Meanings of Punjabi words starting from ਜ

ਸੰਗ੍ਯਾ- ਅੰਸ਼ੁਮਾਲੀ. ਸੂਰਜ.


ਦੇਖੋ, ਜੁਹਦ. "ਮੋਹਨ, ਘਰਿ ਆਵਹੁ ਕਰਉ ਜੋਦਰੀਆ." (ਸਾਰ ਮਃ ੫) "ਗੁਰ ਆਗੈ ਕਰਿ ਜੋਦੜੀ." (ਗਉ ਅਃ ਮਃ ੪)


ਸੰ. ਸੰਗ੍ਯਾ- ਯੋਧਾ. "ਕਵਨ ਜੋਧ ਜੋ ਕਾਲ ਸੰਘਾਰੈ." (ਸਿਧਗੋਸਟਿ) ੨. ਖਹਿਰੇ ਗੋਤ ਦਾ ਇੱਕ ਜੱਟ, ਜੋ ਗੁਰੂ ਨਾਨਕਦੇਵ ਦਾ ਪਰਮ ਭਗਤ ਸੀ। ੩. ਸ਼੍ਰੀ ਗੁਰੂ ਅਮਰਦੇਵ ਦਾ ਲਾਂਗਰੀ। ੪. ਇੱਕ ਬ੍ਰਾਹਮਣ, ਜੋ ਗੁਰੂ ਅਰਜਨਦੇਵ ਦਾ ਸਿੱਖ ਹੋ ਕੇ ਆਤਮਗ੍ਯਾਨ ਨੂੰ ਪ੍ਰਾਪਤ ਹੋਇਆ। ੫. ਦੇਖੋ, ਜੋਧਰਾਯ। ੬. ਦੇਖੋ, ਧੁਨੀ (ਕ) ੭. ਦਸ਼ਮੇਸ਼ ਦਾ ਸੇਵਕ ਇੱਕ ਮਸੰਦ, ਜੋ ਕੋਟਕਮਾਲ ਦਾ ਵਸਨੀਕ ਸੀ. ਮਸੰਦਾਂ ਨੂੰ ਦੰਡ ਦੇਣ ਸਮੇਂ ਸਤਿਗੁਰੂ ਨੇ ਇਸ ਨੂੰ ਮੁਆ਼ਫ਼ ਕੀਤਾ। ੮. ਰਾਜਪੂਤਾਂ ਦਾ ਇੱਕ ਗੋਤ੍ਰ। ੯. ਡਿੰਗ. ਪੁਤ੍ਰ. ਬੇਟਾ। ੧੦. ਲੁਦਿਆਨੇ ਤੋਂ ੧੧. ਕੋਹ ਪੁਰ ਇੱਕ ਪਿੰਡ, ਇਸ ਥਾਂ ਦਸ਼ਮੇਸ਼ ਆਲਮਗੀਰ ਪਿੰਡ ਤੋਂ ਚੱਲਕੇ ਕੁਝ ਸਮਾ ਵਿਰਾਜੇ ਹਨ. ਦੇਖੋ, ਆਲਮਗੀਰ ੩.


ਰਾਜਪੂਤਾਨੇ ਵਿੱਚ ਇੱਕ ਰਿਆਸਤ, ਜਿਸ ਦਾ ਪ੍ਰਧਾਨ ਨਗਰ ਜੋਧ ਰਾਜਪੂਤ ਨੇ ਸੰਮਤ ੧੫੧੫ ਵਿੱਚ ਵਸਾਇਆ.


ਸੰ. योद्घा. ਯੋੱਧਾ. ਯੁੱਧ ਵਾਲਾ ਵੀਰ. ਸੂਰਮਾ। ੨. ਧੁੱਟਾ ਗੋਤ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ. ਇਸ ਨੇ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ। ੩. ਤੁਲਸਪੁਰ ਦਾ ਵਸਨੀਕ ਇੱਕ ਮਸੰਦ, ਜੋ ਗੁਰੂ ਅਰਜਨ ਦੇਵ ਦਾ ਸੇਵਕ ਸੀ.