Meanings of Punjabi words starting from ਚ

ਸੰਗ੍ਯਾ- ਖਾਕੀ ਰੰਗ ਦਾ ਇੱਕ ਛੋਟਾ ਪੰਛੀ, ਜੋ ਜਮੀਨ ਤੇ ਬੈਠਕੇ ਅਮ੍ਰਿਤ ਵੇਲੇ ਬਹੁਤ ਮਿੱਠੀ ਅਤੇ ਕਈ ਪੰਛੀਆਂ ਦੀ ਬੋਲੀ ਬੋਲਦਾ ਹੈ. ਇਹ ਅਗਨ ਤੋਂ ਜੁਦਾ ਹੈ. ਇਸ ਦੇ ਸਿਰ ਤੇ ਕਲਗੀ ਜੇਹੀ ਵਾਲਾਂ ਦੀ ਟੋਪੀ ਹੁੰਦੀ ਹੈ. ਇਹ ਪੰਜਾਬ ਦਾ ਵਸਨੀਕ ਪੰਛੀ ਹੈ. ਆਲਣਾ ਘਾਹ ਵਿੱਚ ਜਮੀਨ ਉੱਤੇ ਬਣਾਉਂਦਾ ਹੈ. ਇਸ ਦੀ ਖੁਰਾਕ ਅੰਨ ਅਤੇ ਟਿੱਡੀ ਕੀੜੇ ਹਨ. Lark. ਕਈ ਇਸ ਨੂੰ 'ਹਜਾਰਦਾਸਤਾਂ' ਭੀ ਆਖ ਦਿੰਦੇ ਹਨ. ਦੇਖੋ, ਹਜਾਰਦਾਸਤਾਂ। ੨. ਸੰ. हिन्दोल ਹਿੰਦੋਲ. ਝੂਲਾ. ਝੂਟਣ ਦਾ ਮੰਚ (ਪੰਘੂੜਾ). ੩. ਝੰਪਾਨ. "ਐਯਹੁ ਆਪ ਚੰਡੋਲ ਚੜ੍ਹੈਕੈ." (ਚਰਿਤ੍ਰ ੧੧੨) ੪. ਚਤੁਰ ਹਿੰਦੋਲ. ਚਾਰ ਝੂਲਿਆਂ ਦਾ ਇੱਕ ਯੰਤ੍ਰ, ਜਿਸ ਪੁਰ ਬੈਠਕੇ ਲੋਕ ਝੂਟੇ (ਹੂਟੇ) ਲੈਂਦੇ ਹਨ.

ਸੰ. चन्द ਧਾ- ਚਮਕਣਾ, ਖ਼ੁਸ਼ ਹੋਣਾ। ੨. ਸੰ. ਚੰਦ੍ਰ. ਸੰਗ੍ਯਾ- ਚੰਦ੍ਰਮਾ. ਚਾਂਦ. "ਚੰਦ ਦੇਖਿ ਬਿਗਸਹਿ ਕਉਲਾਰ." (ਬਸੰ ਮਃ ੫) ੩. ਇੱਕ ਸੰਖ੍ਯਾ ਬੋਧਕ, ਕਿਉਂਕਿ ਚੰਦ੍ਰਮਾ ਇੱਕ ਮੰਨਿਆ ਹੈ. "ਚੰਦ ਅਗਨਿ ਰਸ ਮਹੀ ਗਿਨ ਭਾਦੋਂ ਪੂਰਨਮਾਸ."¹ (ਗੁਪ੍ਰਸੂ) ਅਰਥਾਤ ੧੬੩੧। ੪. ਚੰਦ੍ਰਸ੍ਵਰ. ਇੜਾ ਨਾੜੀ. "ਚੰਦ ਸਤ ਭੇਦਿਆ." (ਮਾਰੂ ਜੈਦੇਵ) ਦੇਖੋ, ਚੰਦਸਤ ੨.। ੫. ਭਾਵ- ਆਤਮਾ. "ਚੰਦੁ ਗੁਪਤੁ ਗੈਣਾਰਿ." (ਬਿਲਾ ਥਿਤੀ ਮਃ ੧) ਆਤਮਾ ਗੁਪਤ ਹੈ ਦਸਮਦ੍ਵਾਰ ਵਿੱਚ। ੬. ਚੌਹਾਨਵੰਸ਼ੀ ਪ੍ਰਿਥੀਰਾਜ ਦਿੱਲੀਪਤਿ ਦੇ ਦਰਬਾਰ ਦਾ ਭੂਸਣ ਚੰਦਕਵਿ, ਜਿਸ ਨੇ ੬੯ ਅਧ੍ਯਾਵਾਂ ਦਾ ਪ੍ਰਿਥੀਰਾਜਰਾਯਸੋ" ਨਾਮਕ ਗ੍ਰੰਥ ਰਾਜਪੂਤਵੰਸ਼ ਦਾ ਇਤਿਹਾਸਰੂਪ ਲਿਖਿਆ ਹੈ। ੭. ਮਹਾਭਾਰਤ ਦੇ ਉਦਯੋਗ ਪਰਵ ਦਾ ਉਲਥਾਕਾਰ ਇੱਕ ਸੁਨਿਆਰਾ ਕਵਿ। ੮. ਫ਼ਾ. [چند] ਵਿ- ਕੁਛ. ਤਨਿਕ. ਥੋੜਾ. "ਚੰਦ ਰੋਜ ਚਲਨਾ ਕਿਛੁ ਪਕੜੋ ਕਰਾਰ." (ਨਸੀਹਤ) ੯. ਕਿਤਨਾ. ਕਿਸਕ਼ਦਰ.

ਦੇਖੋ, ਚੰਦ ੪. ਅਤੇ ਸਤ। ੨. ਮਾਰੂ ਰਾਗ ਵਿੱਚ ਜੈਦੇਵ ਜੀ ਦਾ ਸ਼ਬਦ ਹੈ-#੧. ਚੰਦਸਤ ਭੇਦਿਆ ਨਾਦਸਤ ਪੂਰਿਆ ਸੂਰਸਤ ਖੋੜਸਾ ਦਤੁ ਕੀਆ।#੨. ਅਬਲ ਬਲੁ ਤੋੜਿਆ ਅਚਲ ਚਲੁ ਥਪਿਆ ਅਘੜੁ ਘੜਿਆ ਤਹਾ ਅਪਿਉ ਪੀਆ।#੩. ਮਨਆਦਿ ਗੁਣਆਦਿ ਵਖਾਣਿਆ।#੪. ਤੇਰੀ ਦੁਬਿਧਾਦ੍ਰਿਸਟਿ ਸੰਮਾਨਿਆ।#੫. ਅਰਧਿ ਕਉ ਅਰਧਿਆ ਸਰਧਿ ਕਉ ਸਰਧਿਆ ਸਲਲ ਕਉ ਸਲਲਿ ਸੰਮਾਨਿ ਆਇਆ।#੬. ਬਦਤਿ ਜੈਦੇਉ ਜੈਦੇਵ ਕਉ ਰੰਮਿਆ ਬ੍ਰਹਮੁ ਨਿਰਬਾਣੁ ਲਿਵਲੀਣੁ ਪਾਇਆ.#ਇਸ ਦਾ ਭਾਵ ਹੈ-#੧. ਚੰਦ੍ਰਸ੍ਵਰ ਨਾਲ ਪ੍ਰਾਣਾਂ ਨੂੰ ਓਅੰ ਮੰਤ੍ਰ ਦੇ ਸ਼ਬਦ ਨਾਲ ਭੇਦਿਆ (ਪੂਰਕ ਕੀਤਾ), ਫੇਰ ਪੂਰਿਆ (ਕੁੰਭਕ ਕੀਤਾ), ਸੂਰਯਸ੍ਵਰ ਨਾਲ ਸੋਲਾਂ ਵਾਰ ਓਅੰ ਮੰਤ੍ਰ ਜਪਕੇ ਸ੍ਵਾਸ ਨੂੰ ਦਾਨ ਕੀਤਾ (ਰੇਚਕ ਕੀਤਾ).#੨. ਸ਼ਰੀਰ ਦਾ ਬਲ ਤੋੜਕੇ ਨਿਰਬਲ ਕੀਤਾ, ਚੰਚਲ ਮਨ ਨੂੰ ਅਚਲ ਕਰਕੇ ਥਾਪਿਆ, ਜੋ ਸੁਧਾਰਿਆ ਨਹੀਂ ਜਾਂਦਾ ਸੀ ਚਿੱਤ, ਉਸ ਨੂੰ ਸਵਾਰਕੇ ਅਮ੍ਰਿਤ ਪੀਤਾ.#੩. ਅੰਤਹਕਰਣ ਦੀ ਆਦਿ ਅਤੇ ਗੁਣਾਂ ਦਾ ਮੂਲ ਜੋ ਕਰਤਾਰ ਹੈ, ਉਸ ਦਾ ਗੁਣ ਗਾਇਆ.#੪. ਇਸ ਤੋਂ ਤੇਰੀ ਦੁਬਿਧਾਦ੍ਰਿਸ੍ਟਿ ਲੀਨ ਹੋ ਗਈ.#੫. ਆਰਾਧਨ ਯੋਗ੍ਯ ਨੂੰ ਅਰਾਧਿਆ, ਸ਼੍ਰੱਧਾ ਕਰਨ ਯੋਗ੍ਯ ਤੇ ਸ਼੍ਰੱਧਾ ਕੀਤੀ, ਜਲ ਨਾਲ ਜਲ ਦੀ ਸਮਾਨਤਾ ਹੋ ਗਈ.#੬. ਜੈਦੇਵ ਆਖਦਾ ਹੈ ਜਦ ਸਭ ਨੂੰ ਜੈ ਕਰਨ ਵਾਲੇ ਦੇਵ ਦਾ ਨਾਮ ਜਪਿਆ, ਤਦ ਨਿਰਵਾਣ ਬ੍ਰਹਮ ਵਿੱਚ ਲੀਨਤਾ ਹੋਈ.

ਇੜਾ ਅਤੇ ਪਿੰਗਲਾ. "ਚੰਦ ਸੂਰਜ ਕੀ ਪਾਏ ਗੰਢਿ." (ਵਾਰ ਰਾਮ ੧. ਮਃ ੧)

ਦੇਖੋ, ਚੰਦ੍ਰਕਲਾ.

ਫਤੇਗੜ੍ਹ (ਜਿਲਾ ਗੁਰਦਾਸਪੁਰ) ਦੇ ਰਈਸ ਸਰਦਾਰ ਜੈਮਲ ਸਿੰਘ ਕਨ੍ਹੈਯੇ ਦੀ ਸੁਪੁਤ੍ਰੀ, ਜੋ ਸਨ ੧੮੧੨ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਵਡੇ ਪੁਤ੍ਰ (ਵਲੀਅਹਿਦ) ਖੜਕ ਸਿੰਘ ਨੂੰ ਵਿਆਹੀ ਗਈ. ਇਸ ਦੀ ਕੁੱਖ ਤੋਂ ਸਨ ੧੮੨੧ (ਸੰਮਤ ੧੮੭੯) ਵਿੱਚ ਕੌਰ ਨੌਨਿਹਾਲ ਸਿੰਘ ਜਨਮਿਆ. ਇਹ ਆਪਣੇ ਪਤੀ ਅਤੇ ਪੁਤ੍ਰ ਦੇ ਮਰਣ ਪੁਰ ਕੁਝ ਸਮੇਂ ਲਈ ਲਹੌਰ ਦੇ ਰਾਜ ਦਾ ਪ੍ਰਬੰਧ ਕਰਦੀ ਰਹੀ.#ਰਾਜਾ ਧ੍ਯਾਨ ਸਿੰਘ ਡੋਗਰੇ ਅਤੇ ਮਹਾਰਾਜਾ ਸ਼ੇਰ ਸਿੰਘ ਦੀ ਸਾਜ਼ਿਸ਼ ਨਾਲ ਸਨ ੧੮੪੨ ਵਿੱਚ ਮਹਾਰਾਨੀ ਚੰਦਕੌਰ ਕਤਲ ਕੀਤੀ ਗਈ।#੨. ਸਰਦਾਰ ਰਾਮ ਸਿੰਘ ਢਿੱਲੋਂ ਦੀ ਸੁਪੁਤ੍ਰੀ ਅਤੇ ਨਾਭਾਪਤਿ ਰਾਜਾ ਜਸਵੰਤ ਸਿੰਘ ਜੀ ਦੀ ਰਾਣੀ, ਜੋ ਵਡੀ ਧਰਮਾਤਮਾ, ਦਿਲੇਰ, ਰਾਜਕਾਜ ਵਿੱਚ ਨਿਪੁਣ ਅਤੇ ਕੁਲ ਪਾਲਣ ਵਾਲੀ ਸੀ. ਫੂਲ ਕੀ ਰਿਆਸਤਾਂ ਵਿੱਚ ਇਹ ਬਹੁਤ ਹੀ ਸਨਮਾਨ ਨਾਲ ਵੇਖੀ ਜਾਂਦੀ ਸੀ. ਇਸ ਨੇ ਰਾਜਾ ਭਰਪੂਰ ਸਿੰਘ ਦੀ ਨਾਬਾਲਗੀ ਵੇਲੇ ਬਹੁਤ ਉੱਤਮ ਰਾਜ ਪ੍ਰਬੰਧ ਕੀਤਾ। ੩. ਕੌਰ ਹਿੰਮਤ ਸਿੰਘ ਦੀ ਸੁਪੁਤ੍ਰੀ ਅਤੇ ਰਾਜਾ ਅਮਰ ਸਿੰਘ ਪਟਿਆਲਾਪਤਿ ਦੀ ਭਤੀਜੀ, ਜਿਸ ਦੀ ਸ਼ਾਦੀ ਸਰਦਾਰ ਤਾਰਾ ਸਿੰਘ ਰਈਸ ਰਾਹੋਂ ਦੇ ਸੁਪੁਤ੍ਰ ਸਰਦਾਰ ਦਸੌਂਧਾ ਸਿੰਘ ਨਾਲ ਸੰਮਤ ੧੮੩੪ ਵਿੱਚ ਹੋਈ। ੪. ਹਰੀ ਸਿੰਘ ਦੀ ਸੁਪੁਤ੍ਰੀ ਅਤੇ ਰਾਜਾ ਗਜਪਤਿ ਸਿੰਘ ਜੀਂਦਪਤਿ ਦੀ ਪੜੋਤੀ, ਜਿਸ ਦੀ ਸ਼ਾਦੀ ਥਨੇਸਰ ਦੇ ਰਈਸ ਸਰਦਾਰ ਫਤੇ ਸਿੰਘ ਨਾਲ ਹੋਈ। ੫. ਦੇਖੋ, ਖੁਦਾ ਸਿੰਘ.

ਕ੍ਰਿ- ਸਤੋਗੁਣ ਦਾ ਪ੍ਰਕਾਸ਼ ਹੋਣਾ। ੨. ਆਤਮਿਕ ਪ੍ਰਕਾਸ਼ ਦਾ ਉਦੈ ਹੋਣਾ. "ਮਿਟਿਆ ਅੰਧੇਰਾ ਚੰਦ ਚੜਿਆ." (ਆਸਾ ਮਃ ੫) ੩. ਕਿਸੇ ਐਸੇ ਕਰਮ ਦਾ ਹੋਣਾ, ਜਿਸ ਵੱਲ ਸਭ ਦੀਆਂ ਅੱਖਾਂ ਲਗ ਜਾਣ. ਜਿਵੇਂ ਦੂਜ ਦੇ ਚੰਦ ਨੂੰ ਲੋਕ ਵੇਖਦੇ ਹਨ ਤਿਵੇਂ ਕਿਸੇ ਕਰਮ ਵੱਲ ਸਭ ਦੀ ਨਜਰ ਖਿੱਚੀ ਜਾਣੀ। ੪. ਕਿਸੇ ਅਜੇਹੇ ਸਾਕੇ ਦਾ ਹੋਣਾ, ਜਿਸ ਦੀ ਉਮੈਦ ਨਾ ਹੋਵੇ.