Meanings of Punjabi words starting from ਜ

ਸੰਗ੍ਯਾ- ਯੌਵਨ. ਯੁਵਾ ਅਵਸ੍‍ਥਾ. ਜਵਾਨੀ. "ਜਬ ਲਗੁ ਜੋਬਨਿ ਸਾਸੁ ਹੈ." (ਸ੍ਰੀ ਮਃ ੪. ਵਣਜਾਰਾ) ੨. ਕ੍ਰਿ. ਵਿ- ਯੌਵਨ ਕਰਕੇ. ਯੁਵਾ ਅਵਸ੍‍ਥਾ ਸੇ। ੩. ਜੁਆਨੀ ਦੇ. "ਜਰੁ ਆਈ ਜੋਬਨਿ ਹਾਰਿਆ." (ਵਾਰ ਆਸਾ)


ਦੇਖੋ, ਜੋਬਨ. "ਜੋਬਨੁ ਘਟੈ ਜਰੂਆ ਜਿਣੈ." (ਸ੍ਰੀ ਮਃ ੧. ਪਹਰੇ)


ਅ਼. [زُعم] ਜ਼ੁਅ਼ਮ. ਸੰਗ੍ਯਾ- ਉਮੰਗ. ਉਤਸ਼ਾਹ। ੨. ਘਮੰਡ. ਅਹੰਕਾਰ। ੩. ਜੋਸ਼.


ਦੇਖੋ, ਜੋਇਂ.