Meanings of Punjabi words starting from ਚ

ਸੰਗ੍ਯਾ- ਚੰਦ੍ਰ (ਚੰਦ੍ਰਮਾ) ਦਾ ਬਹੁਵਚਨ. "ਜੇ ਸਉ ਚੰਦਾ ਉਗਵਹਿ." (ਵਾਰ ਆਸਾ) ੨. ਰਜਾਈ ਦੇ ਉੱਪਰਲਾ ਵਸਤ੍ਰ, ਜਿਸ ਪੁਰ ਚੰਦ੍ਰਮਾ ਦੇ ਆਕਾਰ ਦੀ ਛਪਾਈ ਹੋਵੇ। ੩. ਫ਼ਾ. [چندہ] ਉਗਰਾਹੀ। ੪. ਕਿਸੇ ਸਭਾ ਅਥਵਾ ਗ੍ਰੰਥ ਅਖ਼ਬਾਰ ਆਦਿ ਦਾ ਮਾਹਵਾਰੀ ਚੰਦਾ। ੫. ਚੰਦ੍ਰ ਦੇ ਆਕਾਰ ਦਾ ਧਾਤੁ ਅਥਵਾ ਕਾਗ਼ਜ ਆਦਿ ਦਾ ਟੁਕੜਾ. "ਚੰਦਾ ਤੌਰ ਮੇ ਪਾਵਕੀ ਹੈ, ਤਾਂ ਗੁੱਡੀ ਨੂੰ ਜਾਇ ਪਹੁਚਤਾ ਹੈ." (ਜਸਭਾਮ)


ਸੰਗ੍ਯਾ- ਚੰਦ੍ਰਮਾ ਦਾ ਪ੍ਰਕਾਸ਼. ਚੰਦ੍ਰਿਕਾ। ੨. ਚਾਂਦਨਾ. ਰੌਸ਼ਨੀ. ਚਮਕ। ੩. ਆਕਾਸ਼. ਚੰਦ੍ਰਮਾ ਦਾ ਅਯਨ (ਘਰ). "ਨਿਸਿ ਦਾਮਨਿ ਜਿਉ ਚਮਕਿ ਚੰਦਾਇਣੁ ਦੇਖੈ." (ਮਾਰੂ ਸੋਲਹੇ ਮਃ ੧)


ਸੰ. चन्दि्रका ਚੰਦ੍ਰਿਕਾ. ਸੰਗ੍ਯਾ- ਚਾਂਦਨੀ. ਚੰਦ੍ਰਮਾ ਦੀ ਰੌਸ਼ਨੀ. "ਤ੍ਰਿਸਨਾਅਗਨਿ ਬੁਝਾਨੀ, ਸਿਵ ਚਰਿਓ ਚੰਦ ਚੰਦਾਕੀ." (ਧਨਾ ਮਃ ੪) ਸ਼ਿਵ (ਕਲ੍ਯਾਣ ਰੂਪ) ਚੜ੍ਹਿਓ, ਜੋ ਚੰਦ੍ਰਮਾ ਨੂੰ ਚੰਦ੍ਰਿਕਾ ਦੇਣ ਵਾਲਾ ਹੈ.


ਦੇਖੋ, ਚੰਦਾਇਣੁ। ੨. ਬਧਕ (ਫੰਧਕ) ਦਾ ਕੀਤਾ ਹੋਇਆ ਪ੍ਰਕਾਸ਼, ਜਿਸ ਨੂੰ ਦੇਖਕੇ ਰਾਤ ਵੇਲੇ ਮ੍ਰਿਗ ਪਾਸ ਆ ਜਾਂਦੇ ਹਨ.


ਫ਼ਾ. [چنداں] ਕੁਝ ਜ਼੍ਯਾਦਹ. ਕੁਝ ਅਜਿਹਾ.


ਸੰ. चन्दिर ਸੰਗ੍ਯਾ- ਚੰਦ੍ਰਮਾ। ੨. ਹਾਥੀ.


ਫ਼ਾ. [چندیں] ਚੰਦ- ਈਂ. ਕਿਤਨੇ ਹੀ. ਕਿਤਨੇ. "ਚੰਦੀ ਹਜਾਰ ਆਲਮ ਏਕਲ ਖਾਨਾ." (ਤਿਲੰ ਨਾਮਦੇਵ)


ਦੇਖੋ, ਚੰਦ.