Meanings of Punjabi words starting from ਸ

ਸੰ. ਆਪਣੀ ਇੱਛਾ ਨਾਲ ਵਿਚਰਣ ਵਾਲੀ ਇਸਤ੍ਰੀ. ਵਿਭਚਾਰ ਕਰਨ ਵਾਲੀ ਔਰਤ.


ਕ੍ਰਿ. ਵਿ- ਸੌਂਦਾ. ਸ਼ਯਨ ਕਰਦਾ. "ਖਾਤ ਪੀਵਤ ਸਵੰਤ ਸੁਖੀਆ." (ਸਾਰ ਮਃ ੫)


ਸੰ. स्वान्त ਸ੍ਵਾਂਤ. ਸੰਗ੍ਯਾ- ਆਪਣਾ ਅੰਤ. ਮੌਤ. "ਸ੍ਵੰਦ ਛੰਦ ਬੰਦ ਕੈ ਕੈ ਛੂਟ ਇਹ ਜਾਤ ਹੈ." (ਕ੍ਰਿਸਨਾਵ)


ਸੰ स्वपन्ति ਸ੍ਵਪੰਤਿ. ਸੌਂਦੀਆਂ. ਸੌਂਦੇ. "ਸਭ ਨਾਨਕ ਸੁਖਿ ਸਵੰਤੀ." (ਸੋਰ ਮਃ ੫) "ਸੁਖ ਸਵੰਧਿ ਸੋਹਾਗਣੀ." (ਮਾਰੂ ਅਃ ਮਃ ੧)


ਦੇਖੋ, ਸੁਵਰਣ। ੨. ਕ੍ਰਿ. ਵਿ- ਸੌਂਦੇ. ਸ਼ਯਨ ਕਰਦੇ.


ਵਿ- ਸੁੰਦਰ ਵਰਣ ਵਾਲੀ. ੨. ਸ੍ਵਰ੍‍ਣਮਯ. "ਭੰਨੀ ਘੜੀ ਸਵੰਨਵੀ." (ਸ. ਫਰੀਦ) ਭਾਵ ਸੁੰਦਰ ਦੇਹ ਤੋਂ ਹੈ.


ਸੌਂਦੀਆਂ ਹਨ. ਦੋਖੇ, ਸਵੰਧਿ. "ਸੁਖ ਸਵੰਨਿ." (ਵਾਰ ਗਉ ੧. ਮਃ ੪)


ਸੰਗ੍ਯਾ- ਦਾਹ. ਜਲਨ. ਦੇਖੋ, ਸੜਨਾ.


ਸੰ. ਸਰਕ. ਸੰਗ੍ਯਾ- ਜਿਸ ਤੇ ਗਮਨ ਕਰੀਏ. ਰਾਹ. ਰਸਤਾ. ਸੰ. सृङ्का ਸ੍ਰਿੰਕਾ. ਅਤੇ ਸ੍ਰਿਤਿ ਸ਼ਬਦ ਭੀ ਰਸਤੇ ਲਈ ਹਨ। ੨. ਅਨੁ. ਸੜਾਕਾ. "ਸੜਕ ਮਿਆਨੋ ਕੱਢੀਆਂ." (ਚੰਡੀ ੩)