Meanings of Punjabi words starting from ਜ

ਜੋਧਪੁਰ ਦੇ ਰਾਣਾ ਮਾਲਦੇਵ ਦੀ ਪੁਤ੍ਰੀ, ਜਿਸ ਦਾ ਵਿਆਹ ਅਕਬਰ ਬਾਦਸ਼ਾਹ ਨਾਲ ਸਨ ੧੫੬੯ ਵਿੱਚ ਹੋਇਆ। ੨. ਜੋਧਪੁਰਪਤਿ ਉਦਯ ਸਿੰਘ ਦੀ ਪੁਤ੍ਰੀ ਬਾਲਮਤੀ, ਜਿਸ ਨੂੰ ਅਨੇਕ ਲੇਖਕਾਂ ਨੇ ਜੋਧਾਬਾਈ ਲਿਖਿਆ ਹੈ. ਇਸ ਦੇ ਵਿਆਹ ਸਨ ੧੫੮੫ ਵਿੱਚ ਜਹਾਂਗੀਰ ਨਾਲ ਹੋਇਆ. ਇਸ ਦੇ ਗਰਭ ਤੋਂ ਸ਼ਾਹਜਹਾਂ ਜਨਮਿਆ ਸੀ.


ਸੰਗ੍ਯਾ- ਯੋੱਧਾ ਦਾ ਅੰਤ ਕਰਨ ਵਾਲਾ ਖੜਗ ਅਤੇ ਤੀਰ. (ਸਨਾਮਾ)


ਸੰ. योधिन ਵਿ- ਯੁੱਧ ਕਰਤਾ. ਲੜਾਕਾ.


ਦੇਖੋ, ਜੋਨਿ। ੨. ਦੇਖੋ, ਜੌਨ। ੩. ਜੋਨ੍ਹ. ਜੁਨ੍ਹਾਈ. ਜ੍ਯੋਤਸ੍ਨਾ. ਚਾਂਦਨੀ. ਚੰਦ੍ਰਿਕਾ।


ਸੰ. ਯੋਨਿ. ਸੰਗ੍ਯਾ- ਜਨਮ. ਉਤਪੱਤਿ. "ਪਾਰਬ੍ਰਹਮ ਪਰਮੇਸੁਰ ਜੋਨਿ ਨ ਆਵਈ." (ਵਾਰ ਮਾਰੂ ੨. ਮਃ ੫) ੨. ਭਗ। ੩. ਗਰਭ. "ਜੋਨਿ ਛਾਡ ਜਉ ਜਗ ਮਹਿ ਆਇਆ." (ਗਉ ਕਬੀਰ) ੪. ਕਾਰਣ. ਸਬਬ। ੫. ਜੀਵਾਂ ਦੀ ਆਕਰ. ਜੀਵਾਂ ਦੀ ਖਾਨਿ.


ਸੰ. ਯੋਨਿਸ਼ਿਲਾ. ਸੰਗ੍ਯਾ- ਕਾਮਾਖ੍ਯਾ. ਸਤੀ ਦੇਵੀ ਦਾ ਯੋਨਿਪੀਠ, ਜੋ ਆਸਾਮ ਦੇਸ਼ ਵਿੱਚ ਹੈ. "ਜਿਹ ਨਰ ਕੋ ਧਨਵਾਨ ਤਕਾਵੈਂ। ਜੋਨਿਸਿਲਾ ਮਹਿ ਤਾਂਹਿ ਫਸਾਵੈਂ." (ਚਰਿਤ੍ਰ ੨੬੬) ਯੋਨਿ ਦੇ ਆਕਾਰ ਦਾ ਇੱਕ ਛਿਦ੍ਰ ਹੈ, ਜਿਸ ਵਿੱਚਦੀਂ ਗੁਜ਼ਰਨ ਤੋਂ ਲੋਕ ਪੁਨਰਜਨਮ ਦਾ ਅਭਾਵ ਮੰਨਦੇ ਹਨ. ਮੰਦਿਰ ਦੇ ਪੁਜਾਰੀ ਪੰਡੇ ਕੋਈ ਅਜੇਹੀ ਜੁਗਤਿ ਕਰਦੇ ਹਨ ਕਿ ਜਿਸ ਨੂੰ ਚਾਹੁਣ ਉਸ ਨੂੰ ਸੂਰਾਖ ਵਿੱਚ ਫਸਾ ਦਿੰਦੇ ਹਨ, ਫੇਰ ਬਹੁਤ ਧਨ ਲੈਕੇ ਲੰਘਾਉਂਦੇ ਹਨ.


ਦੇਖੋ, ਜੋਨਿ. "ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ." (ਭੈਰ ਮਃ ੫) ੨. ਕਾਰਣਰੂਪ. "ਜੋਨੀ ਅਕੁਲ ਨਿਰੰਜਨ ਗਾਇਆ." (ਮਾਰੂ ਸੋਲਹੇ ਮਃ ੧)


ਸੰਗ੍ਯਾ- ਚੌਰਾਸੀ ਯੋਨਿ ਦਾ ਮਾਰਗ. ਚੌਰਾਸੀ ਦਾ ਗੇੜਾ. "ਬਹੁਰਿ ਨ ਆਵੈ ਜੋਨੀਬਾਟ." (ਭੈਰ ਕਬੀਰ)


ਦੇਖੋ, ਮਾਟ.


ਅ਼. [ضوَف] ਜੁਅ਼ਫ਼. ਸੰਗ੍ਯਾ- ਕਮਜ਼ੋਰੀ। ੨. ਸੁਸਤੀ। ੩. ਬੁਢਾਪਾ