ਦੇਖੋ, ਚੰਦ ਅਤੇ ਚੰਦਾਕੀ.
ਸੰ. चन्दन ਸੰਗ੍ਯਾ- ਇੱਕ ਸੁਗੰਧ ਵਾਲਾ ਬਿਰਛ ਅਤੇ ਉਸ ਦਾ ਕਾਠ, ਜੋ ਸਭ ਦੇ ਚਿੱਤ ਨੂੰ ਚਦਿ (ਪ੍ਰਸੰਨ) ਕਰਦਾ ਹੈ. ਸ਼੍ਰੀਗੰਧ. ਸੰਦਲ. L. Santalum album. ਇਹ ਮੈਸੋਰ ਦੇ ਇਲਾਕੇ ਅਤੇ ਮਦਰਾਸ ਦੇ ਦੱਖਣੀ ਭਾਗ ਵਿੱਚ ਬਹੁਤ ਹੁੰਦਾ ਹੈ. ਇਸ ਦੀ ਤਾਸੀਰ ਸਰਦ ਤਰ ਹੈ. ਚੰਦਨ ਦੇ ਕਾਠ ਤੋਂ ਕੱਢਿਆ ਤੇਲ ਬਹੁਤ ਸੁਗੰਧ ਵਾਲਾ ਹੁੰਦਾ ਹੈ. ਇਸੇ ਤੋਂ ਸਾਰੇ ਇਤਰ ਬਣਾਏ ਜਾਂਦੇ ਹਨ ਅਤੇ ਅਨੇਕ ਰੋਗਾਂ ਲਈ ਵਰਤੀਦਾ ਹੈ. ਚੰਦਨ ਘਸਾਕੇ ਦੇਵਤਾ ਨੂੰ ਚੜ੍ਹਾਇਆ ਜਾਂਦਾ ਹੈ. ਮੱਥੇ ਤੇ ਟਿੱਕਾ ਅਨੇਕ ਹਿੰਦੁ ਲਾਉਂਦੇ ਹਨ. ਗਰਮੀ ਤੋਂ ਹੋਈ ਸਿਰ ਪੀੜ ਨੂੰ ਇਸ ਦਾ ਮੱਥੇ ਤੇ ਕੀਤਾ ਲੇਪ ਬਹੁਤ ਗੁਣਕਾਰੀ ਹੈ. ਚੰਦਨ ਦਾ ਸ਼ਰਬਤ ਪਿੱਤ ਤੋਂ ਹੋਏ ਤਾਪ ਨੂੰ ਦੂਰ ਕਰਦਾ ਹੈ. ਚੰਦਨ ਦੇ ਕਾਠ ਤੇ ਚਿਤਾਈ ਦਾ ਕੰਮ ਬਹੁਤ ਸੁੰਦਰ ਹੁੰਦਾ ਹੈ. ਇਸ ਤੋਂ ਬਣੇ ਕਲਮਦਾਨ ਡੱਬੇ ਆਦਿਕ ਦੂਰ ਦੂਰ ਜਾਂਦੇ ਅਤੇ ਬਹੁਤ ਮੁੱਲ ਪਾਉਂਦੇ ਹਨ. "ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਮ." (ਵਾਰ ਜੈਤ) ੨. ਇੱਕ ਕਵਿ, ਜੋ ਗੂਢ ਅਰਥ ਵਾਲਾ ਸਵੈਯਾ ਬਣਾਕੇ ਦਸ਼ਮੇਸ਼ ਦੇ ਦਰਬਾਰ ਹਾਜਿਰ ਹੋਇਆ ਸੀ ਅਤੇ ਖ਼ਿਆਲ ਕਰਦਾ ਸੀ ਕਿ ਕੋਈ ਇਸ ਦਾ ਅਰਥ ਨਹੀਂ ਕਰ ਸਕੇਗਾ, ਪਰ ਕਵਿ ਧੰਨਾ ਸਿੰਘ ਨੇ ਇਸ ਦਾ ਹੰਕਾਰ ਦੂਰ ਕਰ ਦਿੱਤਾ. ਦੇਖੋ, ਧੰਨਾ ਸਿੰਘ.
ਉਹ ਪਹਾੜ, ਜਿਸ ਪੁਰ ਵਿਸ਼ੇਸ ਚੰਦਨ ਦੇ ਬਿਰਛ ਹੁੰਦੇ ਹਨ. ਮਲਯ ਗਿਰਿ. ਦੇਖੋ, ਮਲਯ.
nan
ਇੱਕ ਚੰਦੇਲਾ ਰਾਜਪੂਤ ਸਰਦਾਰ. ਦੇਖੋ, ਵਿਚਿਤ੍ਰਨਾਟਕ ਅਃ ੧੨.। ੨. ਕਵਿ ਚੰਦਨ ਦਾ ਭੀ ਇਹ ਨਾਮ ਹੈ. ਦੇਖੋ, ਧੰਨਾ ਸਿੰਘ.
nan
ਚੰਦਨ ਵਾਲਾ ਅਚਲ ਅਥਵਾ ਅਦ੍ਰਿ (ਪਹਾੜ). ਦੇਖੋ, ਚੰਦਨਗਿਰਿ ਅਤੇ ਮਲਯ.
ਚੰਦਨ (ਚੰਨਣ) ਨਾਲ. ਦੇਖੋ, ਖਉਲਣਾ.
ਕੌਸ਼ੀਤਕੀ ਉਪਨਿਸਦ ਵਿੱਚ ਲਿਖਿਆ ਹੈ ਕਿ ਹਰੇਕ ਚਾਂਦਨੀ ਦੂਜ ਨੂੰ ਚੰਦ੍ਰਮਾ ਨੂੰ ਘਾਹ ਦੇ ਦੋ ਪੱਤੇ ਅਰਪਣ ਕਰਕੇ ਪ੍ਰਾਰਥਨਾ ਕਰੇ, ਅਜਿਹਾ ਕਰਨ ਤੋਂ ਸੰਤਾਨ ਨਹੀਂ ਮਰਦੀ।¹ ੨. ਹੁਣ ਇਹ ਕਹਾਵਤ ਹੋ ਗਈ ਹੈ, ਜਿਸ ਦਾ ਭਾਵ ਇਹ ਹੈ ਕਿ ਵੱਡੇ ਆਦਮੀ ਤੁੱਛ ਭੇਟਾ ਅੰਗੀਕਾਰ ਕਰਕੇ ਪ੍ਰਸੰਨ ਹੋ ਜਾਂਦੇ ਹਨ। ੩. ਇਸ ਕਹਾਵਤ ਦਾ ਭਾਵ ਇਹ ਭੀ ਵਰਤੀਦਾ ਹੈ ਕਿ ਜਿਵੇਂ ਦੂਜ ਵਾਲੇ ਦਿਨ ਚੰਦ ਨੂੰ ਇੱਕ ਤੰਦ ਦਿੱਤੀ ਹੀ ਪਰਵਾਨ ਹੁੰਦੀ ਹੈ ਪਰ ਇਸ ਪਿੱਛੋਂ ਕੀਮਤੀ ਵਸਤ੍ਰ ਭੀ ਅਰਪੀਏ ਤਾਂ ਕਿਸੇ ਅਰਥ ਨਹੀਂ, ਇਵੇਂ ਹੀ ਮੌਕੇ ਸਿਰ ਥੋੜੀ ਭੇਟਾ ਅਤੇ ਸਹਾਇਤਾ ਕੰਮ ਸਵਾਰ ਦਿੰਦੀ ਹੈ. ਸਮਾਂ ਲੰਘ ਜਾਣ ਪਿੱਛੋਂ ਵਡੀ ਪੂਜਾਭੇਟਾ ਭੀ ਕਿਸੇ ਕੰਮ ਦੀ ਨਹੀਂ.
ਜਿਲਾ ਹੁਸ਼ਿਆਰਪੁਰ ਦੀ ਤਸੀਲ ਊਂਨਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਨਵਾਂਸ਼ਹਿਰ ਅਤੇ ਗੜ੍ਹਸ਼ੰਕਰ ਤੋਂ ੨੦. ਮੀਲ ਹੈ. ਇਸ ਥਾਂ ਸ਼੍ਰੀ ਗੁਰੂ ਹਰਿਰਾਇ ਸਾਹਿਬ ਦਾ ਗੁਰਦ੍ਵਾਰਾ ਹੈ.
ਸਾਵਨਮੱਲ ਦਾ ਪੁਤ੍ਰ, ਸ੍ਰੀ ਗੁਰੂ ਅਮਰਦੇਵ ਦਾ ਭਤੀਜਾ.