Meanings of Punjabi words starting from ਬ

ਸੰ. ਵਿਹ੍ਹਲ. ਵਿ- ਘਬਰਾਇਆ ਹੋਇਆ. ਵ੍ਯਾਕੁਲ.


ਦੇਖੋ, ਵਿਹਰਣ। ੨. ਵਿਚਰਣਾ. ਵਿਹਾਰਣ. "ਤਹਿ ਬਿਹਰਤ ਬਹੁ ਹਰਖੰਤਾ." (ਗੁਪ੍ਰਸੂ) ੩. ਜੁਦਾ ਹੋਣਾ. ਭਿੰਨ ਭਿੰਨ ਹੋਣਾ. "ਅਸਿ ਲੈ ਕਰ ਮੇ ਦਲ ਯੋਂ ਬਿਹਰ੍ਯੋ ਹੈ." (ਚੰਡੀ ੧) ਫੌਜ ਨੂੰ ਖਿੱਡਾ ਦਿੱਤਾ। ੪. ਪਾਟਣਾ. "ਸੂਕੇ ਜਲ ਕਰਦਮ ਬਿਹਰਾਨੀ." (ਨਾਪ੍ਰ)


ਕ੍ਰਿ- ਛੱਡਣਾ. ਤ੍ਯਾਗਣਾ. ਵਿ- ਹਾਂ "ਸੰਸਾ ਦੂਰਿ ਕਰੁ, . ਕਾਗਦ ਦੇਹ ਬਿਹਾਇ." (ਸ. ਕਬੀਰ) ੨. ਵਿਤਾਉਣਾ. ਗੁਜ਼ਾਰਨਾ.


ਸੰ. ਵਿਹਾਯ. ਪਿੱਛੇ ਛੱਡਕੇ। ੨. ਤਯਾਗਕੇ.


ਉਹ ਸਮਾਂ, ਜਦ ਇਹ (ਆਕਾਸ਼) ਵਿੱਚ ਆਗ (ਅਗਨਿ) ਜੇਹਾ ਪ੍ਰਕਾਸ਼ ਭਾਸੇ. ਅਰੁਣੋਦਯ. ਪਹਿ ਫੁਟਣ ਦਾ ਸਮਾ. "ਸਾਂਝ ਬਿਹਾਗ ਤਕਹਿ ਆਗਾਸੁ." (ਗਉ ਮਃ ੧) ੨. ਵਿਹਗ (ਸੂਰਜ) ਦੇਖੋ, ਦਉਤ। ੩. ਬਿਲਾਵਲ ਠਾਟ ਦਾ ਇੱਕ ਔੜਵ ਸੰਪੂਰਣ ਰਾਗ ਹੈ. ਆਰੋਹੀ ਵਿੱਚ ਰਿਸਭ ਅਤੇ ਧੈਵਤ ਵਰਜਿਤ ਹਨ. ਇਸ ਨੂੰ ਸਾਰੇ ਸੁਰ ਸ਼ੁੱਧ ਲਗਦੇ ਹਨ. ਗਾਂਧਾਰ ਵਾਦੀ ਅਤੇ ਗ੍ਰਹ ਸੁਰ ਹੈ, ਨਿਸਾਦ ਸੰਵਾਦੀ ਹੈ. ਇਸ ਵਿਚ ਰਿਸਭ ਬਹੁਤ ਦੁਰਬਲ ਹੋਕੇ ਲਗਦਾ ਹੈ. ਅਵਰੋਹੀ ਵਿੱਚ ਤੀਵ੍ਰ ਮੱਧਮ ਭੀ ਦੁਰਬਲ ਹੋਕੇ ਲਗ ਜਾਂਦਾ ਹੈ. ਗਾਉਣ ਦਾ ਵੇਲਾ ਅੱਧੀ ਰਾਤ ਹੈ.#ਅਰੋਹੀ- ਸ ਗ ਮ ਪ ਨ ਸ.#ਅਵਰੋਹੀ- ਸ ਨ ਧ ਪ ਮ ਗ ਰ ਸ.#ਇਸ ਰਾਗ ਦਾ ਨਾਉਂ ਦਸਮਗ੍ਰੰਥ ਅਤੇ ਸਰਵਲੋਹ ਵਿੱਚ ਆਇਆ ਹੈ.