Meanings of Punjabi words starting from ਬ

ਦੇਖੋ, ਬਿਸਤਾਰ.


ਸੰ. ਵਿਸ਼੍ਰਾਮ. ਦੇਖੋ, ਬਿਸਰਾਮ. "ਬਿਸ੍ਰਾਮ ਪਾਏ ਮਿਲਿ ਸਾਧਸੰਗਿ." (ਬਿਲਾ ਮਃ ੫)


ਵਿ- ਚਰਨਾਂ ਵਿੱਚ ਸ੍‌ਥਿਤਿ ਦੇਣ ਵਾਲਾ। ੨. ਜੋ ਭਟਕਦੇ ਫਿਰਦੇ ਹਨ, ਉਨ੍ਹਾਂ ਨੂੰ ਚਰਨੀ ਲਾਉਣ ਵਾਲਾ. "ਭ੍ਰਿਤਿਆ ਪ੍ਰਿਯੰ, ਬਿਸ੍ਰਾਮ- ਚਰਣੰ." (ਸਹਸ ਮਃ ੫)) ਭ੍ਰਿਤ੍ਯ (ਸੇਵਕਾਂ) ਦਾ ਪਿਆਰਾ ਅਤੇ ਚਰਨਾਂ ਵਿੱਚ ਨਿਵਾਸ ਦਾਤਾ.


ਵਿ- ਵਿਸ਼੍ਰਾਮਨਿਧਿ. ਸ੍‌ਥਿਤਿ ਦਾ ਆਧਾਰ. ਵਿਸ਼੍ਰਾਮ ਦਾ ਭੰਡਾਰ. "ਹਰਿ ਬਿਸਾਮਨਿਧਿ ਪਾਇਆ." (ਗਉ ਮਃ ੫) ੨. ਸੰਗ੍ਯਾ- ਗ੍ਯਾਨ ਅਵਸ੍‍ਥਾ. ਸ਼ਾਂਤਿਪਦ. ਤੁਰੀਯ ਅਵਸ੍‍ਥਾ. "ਸਾਸਿ ਸਾਸਿ ਮਨੁ ਨਾਮੁ ਸੁਮ੍ਹਾਰੇ, ਇਹੁ ਬਿਸ੍ਰਾਮਨਿਧਿ ਪਾਈ." (ਧਨਾ ਮਃ ੫)


ਦੇਖੋ, ਬਿਸਰਾਮ. "ਦੇਹੀ ਮਹਿ ਇਸ ਕਾ ਬਿਸ੍ਰਾਮੁ." (ਸੁਖਮਨੀ)


ਦੇਖੋ, ਵਿਸ੍ਰਾਂਤ.