Meanings of Punjabi words starting from ਸ

ਕ੍ਰਿ- ਸ਼ੀਰ੍‍ਣ ਹੋਣਾ. ਗਲਨਾ. ਤ੍ਰੱਕਣਾ। ੨. ਸੁੱਕਣਾ. ਖ਼ੁਸ਼ਕ ਹੋਣਾ। ੩. ਭਾਵ- ਦਗਧ ਹੋਣਾ. ਜਲਨਾ।


ਅਨੁ- ਸੜੱਕ ਸ਼ਬਦ ਦਾ ਹੋਣਾ. ਦੇਖੋ, ਸੜਕ ੨.


ਸੰਗ੍ਯਾ- ਸਾੜਾ। ੨. ਕਿਸੇ ਵਸਤੂ ਨੂੰ ਸਾੜਨ (ਗਾਲਣ) ਦੀ ਕ੍ਰਿਯਾ। ੩. ਅਗਨਿ, ਜੋ ਦਗਧ ਕਰਨ ਵਾਲਾ ਹੈ. "ਦੂਜੈ ਭਾਇ ਸੜਾਣੈ ਸੜਿਆ." (ਭਾਗੁ) ਦ੍ਵੈਤਭਾਵ ਰੂਪ ਅੱਗ ਵਿੱਚ ਦਗਧ ਹੋਇਆ.