ਸ੍ਵੇਦ (ਮੁੜ੍ਹਕਾ) ਦੇਣ ਦੀ ਕ੍ਰਿਯਾ. ਪਸੀਨਾ ਦੇਣਾ.
nan
nan
ਸੰਗ੍ਯਾ- ਤੜਕਾ. ਭੋਰ. ਸੁਬਹਿ। ੨. ਕ੍ਰਿ. ਵਿ- ਪਹਿਲੇ. "ਹਿਰਦੈ ਰਾਮ ਕੀ ਨ ਜਪਹਿ ਸਵੇਰਾ?" (ਸੋਰ ਕਬੀਰ) ਮਰਨ ਤੋਂ ਪਹਿਲਾਂ ਰਾਮ ਕਿਉਂ ਨਾ ਜਪਹਿਂ। ੩. ਛੇਤੀ. ਫੌਰਨ "ਉਇ ਭੀ ਲਾਗੇ ਕਾਢ ਸਵੇਰਾ." (ਸੂਹੀ ਰਵਿਦਾਸ) ਨਜ਼ਦੀਕੀ ਸੰਬੰਧੀ ਭੀ ਕਹਿਣ ਲੱਗੇ ਕਿ ਮੁਰਦੇ ਨੂੰ ਛੇਤੀ ਘਰੋਂ ਕੱਢੋ। ੪. ਸੁਵੇਲਾ. ਚੰਗਾ ਸਮਾਂ. "ਜਨਮ ਕ੍ਰਿਤਾਰਥ ਸਫਲ ਸਵੇਰਾ." (ਗਉ ਮਃ ੫)
nan
nan
ਸ਼ਯਨ ਕਰਦਾ (ਸੌਂਦਾ) ਹੈ. "ਗੁਣ ਉਚਰਹਿ ਗੁਣ ਮਹਿ ਸਵੈ ਸਮਾਇ." (ਸਵਾ ਮਃ ੪); ਦੇਖੋ, ਸ੍ਵ। ੨. ਸ਼ਯਨ. ਸੌਣਾ. ਸ੍ਵਪ. "ਜਹਾਂ ਬੀਰ ਅਤਿ ਸ੍ਵੈ ਰਹੇ." (ਕ੍ਰਿਸਨਾਵ) ਦੇਖੋ, ਅਤਿਸ੍ਵਾਪ.
ਇਹ ਚਾਰ ਚਰਣ ਦਾ ਸਰਵਪ੍ਰਿਯ ਛੰਦ ਅਨੇਕ ਨਾਮਾਂ ਦਾ ਦੇਖੀਦਾ ਹੈ. ਜਿਸ ਦੇ ਮੁੱਖ ਦੋ ਭੇਦ ਹਨ- ਮਾਤ੍ਰਿਕ ਅਤੇ ਵਰਣਿਕ.#ਮਾਤ੍ਰਿਕ ਸਵੈਯੇ ਦੇ ਚਾਰੇ ਚਰਣਾਂ ਦਾ ਪਦਾਂਤ ਅਨੁਪ੍ਰਾਸ ਮਿਲੇ, ਤਦ ਉਤੱਮ ਹੈ ਨਹੀਂ ਤਾਂ ਦੋ ਚਰਣਾਂ ਦਾ ਜਰੂਰ ਮਿਲਣਾ ਚਾਹੀਏ. ਵਰਣਿਕ ਸਵੈਯੇ ਦੇ ਚਾਰੇ ਚਰਣਾਂ ਦਾ ਅੰਤ੍ਯਾਨੁਪ੍ਰਾਸ ਸਮਾਨ ਹੋਣਾ ਕਵੀਆਂ ਨੇ ਵਿਧਾਨ ਕੀਤਾ ਹੈ.¹#ਇਸ ਛੰਦ ਦੇ ਬਹੁਤ ਭੇਦ ਕਾਵ੍ਯਗ੍ਰੰਥਾਂ ਵਿੱਚ ਪਾਏ ਜਾਂਦੇ ਹਨ, ਉਨ੍ਹਾਂ ਵਿੱਚੋਂ ਜੋ ਸਿੱਖਕਾਵ੍ਯ ਵਿੱਚ ਆਏ, ਅਥਵਾ ਸਾਨੂੰ ਭਾਏ ਹਨ, ਉਹ ਪਾਠਕਾਂ ਦੇ ਗਿਆਨ ਲਈ ਲੱਛਣ ਅਤੇ ਉਦਾਹਰਣਾਂ ਸਮੇਤ ਅੱਗੇ ਲਿਖਦੇ ਹਾਂ-#(੧) ਸਵੈਯੇ ਦਾ ਪਹਿਲਾ ਰੂਪ ਹੈ "ਬੀਰ", ਜਿਸ ਦਾ ਲੱਛਣ ਹੈ ਚਾਰ ਚਰਣ, ਪ੍ਰਤਿ ਚਰਣ ੩੧ ਮਾਤ੍ਰਾ. ਪਹਿਲਾ ਵਿਸ਼੍ਰਾਮ ੧੬. ਪੁਰ, ਦੂਜਾ ੧੫. ਪੁਰ ਅੰਤ ਗੁਰੁ ਲਘੁ. ਇਸ ਦਾ ਨਾਉਂ ਮਾਤ੍ਰਿਕ ਸਵੈਯਾ ਭੀ ਹੈ.#ਉਦਾਹਰਣ-#ਨਾਭਿਕਮਲ ਤੇ ਬ੍ਰਹਮਾ ਉਪਜੇ,#ਬੇਦ ਪੜਹਿ ਮੁਖ ਕੰਠ ਸਵਾਰਿ. xxx#ਜਾਕੀ ਭਗਤਿ ਕਰਹਿ ਜਨ ਪੂਰੇ,#ਮੁਨਿ ਜਨ ਸੇਵਹਿ ਗੁਰਵੀਚਾਰਿ." xx#(ਗੂਜ ਮਃ ੧)#ਲਘੁ ਗੁਰੁ ਦੇ ਹਿਸਾਬ ਜੇ ਇਸ ਬੀਰ ਸਵੈਯੇ ਦਾ ਭੇਦ ਦੇਖੀਏ ਤਦ ਇਹ ਸੇਨ ਹੈ ਕਿਉਂਕਿ ਇਸ ਵਿੱਚ ੩੧ ਗੁਰੁ ਅਤੇ ੬੨ ਲਘੁ ਹਨ.#(੨) ਸਵੈਯੇ ਦਾ ਦੂਜਾ ਰੂਪ ਹੈ "ਬਾਣ." ਲੱਛਣ- ਪ੍ਰਤਿ ਚਰਣ ੩੧ ਮਾਤ੍ਰਾ. ੧੬. ਅਰ ੧੫. ਪੁਰ ਵਿਸ਼੍ਰਾਮ ਅੰਤ ਦੋ ਗੁਰੁ.#ਉਦਾਹਰਣ-#ਅੰਮ੍ਰਿਤੁ ਨਾਮੁ ਤੁਮਾਰਾ ਠਾਕੁਰ,#ਏਹੁ ਮਹਾਰਸੁ ਜਨਹਿ ਪੀਓ. xx#(ਆਸਾ ਮਃ ੫)#(੩) ਸਵੈਯੇ ਦਾ ਤੀਜਾ ਰੂਪ ਹੈ "ਸੌਮ੍ਯ." ਲੱਛਣ- ਪ੍ਰਤਿ ਚਰਣ ੩੧ ਮਾਤ੍ਰਾ. ਪਹਿਲਾ ਵਿਸ਼੍ਰਾਮ ੧੬. ਪੁਰ, ਦੂਜਾ ੧੫. ਪੁਰ. ਅੰਤ ਨਗਣ .#ਉਦਾਹਰਣ-#ਮੁਖ ਤੇ ਟੀਕਾ ਸਹਿਤ ਉਚਾਰਤ,#ਰਾਮ ਰਿਦੇ ਨਹਿ ਪੂਰਨ ਰਹਿਤ,#ਕਰਿ ਉਪਦੇਸ਼ ਸੁਨਾਵੈ ਲੋਗਨ,#ਕਛੁ ਨ ਕਮਾਵੈ ਆਪਨ ਕਹਿਤ. xxx#(ਗੁਵਿ ੬)#(੪) ਸਵੈਯੇ ਦਾ ਚੌਥਾ ਰੂਪ ਹੈ "ਦੰਡਕਲਾ." ਇਸ ਨੂੰ "ਨਿਸਾਕਰ" ਭੀ ਆਖਦੇ ਹਨ. ਲੱਛਣ- ਚਾਰ ਚਰਣ. ਪ੍ਰਤਿ ਚਰਣ ੩੨ ਮਾਤ੍ਰਾ. ੧੬- ੧੬ ਤੇ ਵਿਸ਼੍ਰਾਮ. ਅੰਤ ਸਗਣ .#ਉਦਾਹਰਣ-#ਬੁੱਧਿ ਵਿਵੇਕ ਗ੍ਯਾਨ ਅਰ ਵਿਦ੍ਯਾ,#ਸਫਲ ਹੋਤ ਉਪਕਾਰ ਕਰਤ ਜੋ. xxx#(ਅ) ਦੰਡਕਲਾ ਦਾ ਦੂਜਾ ਭੇਦ ਹੈ ੧੮- ੧੪ ਮਾਤ੍ਰਾ ਤੇ ਵਿਸ਼੍ਰਾਮ ਅੰਤ ਸਗਣ .#ਉਦਾਹਰਣ-#"ਸਤਿਗੁਰੁ ਮਤਿਗੂੜ, ਬਿਮਲ ਸਤਸੰਗਤਿ,#ਆਤਮੁਰੰਗਿ ਚਲੂਲੁ ਭ੍ਯਾ,#ਜਾਗ੍ਯਾ ਮਨ ਕਵਲੁ ਸਹਜਿ ਪਰਕਾਸ੍ਯਾ.#ਅਭੈ ਨਿਰੰਜਨੁ ਘਰਹਿ ਲਹਾ."xxx#(ਸਵੈਯੇ ਮਃ ੪. ਕੇ)#(੫) ਸਵੈਯੇ ਦਾ ਪੰਜਵਾਂ ਰੂਪ ਹੈ "ਮਲਿੰਦ" ਲੱਛਣ- ਪ੍ਰਤਿ ਚਰਣ ੩੨ ਮਾਤ੍ਰਾ. ੧੬- ੧੬ ਪੁਰ ਵਿਸ਼੍ਰਾਮ, ਅੰਤ ਯਗਣ .#ਉਦਾਹਰਣ-#ਤੇ ਸਾਧੂ ਹਰਿ ਮੇਲਹੁ ਸ੍ਵਾਮੀ,#ਜਿਨ ਜਪਿਆ ਗਤਿ ਹੋਇ ਹਮਾਰੀ.#ਤਿਨ ਕਾ ਦਰਸੁ ਦੇਖਿ ਮਨੁ ਬਿਗਸੈ,#ਖਿਨਿ ਖਿਨਿ ਤਿਨ ਕਉ ਹਉ ਬਲਿਹਾਰੀ. xx#(ਭੈਰ ਮਃ ੪)#(ਅ) ਕੇਵਲ ਦੋ ਗੁਰੁ ਅੰਤ (ਯਗਣ ਦੀ ਥਾਂ) ਹੋਣੇ ਭੀ "ਮਲਿੰਦ" ਦਾ ਇੱਕ ਰੂਪ ਹੈ. ਯਥਾ-#ਕਬ ਲਾਗੈ ਮਸਤਕ ਚਰਨਨ ਰਜ,#ਦਰਸ ਦਯਾਲੁ ਦ੍ਰਿਗਨ ਕਬ ਪੇਖੋਂ,#ਅੰਮ੍ਰਿਤ ਬਚਨ ਸੁਨੋ ਕਬ ਸ੍ਰਵਨਨਿ,#ਕਬ ਰਸਨਾ ਬੇਨਤੀ ਬਿਸੇਖੋਂ. xxx (ਭਾਗੁ ਕ)#(੬) ਸਵੈਯੇ ਦਾ ਛੀਵਾਂ ਰੂਪ ਹੈ "ਸਮਾਨ" ਲੱਛਣ- ਪ੍ਰਤਿ ਚਰਣ ੩੨ ਮਾਤ੍ਰਾ. ੧੬- ੧੬ ਮਾਤ੍ਰਾ ਪੁਰ ਦੋ ਵਿਸ਼੍ਰਾਮ. ਅੰਤ ਭਗਣ .#ਉਦਾਹਰਣ-#ਬ੍ਰਹਮਾਦਿਕ ਸਿਵ ਛੰਦਮੁਨੀਸੁਰ,#ਰਸਕਿ ਰਸਕਿ ਠਾਕੁਰ ਗੁਨ ਗਾਵਤ, xxx#ਰੇ ਮਨ ਮੂੜ ਸਿਮਰ ਸੁਖਦਾਤਾ,#ਨਾਨਕ ਦਾਸ ਤੁਝਹਿ ਸਮਝਾਵਤ. xxx#(ਸਵੈਯੇ ਸ੍ਰੀ ਮੁਖਵਾਕ ਮਃ ੫)#(੭) ਸਵੈਯੇ ਦਾ ਸੱਤਵਾਂ ਰੂਪ ਹੈ "ਦ੍ਰੁਮਿਲਾ." ਲੱਛਣ- ਚਾਰ ਚਰਣ. ਪ੍ਰਤਿ ਚਰਣ ੩੨ ਮਾਤ੍ਰਾ, ਪਹਿਲਾ ਵਿਸ਼੍ਰਾਮ ੧੦. ਪੁਰ, ਦੂਜਾ ੮. ਪੁਰ ਤੀਜਾ ੧੪. ਤੇ, ਅੰਤ ਸਗਣ ਅਤੇ ਦੋ ਗੁਰੁ , , .#ਉਦਾਹਰਣ-#ਜਯ ਜਯ ਕਲਗੀਧਰ, ਸੇਵਕ ਦੁਖਹਰ,#ਨਹਿ ਸਮਸਰ ਬਲ ਕੇ ਧਾਰੀ. xxx#(੮) ਸਵੈਯੇ ਦਾ ਅੱਠਵਾਂ ਰੂਪ ਹੈ "ਲਲਿਤ." ਲੱਛਣ- ਚਾਰ ਚਰਣ. ਪ੍ਰਤਿ ਚਰਣ ਸੱਤ ਮਗਣ ਅੰਤ ਦੋ ਗੁਰੁ. , , , , , , , , .#ਉਦਾਹਰਣ-#ਦੇਖੋ ਜੂ ਕੈਸੇ ਏ ਝੰਡੇ ਜੋ ਝੂਲੇ ਹੈਂ#ਧੌਂਸੇ ਕੀ ਧੁੰਕੋਂ ਸੇ ਸ਼ੰਭੂ ਭਾ ਭੋਲਾ. xxx#(ਸਿੱਖੀ ਪ੍ਰਭਾਕਰ)#(੯) ਸਵੈਯੇ ਦਾ ਨੌਵਾਂ ਰੂਪ ਹੈ "ਮਦਿਰਾ". ਲੱਛਣ- ਚਾਰ ਚਰਣ, ਪ੍ਰਤਿ ਚਰਣ ਸੱਤ ਭਗਣ ਅੰਤ ਇੱਕ ਗੁਰੁ , , , , , , , .#ਉਦਾਹਰਣ-#ਸੰਤਤ ਹੀ ਸਤਸੰਗਤਿ ਸੰਗ#ਸੁਰੰਗ ਰਤੇ ਜਸੁ ਗਾਵਤ ਹੈਂ. xxx (ਸਵੈਯੇ ਮਃ ੪. ਕੇ)#(੧੦) ਸਵੈਯੇ ਦਾ ਦਸਵਾਂ ਰੂਪ "ਮੱਤਗਯੰਦ" ਹੈ. ਛੰਦਗ੍ਰੰਥਾਂ ਵਿੱਚ ਇਸ ਦਾ ਨਾਉਂ "ਇੰਦਵ" ਅਤੇ "ਮਾਲਤੀ" ਭੀ ਦੇਖੀਦਾ ਹੈ. ਦਸਮਗ੍ਰੰਥ ਵਿੱਚ ਇਸ ਦੀ "ਬਿਜੈ" ਸੰਗ੍ਯਾ ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਸੱਤ ਭਗਣ ਅੰਤ ਦੋ ਗੁਰੁ. , , , , , , , , .#ਉਦਾਹਰਣ-#ਦਾਨਵ ਦੇਵ ਫਨਿੰਦ ਨਿਸਾਚਰ#ਭੂਤ ਭਵਿੱਖ ਭਵਾਨ ਜਪੈਂਗੇ,#ਜੀਵ ਜਿਤੇ ਜਲ ਮੈ ਥਲ ਮੈ#ਪਲ ਹੀ ਪਲ ਮੈ ਸਭ ਥਾਪ ਥਪੈਂਗੇ,#ਪੁੰਨ ਪ੍ਰਤਾਪਨ ਬਾਢਤ ਜੈਧੁਨਿ#ਪਾਪਨ ਕੇ ਬਹੁ ਪੁੰਜ ਖਪੈਂਗੇ,#ਸਾਧ ਸਮੂਹ ਪ੍ਰਸੰਨ ਫਿਰੈਂ ਜਗ#ਸਤ੍ਰੁ ਸਭੈ ਅਵਿਲੋਕ ਚਪੈਂਗੇ.#(੧੧) ਸਵੈਯੇ ਦਾ ਗਿਆਰਵਾਂ ਰੂਪ ਹੈ "ਚਕੋਰ." (ਦੇਖੋ, ਚਿਤ੍ਰਪਦਾ ਦਾ ਰੂਪ ੨)#(੧੨) ਸਵੈਯੇ ਦਾ ਬਾਰਵਾਂ ਰੂਪ ਹੈ "ਅਰਸਾਤ." ਲੱਛਣ ਚਾਰ ਚਰਣ. ਪ੍ਰਤਿ ਚਰਣ ਸੱਤ ਭਗਣ, ਇੱਕ ਰਗਣ. , , , , , , , .#ਉਦਾਹਰਣ-#ਸ੍ਵੈ ਨਿਜ ਪਾਯ ਪ੍ਰਮੋਦ ਸਦਾ#ਸ਼ਬਦਾਦਿ ਵਿਰੰਚ ਵਿਕੁੰਠ ਲਖੈ ਵਿਖਾ,#ਜਾਂ ਸ਼ੁਭ ਕੀਰਤਿ ਕੋ ਜਗ ਮੈ#ਗਣਨਾਯਕ ਸਾਰਦ ਹੂੰ ਨ ਸਕੈਂ ਲਿਖਾ,#ਹੈ ਕਚ ਦੀਪਿਤ ਚਿੰਤਮਨੀ ਸਮ#ਊਜਲ ਅੰਮ੍ਰਿਤ ਸੀ ਲਿਖਨੀ ਇਖਾ,#ਮੂਰਤਿ ਸ਼੍ਰੀ ਗੁਰੁ ਭੇਦ ਨ ਰੰਚਕ#ਧੰਨ ਗੁਰੂ ਅਰੁ ਧੰਨ ਗੁਰੂਸਿਖਾ. (ਸਿੱਖੀ ਪ੍ਰਭਾਕਰ)#(੧੩) ਸਵੈਯੇ ਦਾ ਤੇਰਵਾਂ ਰੂਪ ਹੈ "ਰਮ੍ਯ."#ਲੱਛਣ- ਪਹਿਲੇ ਚਰਣ ਵਿੱਚ ਸੱਤ ਭਗਣ, ਇੱਕ ਗੁਰੁ. ਪਿਛਲੇ ਤਿੰਨ ਚਰਣਾਂ ਵਿੱਚ ਅੱਠ ਅੱਠ ਸਗਣ.#ਉਦਾਹਰਣ-#ਭੇਜਤ ਹੈ ਇਹ ਪੈ ਹਮ ਕੋ#ਇਹ ਗ੍ਵਾਰਨਿ ਰੂਪ ਗੁਮਾਨ ਕਰੈ,#ਇਹ ਜਾਨਤ ਵੇ ਘਟ ਹੈਂ ਹਮ ਤੇ#ਤਿਂਹ ਤੇ ਹਠ ਬਾਂਧ ਰਹੀ ਨ ਟਰੈ.#ਕਵਿ ਸ੍ਯਾਮ ਪਿਖੋ ਇਹ ਗ੍ਵਾਰਨਿ ਕੀ#ਮਤਿ ਸ੍ਯਾਮਹਿ ਕੋਪ ਨ ਨੈਕ ਡਰੈ,#ਤਿਹ ਸੋਂ ਬਲ ਜਾਉਂ ਕਹਾਂ ਕਹਿਯੇ#ਤਿਹ ਲ੍ਯਾਵਹੁ ਜੋ ਮੁਖ ਤੇ ਉਚਰੈ. (ਕ੍ਰਿਸਨਾਵ)#(੧੪) ਸਵੈਯੇ ਦਾ ਚੌਦਵਾਂ ਰੂਪ ਹੈ "ਕਿਰੀਟ" ਲੱਛਣ- ਚਾਰ ਚਰਣ, ਪ੍ਰਤਿ ਚਰਣ ਅੱਠ ਭਗਣ. , , , , , , , .#ਉਦਾਹਰਣ-#ਚੰਡ ਪ੍ਰਚੰਡ ਤਬੈ ਬਲ ਧਾਰ#ਸਁਭਾਰ ਲਈ ਕਰਵਾਰ ਕਰੀ ਕਰ. xxx#(ਚੰਡੀ ੧)#(੧੫) ਸਵੈਯੇ ਦਾ ਪੰਦਰਵਾਂ ਰੂਪ ਹੈ "ਦੁਰ੍ਮਿਲ." ਇਸ ਦਾ ਨਾਉਂ "ਚੰਦ੍ਰਕਲਾ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਅੱਠ ਸਗਣ. , , , , , , , .#ਉਦਾਹਰਣ-#ਮਥਰਾ ਭਨਿ ਭਾਗ ਭਲੇ ਉਨ ਕੇ#ਮਨ ਇੱਛਤ ਹੀ ਫਲ ਪਾਵਤ ਹੈਂ. xxx#(ਸਵੈਯੇ ਮਃ ੪. ਕੇ)#(੧੬) ਸਵੈਯੇ ਦਾ ਸੋਲਵਾਂ ਰੂਪ ਹੈ "ਸੁੰਦਰੀ" ਇਸ ਨੂ "ਸੁਖਦਾਨੀ", "ਮਨਮੋਦਕ" ਅਤੇ "ਮੱਲੀ" ਭੀ ਆਖਦੇ ਹਨ. ਲੱਛਣ- ਚਾਰ ਚਰਣ. ਪ੍ਰਤਿ ਚਰਣ ਅੱਠ ਸਗਣ ਅੰਤ ਗੁਰੁ. , , , , , , , , .#ਉਦਾਹਰਣ-#ਪਰਨਿੰਦ ਦਗਾ ਚੁਗਲੀ ਨ ਕਰੈ#ਜਗ ਆਪਸ ਤੇ ਨ ਬਡੋ ਬਨ ਬੈਸੇ,#ਨਿਜ ਪੂਜ ਪ੍ਰਸੰਸ ਨ ਨੈਕ ਭਨੈ#ਨਿਰਮਾਨ ਅਲੋਭ ਗੁਰੂ ਗਿਰਿ ਜੈਸੇ,#ਨ ਤਪਾਯ ਦੁਖਾਯ ਨ ਭੂਲ ਕਿਸੇ#ਯਦਿ ਹ੍ਵੈ ਸਪ੍ਰਮਾਦ ਪਗੈਂ ਲਗ ਭੈਸੇ,#ਨਿਸਕਾਮ ਸਦਾ ਸ਼ੁਭ ਰੀਤਿ ਧਰੈ#ਉਪਦੇਸ਼ ਭਲੋ ਪ੍ਰਦ ਹਨਐ ਐਸੇ.#(ਸਿੱਖੀ ਪ੍ਰਭਾਕਰ)#(੧੭) ਸਵੈਯੇ ਦਾ ਸਤਾਰਵਾਂ ਰੂਪ ਹੈ "ਰਤਨ- ਮਾਲਿਕਾ." ਇਸ ਨੂੰ "ਅਰਬਿੰਦ" ਭੀ ਆਖਦੇ ਹਨ. ਲੱਛਣ- ਚਾਰ ਚਰਣ, ਪ੍ਰਤਿ ਚਰਣ ਅੱਠ ਸਗਣ, ਇਕ ਲਘੁ. , , , , , , , , .#ਉਦਾਹਰਣ-#ਬਲ ਵੈਸ ਕਟੈ ਛਬਿ ਅੰਗ ਲਟੈ#ਜਗ ਮਾਨ ਘਟੈ ਪਲਟੈ ਕੁਲ ਚਾਲ,#ਭਲ ਨੀਤਿ ਡਗੈ ਜਸ ਪੁੰਨ ਭਗੈ#ਚਿਤ ਚਿੰਤ ਜਗੈ ਨ ਲਗੈ ਪ੍ਰਭੁ ਨਾਲ,#ਤਨ ਰੋਗ ਬਢੈ ਅਤਿ ਪਾਪ ਚਢੈ#ਸੁਚਿ ਤੇਜ ਕਢੈ ਸੁ ਮਢੈ ਜਗ ਜਾਲ,#ਖਲ ਬਾਲਬਧੂ ਮੁਦ ਰੰਚਿਕ ਕਾਰਨ#ਫੇਂਕਤ ਬਿੰਦੁ ਅਮੋਲਕ ਲਾਲ.#(ਨਿਰਮਲ ਪ੍ਰਭਾਕਰ)#(੧੮) ਸਵੈਯੇ ਦਾ ਅਠਾਰਵਾਂ ਰੂਪ ਹੈ "ਕੁੰਦਲਤਾ." ਇਸ ਨੂੰ "ਸਾਵਨ", "ਸੁਖ" ਅਤੇ "ਹਾਰ" ਭੀ ਆਖਦੇ ਹਨ. ਲੱਛਣ- ਚਾਰ ਚਰਣ, ਪ੍ਰਤਿ ਚਰਣ ਅੱਠ ਸਗਣ ਦੋ ਲਘੁ. , , , , , , , , .#ਉਦਾਹਰਣ-#ਜਰ ਜਾਇ ਨਹੀ ਕਿਸ ਤੇ ਅਜਰੀ#ਅਸ ਪਾਇ ਗਏ ਸਗਰੀ ਉਰ ਮੇ ਜਰ. xxx#(ਗੁਪ੍ਰਸੂ)#(੧੯) ਸਵੈਯੇ ਦਾ ਉੱਨੀਹਵਾਂ ਰੂਪ ਹੈ "ਸੁਰਧੁਨਿ." ਲੱਛਣ- ਚਾਰ ਚਰਣ. ਪਹਿਲੇ ਚਰਣ ਵਿੱਚ ਅੱਠ ਸਗਣ ਅਤੇ ਇੱਕ ਗੁਰੁ. ਤਿੰਨ ਚਰਣਾਂ ਵਿੱਚ ਸੱਤ ਭਗਣ, ਦੋ ਗੁਰੁ.#ਉਦਾਹਰਣ-#ਹਰਿ ਸੋ ਮੁਖ ਹੈ ਹਰਤੀ ਦੁਖ ਹੈ#ਅਲਕੈਂ ਹਰਹਾਰ ਪ੍ਰਭਾ ਹਰਨੀ ਹੈ,#ਲੋਚਨ ਹੈਂ ਹਰਿ ਸੇ ਸਰਸੇ ਹਰਿ ਸੇ#ਭਰੁਟੇ ਹਰਿ ਸੀ ਬਰਨੀ ਹੈ. xxx (ਚੰਡੀ ੧)#(੨੦) ਸਵੈਯੇ ਦਾ ਬੀਸਵਾਂ ਰੂਪ ਹੈ "ਮਨੋਜ." ਲੱਛਣ- ਪਹਿਲੇ ਚਰਣ ਵਿੱਚ ਅੱਠ ਸਗਣ ਦੋ ਲਘੁ, ਤਿੰਨ ਚਰਨਾਂ ਵਿੱਚ ਅੱਠ ਅੱਠ ਭਗਣ.#ਉਦਾਹਰਣ-#ਬ੍ਰਿਖਭਾਨੁ ਸੁਤਾ ਪਿਖ ਰੀਝ ਰਹੀ#ਅਤਿ ਸੁੰਦਰਿ ਸੁੰਦਰ ਕਾਨ੍ਹ ਕੁ ਆਨਨ,#ਰਾਜਤ ਤੀਰ ਨਦੀ ਜਿਹ ਕੇ ਸੁ#ਵਿਰਾਜਤ ਫੂਲਨ ਕੇ ਯੁਤ ਕਾਨਨ. (ਕ੍ਰਿਸਨਾਵ)#(੨੧) ਸਵੈਯੇ ਦਾ ਇਕੀਹਵਾਂ ਰੂਪ ਹੈ "ਮਣਿਧਰ." ਲੱਛਣ- ਚਾਰ ਚਰਣ, ਪ੍ਰਤਿ ਚਰਣ ਅੱਠ ਯਗਣ. , , , , , , , .#ਉਦਾਰਹਣ-#ਜਿਤੀ ਵਾਸਨਾ ਏਕ ਹੀ ਬਾਸਨਾ ਮੇ#ਜਿਤੇ ਅੰਗ ਸੋ ਏਕ ਹੀ ਅੰਗ ਮੇ ਹੈਂ,#(ਨਿਰਮਲ ਪ੍ਰਭਾਕਰ)#ਦੇਖੋ, ਝੂਲਨਾ ਦਾ ਪਹਿਲਾ ਰੂਪ ਅਤੇ ਭੁਜੰਗਪ੍ਰਯਾਤ ਦਾ ਰੂਪ (ਸ)#(੨੨) ਸਵੈਯੇ ਦਾ ਬਾਈਹਵਾਂ ਭੇਦ ਹੈ "ਗੰਗਧਰ" ਅਥਵਾ "ਗੰਗੋਦਕ" ਇਸ ਨੂੰ "ਖੰਜਨ" ਭੀ ਆਖਦੇ ਹਨ. ਲੱਛਣ- ਚਾਰ ਚਰਣ, ਪ੍ਰਤਿ ਚਰਣ ਅੱਠ ਰਗਣ. , , , , , , , , .#ਉਦਾਹਰਣ-#ਝੂਠ ਔ ਲੋਭ ਕੋ ਤ੍ਯਾਗਕੈ ਸੱਜਨੋ!#ਸਤ੍ਯ ਸੰਤੋਖ ਕੋ ਚਿੱਤ ਮੇ ਧਾਰਿਯੇ. xxx#(੨੩) ਸਵੈਯੇ ਦਾ ਤੇਈਹਵਾਂ ਭੇਦ ਹੈ "ਉਟੰਕਣ." ਲੱਛਣ- ਚਾਰ ਚਰਣ ਪ੍ਰਤਿ ਚਰਣ ਸੱਤ ਰਗਣ ਅਤੇ ਇੱਕ ਗੁਰੁ.#ਉਦਾਹਰਣ-#ਚੌਰ ਚੰਦ੍ਰੰ ਕਰੰ ਛਤ੍ਰ ਸੂਰੰ ਧਰੰ#ਬੇਦ ਬ੍ਰਹਮਾ ਰਰੰ ਦ੍ਵਾਰ ਮੇਰੇ. (ਰਾਮਾਵ)#(੨੪) ਸਵੈਯੇ ਦਾ ਚੌਬੀਹਵਾਂ ਭੇਦ ਹੈ "ਸੁੰਦਰਿ." ਲੱਛਣ- ਚਾਰ ਚਰਣ, ਪ੍ਰਤਿ ਚਰਣ ਸ, ਸ, ਭ, ਸ, ਤ, ਜ, ਜ, ਲ, ਗ. , , , , , , , , .#ਉਦਾਹਰਣ-#ਮੁਨਿ ਦੇਵ ਨ ਪਾਵੈਂ ਥਕ ਮਤਿ ਗਾਵੈਂ#ਹੈ ਬਿਨ ਆਦਿ ਅਨੰਤ ਗੁਰੂ. xxx#(੨੫) ਸਵੈਯੇ ਦਾ ਪੱਚੀਹਵਾਂ ਰੂਪ ਹੈ "ਵਾਮ ਇਸ ਨੂੰ "ਮਕਰੰਦ", "ਮਾਧਵੀ" ਅਤੇ "ਮੰਜਰੀ" ਭੀ ਆਖਦੇ ਹਨ. ਲੱਛਣ- ਪ੍ਰਤਿ ਚਰਣ ਸੱਤ ਜਗਣ ਅਤੇ ਇੱਕ ਯਗਣ. , , , , , , , .#ਉਦਾਹਰਣ-#ਕਰੋ ਨ ਬੁਰਾ ਕਿਹਕੈ ਕਬਿ ਹੀ ਮ੍ਰਿਦੁ#ਬੈਨ ਭਨੋ ਤਜਕੋ ਕੁਟਿਲਾਈ. xxx#(੨੬) ਸਵੈਯੇ ਦਾ ਛੱਬੀਹਵਾਂ ਭੇਦ ਹੈ "ਮੱਤਾਕ੍ਰੀੜਾ." ਲੱਛਣ- ਪ੍ਰਤਿ ਚਰਣ ਮ, ਮ, ਤ, ਨ, ਨ, ਨ, ਨ, ਲ, ਗ, , , , , , , , , .#ਉਦਾਹਰਣ-#ਪਾਵੈ ਵਿਦ੍ਯਾ ਧਾਰੈ ਸਿੱਖੀ#ਕਬਹੁ ਨ ਧਰਤ ਕੁਪਥ ਪਗ ਨਰ ਸੋ. xxx#(੨੭) ਸਵੈਯੇ ਦਾ ਸਤਾਈਹਵਾਂ ਰੂਪ ਹੈ "ਆਭਾਰ." ਇਸ ਨੂੰ "ਪਾਤਾਲ" ਭੀ ਆਖਦੇ ਹਨ. ਲੱਛਣ- ਪ੍ਰਤਿ ਚਰਣ ਅੱਠ ਤਗਣ , , , , , , , .#ਉਦਾਹਰਣ-#ਜਾਪੈਂ ਨ ਤਾਂਕੋ ਜੁ ਹੈ ਸਰ੍ਵਦਾਤਾ#ਕਹਾਂ ਹੋਯ ਪੂਜੇ ਨਦੀ ਕੂਪ ਪਾਖਾਨ?#ਰਾਖਾ ਨਾ ਹੋਵੈ ਕਦੀ ਅੰਤ ਵੇਲੇ ਬਿਨਾ#ਸ਼੍ਰੀ ਪ੍ਰਭੂ ਬਾਤ ਤੂ ਸਤ੍ਯਕੈ ਜਾਨ. xxx#(੨੮) ਸਵੈਯੇ ਦਾ ਅਠਾਈਹਵਾਂ ਰੂਪ "ਸੁਮੁਖੀ" ਹੈ. ਇਸ ਦਾ ਨਾਉਂ "ਮੱਲਿਕਾ" ਅਤੇ "ਮਾਲਿਨੀ" ਭੀ ਹੈ. ਲੱਛਣ ਪ੍ਰਤਿ ਚਰਣ ਸੱਤ ਜਗਣ ਅੰਤ ਲਘੁ ਗੁਰੁ. , , , , , , , , .#ਉਦਾਹਰਣ- ਜੁ ਮਾਨਤ ਹੈਂ ਗੁਰੁਵਾਕਨ ਕੋ ਰਹਿਤੇ ਜਗ ਮਾਹਿ ਕਦੀ ਨ ਦੁਖੀ, ਰਹੈ ਨ ਕਮੀ ਧਨ ਧਾਮ ਭਰੇ ਰਕਹਿ ਆਤਮ ਦੇਹ ਸਦੀਵ ਸੁਖੀ. xxx#(੨੯) ਸਵੈਯੇ ਦਾ ਉਨਤੀਹਵਾਂ ਰੂਪ ਹੈ "ਕ੍ਰੌਂਚ." ਲੱਛਣ- ਪ੍ਰਤਿ ਚਰਣ ਭ, ਮ ਸ, ਭ, ਨ, ਨ, ਨ, ਨ, ਗ. , , , , , , , , . ੫, ੫, ੮, ੭. ਅੱਖਰਾਂ ਪੁਰ ਚਾਰ ਵਿਸ਼੍ਰਾਮ.#ਉਦਾਹਰਣ-#ਪ੍ਰੇਮ ਵਿਹੀਨਾ, ਪਾਇ ਨ ਸ਼ਾਂਤੀ,#ਯਦਪਿ ਧਰਤਿ ਧਨ, ਅਗਨਿਤ ਧਰਹੀ,#ਤਾਪ ਰਿਦੇ ਤੇ, ਦੂਰ ਨ ਹੋਵੈ,#ਜਪ ਤਪ ਵ੍ਰਤ ਪੁਨ, ਪੁਨ ਨਰ ਕਰਹੀ. xxx#(੩੦) ਸਵੈਯੇ ਦਾ ਤੀਹਵਾਂ ਰੂਪ ਹੈ "ਝੂਲਨਾ." ਦੇਖੋ, ਝੂਲਨਾ ਦਾ ਦੂਜਾ ਰੂਪ.#(੩੧) ਸਵੈਯੇ ਦਾ ਇਕਤੀਹਵਾਂ ਰੂਪ "ਮੁਕ੍ਤਹਰਾ" ਹੈ. ਲੱਛਣ- ਪ੍ਰਤਿ ਚਰਣ ਅੱਠ ਜਗਣ, , , , , , , , .#ਉਦਾਹਰਣ-#"ਵਿਲੋਕ ਗੁਰੂਮੁਖ ਪੰਕਜ ਸਿੱਖ#ਰਹੇ ਹੁਇ ਭੌਰ ਰਸੀ ਮਕਰੰਦ." xxx#(੩੨) ਸਵੈਯੇ ਦਾ ਬੱਤੀਹਵਾਂ ਰੂਪ "ਲਵੰਗਲਤਾ" ਹੈ. ਲੱਛਣ- ਪ੍ਰਤਿ ਚਰਣ ਅੱਠ ਜਗਣ, ਅੰਤ ਲਘੁ. , , , , , , , , .#ਉਦਾਹਰਣ-#ਜਿਨ੍ਹੈ ਨ ਕਛੂ ਕਵਿਤਾ ਰਸ ਹੈ#ਨਹਿ ਰਾਗ ਵਿਖੇ ਮਨ ਰਾਗ ਲਗਾਵਤ,#ਜਪੈਂ ਨਹਿ ਵਾਹਗੁਰੂ ਗੁਰੁਮੰਤ੍ਰ#ਸਰੂਪ ਮਨੁੱਖ ਪਸ਼ੂ ਨਜ਼ਰਾਵਤ. xxx#(੩੩) ਸਵੈਯੇ ਦਾ ਤੇਤੀਹਵਾਂ ਰੂਪ ਹੈ "ਸਰਵਗਾਮੀ." ਲੱਛਣ- ਪ੍ਰਤਿ ਚਰਣ ਸੱਤ ਤਗਣ ਅੰਤ ਦੋ ਗੁਰੁ. , , , , , , , .#ਉਦਾਹਰਣ-#ਗਾਜੇ ਮਹਾ ਸੂਰ ਘੂੰਮੀ ਰਣੰ ਹੂਰ#ਭ੍ਰੰਮੀ ਨਭੰ ਪੂਰ ਬੇਖੰ ਅਨੂਪੰ. xxx (ਰਾਮਾਵ)#ਜਾਕੋ ਰਿਦਾ ਹੈ ਕ੍ਰਿਪਾ ਸਾਥ ਪੂਰ੍ਯੋ#ਪ੍ਰਜਾਪ੍ਯਾਰ ਵਾਸੈ ਸਦਾ ਚਿੱਤ ਮਾਹੀਂ,#ਮੰਤ੍ਰੀ ਤਥਾ ਸੈਨ ਹੈਂ ਵਾਰਤੇ ਪ੍ਰਾਣ ਕੋ#ਤਾਂਹਿ ਕੇ ਰਾਜ ਭੈ ਹੋਤ ਨਾਹੀਂ. xxx#(੩੪) ਸਵੈਯੇ ਦਾ ਚੌਤੀਹਵਾਂ ਰੂਪ ਹੈ "ਸਾਰਦਾ" ਲੱਛਣ- ਪ੍ਰਤਿ ਚਰਣ ਸੱਤ ਰਗਣ ਅੰਤ ਗੁਰੁ ਲਘੁ. , , , , , , , . ਉਦਾਹਰਣ-#ਧੀਰ ਗੰਭੀਰ ਹੈ ਗ੍ਯਾਨ ਕੋ ਪੁੰਜ ਹੈ#ਪ੍ਰੇਮ ਕੋ ਰੂਪ ਹੈ ਸਤ੍ਰੁ ਕੋ ਕਾਲ,#ਦੀਨਤਾਹੀਨ ਲੈਲੀਨ ਉਦ੍ਯੋਗ ਮੇ#ਦਾਨ ਦਾਤਾਰ ਹੈ ਖਾਲਸਾ ਲਾਲ. xxx; ਦੇਖੋ, ਸਵੈਯਾ.