰਤ੍ਰਿ ਮਨੁ ਅਸਥਿਰੁ ਕਰੈ." (ਭੈਰ ਅਃ ਕਬੀਰ)
ਸੰ. ज्योतिलिङ्ग. ਸੰਗ੍ਯਾ- ਸ਼ਿਵਪੁਰਾਣ ਅਨੁਸਾਰ ਇੱਕ ਕਾਲਾਗਨਿ ਜੇਹਾ ਤੇਜਵਾਨ ਲਿੰਗ, ਜੋ ਬ੍ਰਹਮਾ੍ ਵਿਸਨੁ ਦਾ ਅਭਿਮਾਨ ਦੂਰ ਕਰਨ ਲਈ ਪੈਦਾ ਹੋਇਆ ਅਤੇ ਜਿਸ ਦਾ ਅੰਤ ਦੋਵੇਂ ਨਾ ਲੈ ਸਕੇ। ੨. ਵੇਦ੍ਯਨਾਥਮਹਾਤਮ ਅਨੁਸਾਰ ਸ਼ਿਵ ਦੇ ਬਾਰਾਂ ਲਿੰਗਾਂ ਦੀ ਸੰਗ੍ਯਾ. ਦੇਖੋ, ਦੁਆਦਸ ਸਿਲਾ.
ਦੇਖੋ, ਜੋਤੀਸਰੂਪ ੧. "ਜੋਤਿਰੂਪ ਹਰਿ ਆਪਿ." (ਸਵੈਯੇ ਮਃ ੫. ਕੇ)
ਦੇਖੋ, ਜੋਤਿ। ੨. ਦੇਹ ਨੂੰ ਪ੍ਰਕਾਸ਼ ਦੇਣ ਵਾਲਾ, ਜੀਵਾਤਮਾ. "ਸਭ ਤੇਰੀ ਜੋਤਿ ਜੋਤੀ ਵਿਚਿ ਵਰਤਹਿ." (ਵਾਰ ਕਾਨ ਮਃ ੪) ੩. ਪਾਰਬ੍ਰਹਮ. ਕਰਤਾਰ. "ਤਿਉ ਜੋਤੀ ਸੰਗਿ ਜੋਤਿ ਸਮਾਨਾ." (ਸੁਖਮਨੀ) ੪. ਆਤਮਵਿਦ੍ਯਾ. ਗ੍ਯਾਨਪ੍ਰਕਾਸ਼. "ਜੋਤੀ ਹੂ ਪ੍ਰਭੁ ਜਾਪਦਾ." (ਸ੍ਰੀ ਮਃ ੩) ੫. ਦੇਖੋ, ਜਾਤਿ.
ਜਿਲਾ ਕਰਨਾਲ, ਥਣੇਸਰ ਤੋਂ ਤਿੰਨ ਕੋਹ ਪੱਛਮ ਇੱਕ ਤਾਲ, ਜਿੱਥੇ ਕੌਰਵ ਪਾਂਡਵਾਂ ਦੇ ਯੁੱਧ ਦੇ ਆਰੰਭ ਵਿੱਚ ਕ੍ਰਿਸਨ ਜੀ ਨੇ ਅਰਜੁਨ ਨੂੰ ਗੀਤਾ ਦਾ ਉਪਦੇਸ਼ ਕੀਤਾ. ਇਸ ਘਟਨਾ ਦੀ ਯਾਦਗਾਰ ਵਿੱਚ ਹੁਣ ਧਰਮਪ੍ਰੇਮੀਆਂ ਨੇ ਕੁਰੁਛੇਤ੍ਰ ਤਾਲ ਦੇ ਕਿਨਾਰੇ ਆਲੀਸ਼ਾਨ ਗੀਤਾਭਵਨ ਬਣਵਾਇਆ ਹੈ. ਇੱਥੇ ਸ਼੍ਰੀ ਗੁਰੂ ਅਮਰਦੇਵ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਭੀ ਪਧਾਰੇ ਹਨ. ਰੇਲਵੇ ਸਟੇਸ਼ਨ ਕੁਰੁਕ੍ਸ਼ੇਤ੍ਰ ਤੋਂ ਇਹ ਥਾਂ ਛੀ ਮੀਲ ਪੱਛਮ, ਪਹੋਏ ਵਾਲੀ ਸੜਕ ਦੇ ਕਿਨਾਰੇ ਹੈ.
ਸੰਗ੍ਯਾ- ਜ੍ਯੋਤਿਃ ਸ੍ਵਰੂਪ. ਪ੍ਰਕਾਸ਼ਰੂਪ ਕਰਤਾਰ। ੨. ਸਰਹਿੰਦ ਵਿੱਚ ਇੱਕ ਗੁਰਦ੍ਵਾਰਾ, ਜਿੱਥੇ ਮਾਤਾ ਗੁਜਰੀ ਜੀ ਅਤੇ ਦੋਹਾਂ ਛੋਟੇ ਸਾਹਿਬਜ਼ਾਦਿਆਂ ਦਾ ਸਸਕਾਰ ਹੋਇਆ ਹੈ. ਦੇਖੋ, ਸਰਹਿੰਦ ਅਤੇ ਫਤੇਗੜ੍ਹ.
nan
ਸੰਗ੍ਯਾ- ਜ੍ਯੋਤਿ ਨੂੰ ਪ੍ਰਕਾਸ਼ ਦੇਣ ਵਾਲਾ ਕਰਤਾਰ. ਸੂਰਜ ਅਗਨਿ ਆਦਿ ਜੋ ਚਮਤਕਾਰੀ ਹਨ, ਉਨ੍ਹਾਂ ਨੂੰ ਰੌਸ਼ਨ ਕਰਨ ਵਾਲਾ ਪਾਰਬ੍ਰਹਮ. "ਜੋਤੀਜੋਤਿ ਮਿਲਿ, ਜੋਤਿ ਸਮਾਣੀ." (ਤੁਖਾ ਛੰਤ ਮਃ ੪) ੨. ਵਿ- ਪ੍ਰਕਾਸ਼ ਦਾ ਪ੍ਰਕਾਸ਼ਕ. "ਜੋਤੀਜੋਤਿ ਮਿਲੈ ਭਗਵਾਨ." (ਆਸਾ ਅਃ ਮਃ ੩)
ਕ੍ਰਿ- ਜ੍ਯੋਤਿ (ਕਰਤਾਰ) ਵਿੱਚ ਜੋਤਿ ਦਾ ਸਮਾਉਣਾ. ਬ੍ਰਹਮ ਵਿੱਚ ਜੀਵਾਤਮਾ ਦਾ ਲੈ ਹੋਣਾ. "ਜੋਤੀਜੋਤਿ ਸਮਾਨੀ." (ਸੋਰ ਨਾਮਦੇਵ) ੨. ਦਸ ਗੁਰਾਂ ਦਾ ਦੇਹ ਤ੍ਯਾਗਕੇ ਆਪਣੇ ਮੂਲ ਕਰਤਾਰ ਵਿੱਚ ਲੀਨ ਹੋਣਾ. ਚੋਲਾ ਛੱਡਣਾ. ਦੇਹ ਤ੍ਯਾਗਣਾ.