Meanings of Punjabi words starting from ਗ

ਗੰਗਾ (ਪ੍ਰਵਾਹ) ਸ਼ਤ (ਸੌ) ਸ਼ਤਦ੍ਰਵ. ਸਤਲੁਜ. "ਤਰੇ ਨਦੀ ਗੰਗਾਸਤ ਰਾਜੈ." (ਗੁਵਿ ੧੦)


ਉਹ ਥਾਂ, ਜਿੱਥੇ ਕਪਿਲ ਰਿਖੀ ਨੇ ਸਗਰ ਦੇ ਪੁਤ੍ਰਾਂ ਨੂੰ ਭਸਮ ਕੀਤਾ ਸੀ ਅਤੇ ਗੰਗਾ ਸਮੁੰਦਰ ਨਾਲ ਮਿਲਦੀ ਹੈ. "ਗੰਗਾਸਾਗਰ ਬੇਣੀ ਸੰਗਮੁ." (ਮਾਰੂ ਸੋਲਹੇ ਮਃ ੧) ੨. ਟੂਟੀ ਵਾਲਾ ਲੋਟਾ.


ਭੀਸਮਪਿਤਾਮਾ. ਦੇਖੋ, ਗੰਗਾ.


ਵਿ- ਗੰਗਾ ਅਤੇ ਜਮੁਨਾ ਦੇ ਰੰਗ ਦੀ ਵਸਤੁ। ੨. ਸੁਵਰਣ ਅਤੇ ਚਾਂਦੀ ਦਾ ਮਿਲਵਾਂ ਕੰਮ। ੩. ਮਾਂਹ ਅਤੇ ਛੋਲਿਆਂ ਦੀ ਮਿਲਵੀਂ ਦਾਲ.


ਯੋਗਮਤ ਅਨੁਸਾਰ ਇੜਾ ਅਤੇ ਪਿੰਗਲਾ. ਦੇਖੋ, ਗੰਗਾ ੪.


ਸੰਗ੍ਯਾ- ਗੰਗਾ ਦਾ ਪਾਣੀ. "ਗੰਗਾਜਲ ਗੁਰੁ ਗੋਬਿੰਦ ਨਾਮ." (ਭੈਰ ਮਃ ੫) ੨. ਵਿ- ਨਿਰਮਲ. ਸ਼ੁੱਧ. "ਸੋ ਗਿਰਹੀ ਗੰਗਾ ਕਾ ਨੀਰ." (ਵਾਰ ਰਾਮ ੧. ਮਃ ੧) ਗੰਗਾ ਦਾ ਜਲ ਜੋ ਹਿਮਾਲਯ ਤੋਂ ਝਰਦਾ ਹੈ ਉਹ ਅਤਿ ਨਿਰਮਲ ਹੈ, ਇਸੇ ਲਈ ਇਹ ਦੇਰ ਤੀਕ ਬਿਨਾ ਸੜੇ ਰਹਿ ਸਕਦਾ ਹੈ. ਪਵਿਤ੍ਰ ਵਸਤੁ ਨੂੰ ਗੰਗਾਜਲ ਦਾ ਦ੍ਰਿਸ੍ਟਾਂਤ ਦਿੱਤਾ ਜਾਂਦਾ ਹੈ. Bernier ਲਿਖਦਾ ਹੈ ਕਿ ਗੰਗਾਜਲ ਨੂੰ ਨਿਰਮਲ ਜਾਣਕੇ ਮੁਗ਼ਲ ਬਾਦਸ਼ਾਹ ਆਪਣੇ ਪੀਣ ਲਈ ਵਰਤਦੇ ਸਨ, ਜਿਸ ਲਈ ਉੱਠਾਂ ਦੀ ਡਾਕ ਮੁਕ਼ੱਰਰ ਸੀ. ਸ਼ਰਾ ਵਿੱਚ ਪੱਕਾ ਔਰੰਗਜ਼ੇਬ ਭੀ ਗੰਗਾਜਲ ਵਰਤਦਾ ਸੀ.


ਸੰਗ੍ਯਾ- ਉਹ ਪਾਤ੍ਰ, ਜਿਸ ਵਿੱਚ ਗੰਗਾਜਲ ਰੱਖਿਆ ਜਾਵੇ। ੨. ਲਹਿਰੀਏਦਾਰ ਬੁਣਤ ਦਾ ਵਸਤ੍ਰ.


ਗੰਗਾ- ਯਾਤ੍ਰਾ। ੨. ਗੰਗਾ ਦੇ ਯਾਤ੍ਰੀਆਂ ਦੀ ਟੋਲੀ. "ਮੂੰਡਿ ਮੁਡਾਇਐ ਜੇ ਗੁਰੁ ਪਾਈਐ, ਹਮ ਗੁਰੁ ਕੀਨੀ ਗੰਗਾਤਾ." (ਗਉ ਮਃ ੧) ਹਿੰਦੂ ਤੀਰਥਯਾਤ੍ਰੀ ਭੱਦਣ ਕਰਾਉਂਦੇ ਹਨ.


ਸੰਗ੍ਯਾ- ਗੰਗਾ ਨਿਕਲੀ ਹੈ ਜਿਸ ਅਦ੍ਰਿ (ਪਹਾੜ) ਵਿੱਚੋਂ. ਹਿਮਾਲਯ। ੨. ਹਿਮਾਲਯ ਦੇ ਵਸਨੀਕ. "ਗੰਗਾਦ੍ਰੀ ਜਮੁਨਾਦ੍ਰੀ ਹਠੇ." (ਚਰਿਤ੍ਰ ੫੨)


ਦੇਖੋ, ਗੰਗਧਰ। ੨. ਦੇਖੋ, ਸਵੈਯੇ ਦਾ ਰੂਪ ੨੨। ੩. ਪੂਰਵੀ ਬੰਗਾਲ ਦੇ ਗੋਪਾਲਪਾਰਾ ਜ਼ਿਲੇ ਵਿੱਚ ਵਹਿਣ ਵਾਲਾ ਇੱਕ ਦਰਿਆ.


ਦੇਖੋ, ਗੰਗਾਜਲ.