Meanings of Punjabi words starting from ਜ

ਸੰ. ਯੌਵਨ. ਸੰਗ੍ਯਾ- ਯੁਵਾ ਅਵਸਥਾ. ਜਵਾਨੀ. "ਜੋਬਨ ਧਨ ਪ੍ਰਭੁਤਾ ਕੈ ਮਦ ਮੈ ਅਹਿ ਨਿਸਿ ਰਹੈ ਦਿਵਾਨਾ." (ਧਨਾ ਮਃ ੯); ਸੰਗ੍ਯਾ- ਯੌਵਨ. "ਜੌਬਨ ਬਹਿਕ੍ਰਮ ਕਨਿਕ ਕੁੰਡਲਹ." (ਸਹਸ ਮਃ ੫)


ਦੇਖੋ, ਬਹਿਕ੍ਰਮ.


ਵਿ- ਯੁਵਾ ਅਵਸ੍‍ਥਾ ਵਾਲੀ. "ਮੁੰਧ ਜੋਬਨ ਬਾਲੜੀਏ." (ਆਸਾ ਛੰਤ ਮਃ ੧)


ਵਿ- ਯੁਵਾ ਅਵਸ੍‍ਥਾ ਵਾਲਾ. "ਪਿਰੁ ਰਲੀਆਲਾ ਜੋਬਨਬਾਲਾ." (ਧਨਾ ਛੰਤ ਮਃ ੧)


ਵਿ- ਯੁਵਾ ਅਵਸ੍‍ਥਾ ਵਾਲੀ.


ਵਿ. ਯੌਵਨਵੰਤ. ਜਵਾਨੀ ਵਾਲਾ. "ਜੋਬਨਵੰਤ ਅਚਾਰ ਕੁਲੀਨਾ." (ਗਉ ਅਃ ਮਃ ੫)


ਵਿ- ਯੁਵਾ ਅਵਸ੍‍ਥਾ ਵਾਲੀ. "ਮਹਾਂਰੂਪਵੰਤੀ ਮਹਾ ਜੋਬਨਾਰੰ." (ਗ੍ਯਾਨ) ੨. ਸੰਗ੍ਯਾ- ਜਰਾ. ਬੁਢਾਪਾ, ਜੋ ਯੌਵਨ ਦਾ ਅਰਿ (ਵੈਰੀ) ਹੈ. (ਸਨਾਮਾ)


ਸੰਗ੍ਯਾ- ਯੌਵਨ ਦਾ ਅੰਤ ਕਰਨ ਵਾਲਾ ਬੁਢਾਪਾ, ਉਸ ਦਾ ਅੰਤ ਕਰਨ ਵਾਲਾ ਅਮ੍ਰਿਤ. (ਸਨਾਮਾ)